ਆਪ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਤੇ ਹੋਰ ਸਹੂਲਤਾਂ ਦੇਣ ਲਈ ਝੂਠ ਮਾਰਨ ਵਾਲੇ ਹੱਦ ਬੰਨੇ ਕੀਤੇ ਪਾਰ,ਪੰਜਾਬ ਕਰਜੇ ਦੀ ਪੰਡ ਥੱਲੇ- ਭਾਈ ਵਿਰਸਾ ਸਿੰਘ ਖਾਲਸਾ ।।

ਗੁਰਦਾਸਪੁਰ

ਗੁਰਦਾਸਪੁਰ, 18 ਮਾਰਚ (‌ਸਰਬਜੀਤ ਸਿੰਘ)—ਪੰਜਾਬ ਦੇ ਸਿਆਸੀ ਲੀਡਰਾਂ ਨੇ ਆਪਣੇ ਰਾਜ ਵਾਸਤੇ ਹਰ ਵਰਗ ਦੇ ਲੋਕਾਂ ਨੂੰ ਮੁਫ਼ਤ ਚੀਜ਼ਾਂ ਲੈਣ ਦੇ ਭਿਖਾਰੀ ਬਣਾ ਦਿੱਤਾ ਹੈ,ਸਿਧਾਂਤ ਮੁਤਾਬਕ ਮੁਫ਼ਤ ਰਾਸ਼ਨ ਸਿਰਫ਼ ਤੇ ਸਿਰਫ਼ ਉਹਨਾਂ ਲੋਕਾਂ ਨੂੰ ਦੇਣਾ ਬਣਦਾ ਹੈ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਨਹੀਂ ਤੇ ਗ਼ਰੀਬੀ ਨਾਲ ਜੂਝ ਰਹੇ ਹਨ ਪਰ ਪੰਜਾਬ ਦੀ ਗੰਦੀ ਰਾਜਨੀਤੀ ਨੇ ਇਹ ਮੁਫਤ ਰਾਸ਼ਨ ਲੋੜਵੰਦ ਗਰੀਬਾਂ ਨੂੰ ਦੇਣ ਦੇ ਬਜ਼ਾਏ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਵੱਡੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਅਤੇ ਲੋੜਵੰਦ ਗਰੀਬ ਇਸ ਬਣਦੀ ਸਹੂਲਤ ਤੋਂ ਵਾਂਝੇ ਰਹਿ ਗਏ,ਬੀਤੇ ਸਮੇਂ ਆਪ ਪਾਰਟੀ ਨੇ 90000 ਦੇ ਕਰੀਬ ਅਜਿਹੇ ਬਣੇ ਸਾਰੇ ਕਾਰਡਾਂ ਨੂੰ ਕੱਟ ਦਿੱਤਾ ਸੀ ਜਿਸ ਵਿੱਚ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ ਪਰ ਹੁਣ ਇੱਕ ਦਮ ਆਪ ਸਰਕਾਰ ਨੇ ਚੋਣਾਂ ਜਿੱਤਣ ਲਈ ਇਕ ਲੱਖ ਤੋਂ ਉੱਪਰ ਹੋਰ ਕਾਰਾਂ ਕੋਠੀਆਂ ਜ਼ਮੀਨਾਂ ਤੇ ਟਰੱਕਾਂ ਬੱਸਾਂ ਵਾਲਿਆਂ ਨੂੰ ਵੀ ਸਰਕਾਰ ਮੁਫ਼ਤ ਰਾਸ਼ਨ ਕਾਰਡ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦੋਂ ਕਿ ਇਹ ਸਰਕਾਰ ਦੀ ਚੋਣਾ ਜਿੱਤਣ ਦੇ ਖ਼ਾਤਰ ਬਣਾਈ ਨੀਤੀ ਪੌਲਸੀ ਤੇ ਲਾਲਚ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਕਰਜੇ ਦੀ ਪੰਡ ਥੱਲੇ ਦੱਬਿਆ ਪਿਆ ਹੈ ਇਸ ਕਰਕੇ ਆਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਦੀ 2027 ਦੀਆਂ ਚੋਣਾਂ ਜਿੱਤਣ ਲਈ ਖਜ਼ਾਨਾ ਤੇ ਬੋਝ ਪਾਉਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਵੋਟਾਂ ਖਾਤਰ ਗਰੀਬ ਲੋੜਵੰਦਾਂ ਦਾ ਹੱਕ ਅਮੀਰ ਲੋਕਾਂ ਨੂੰ ਵੰਡ ਕੇ ਗ਼ਲਤ ਕੰਮ ਪਿਰਤ ਪਾਉਣੀ ਬੰਦ ਕਰੋਂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਫਰੀ ਰਾਸ਼ਨ ਗੈਰ ਵਾਜਬ ਲੋਕਾਂ ਨੂੰ ਦੇ ਕੇ ਗਰੀਬਾਂ ਦਾ ਹੱਕ ਮਾਰਨ ਦੀ ਨਿੰਦਾ ਤੇ ਇਹ ਰਾਸ਼ਨ ਸਿਰਫ਼ ਗਰੀਬਾਂ ਤੇ ਲੋੜਵੰਦਾਂ ਨੂੰ ਹੀ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਪਹਿਲਾਂ ਸ਼ੁਰੂ ਸ਼ੁਰੂ ‘ਚ ਆਪ ਸਰਕਾਰ ਨੇ ਫ੍ਰੀ ਰਾਸ਼ਨ ਲਈ ਸਰਕਾਰੇ ਦਰਬਾਰੇ ਪਹੁੰਚ ਰੱਖ ਕੇ ਨਜਾਇਜ਼ ਰਾਸ਼ਨ ਕਾਰਡ ਬਣਾ ਬੈਠੇ 80000 ਦੇ ਲੱਗਭੱਗ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਸਨ ਅਤੇ ਹੁਣ ਸਰਕਾਰ ਨੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਆਪ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਫ੍ਰੀ ਰਾਸ਼ਨ ਦੇਣ ਦਾ ਐਲਾਨ ਕੀਤਾ ਜਿਨ੍ਹਾਂ ਕੋਲ ਜ਼ਮੀਨਾਂ , ਬੱਸਾਂ ਟਰੱਕਾਂ ਤੇ ਹੋਰ ਜਾਇਦਾਦਾਂ ਵਾਲਿਆਂ ਨੂੰ ਵੀ ਦੇਣ ਦਾ ਐਲਾਨ ਕੀਤਾ ਹੈ ਤਾਂ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਪੰਜਾਬ ਨੂੰ ਕਰਜ਼ੇ ਦੀ ਪੰਡ ਥੱਲੇ ਦੱਬਿਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਬੀਤੇ ਦਿਨੀਂ ਭਾਰਤ ਦੀ ਉੱਚ ਅਦਾਲਤ ਨੇ ਸਮੂਹ ਸੂਬੇ ਦੇ ਸਿਆਸੀ ਲੀਡਰਾਂ ਨੂੰ ਝਾੜਾਂ ਪਾਈ ਸੀ ਕਿ ਚੋਣਾਂ ਜਿੱਤਣ ਲਈ ਲਈ ਲੋਕਾਂ ਨੂੰ ਮੁਫ਼ਤ ਚੀਜ਼ਾਂ ਦੇਣ ਦੇ ਲਾਲਚ ਨਾਲ ਭਿਖਾਰੀ ਨਾ ਬਣਾਓ ਸਗੋਂ ਇਹਨਾਂ ਨੂੰ ਰੁਜ਼ਗਾਰ ਦੇਣ ਦੀ ਲੋੜ ਤੇ ਜੋਰ ਦਿਉ ਪਰ ਆਪ ਸਰਕਾਰ ਅਦਾਲਤ ਦੇ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾਉਣ ‘ਚ ਲੱਗੀ ਹੋਈ ਹੈ, ਭਾਈ ਖਾਲਸਾ ਨੇ ਕਿਹਾ ਚੋਣਾਂ ਜਿੱਤਣ ਲਈ ਹੀ 1000/1000 ਰੁਪਏ ਦੇਣੇ ਮੁਫ਼ਤ ਰਾਸ਼ਨ ‘ਚ ਗਰੀਬਾਂ ਨੂੰ ਹਰਦੀ ਲੂਣ ਮਸਾਲਾ ਤੇ ਤੇਲ ਦੇਣ ਦਾ ਐਲਾਨ ਅਤੇ ਹੁਣ ਇਹ ਰਾਸ਼ਨ ਗਰੀਬਾਂ ਦੀ ਬਜਾਏ ਅਮੀਰਾਂ ਨੂੰ ਵੰਡਣ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਚੋਣਾਂ ਜਿੱਤੀਆਂ ਜਾਂ ਸਕਣ ਪਰ ਸਰਕਾਰ ਅਜਿਹਾ ਲਾਲਚ ਦੇ ਕੇ ਚੋਣਾਂ ਜਿੱਤਣ ਲਈ ਸਫ਼ਲ ਨਹੀਂ ਹੋ ਸਕਦੀ ।

Leave a Reply

Your email address will not be published. Required fields are marked *