ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)– ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਕਿਸਾਨਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਂ ਵਿਖੇ ਬੀਜੇਪੀ ਦਾ ਵਿਰੋਧ ਕਰਦੇ ਹੋਏ ਪਿੰਡਾਂ ਅੰਦਰ ਲਗਾਏ ਬੀਜੇਪੀ ਬਾਈਕਾਟ ਦੇ ਪੋਸਟਰ ਕਿਹਾ ਬੀਜੇਪੀ ਉਮੀਦਵਾਰਾਂ ਦਾ ਕੀਤਾ ਜਾਵੇਗਾ ਵਿਰੋਧ ਅੱਜ ਪਿੰਡ ਭੈਣੀ ਮੀਆਂ ਖਾਂ ਤੋਂ ਪੋਸਟਰ ਲਗਾਉਣ ਦੀ ਕੀਤੀ ਸ਼ੁਰੂਆਤ ਇਸ ਮੌਕੇ ਕਿਸਾਨਾਂ ਨੇ ਕਿਹਾ ਕੇ ਭਾਜਪਾ ਦਾ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਪਿੰਡ ਪਿੰਡ ਜਾ ਕੇ ਵਿਰੋਧ ਕਰਾਂਗੇ ਅਤੇ ਦੂਸਰੀਆ ਪਾਰਟੀਆ ਦੇ ਉਮੀਦਵਾਰਾ ਨੂੰ ਸਵਾਲ ਜਵਾਬ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਕਿਸਾਨਾ ਬਾਰ ਬਾਰ ਵਾਹਦੇ ਕਰਕੇ ਮੁੱਕਰ ਚੁੱਕੀ ਹੈ ਅਤੇ ਸਾਨੂੰ ਆਪਣੀਆ ਮੰਗਾ ਮਨਵਾਉਣ ਵਾਸਤੇ ਦਿੱਲੀ ਧਾਰਨਾ ਨਹੀ ਦੇਣ ਦਿੱਤਾ ਇਸ ਕਰਕੇ ਅਸੀ ਇਨ੍ਹਾਂ ਦਾ ਵਿਰੋਧ ਕਰਦੇ ਹਾਂ ਅਤੇ ਇਨ੍ਹਾਂ ਦੇ ਖਿਲਾਫ ਪਿੰਡਾਂ ਵਿੱਚ ਜਾ ਕੇ ਪੋਸਟਰ ਲੱਗਾ ਰਹੇ ਹਾਂ।


