ਮਾਛੀਵਾੜੇ ਤੋਂ ਕਾਂਗਰਸੀ ਬਲਾਕ ਪ੍ਰਧਾਨ ਤਿਹਾੜੀ ਦੀ ਹੋਈ ਬੇਰਹਿਮੀ ਕਤਲ ਵਾਰਦਾਤ ਦੀ ਪੂਰੀ ਜਾਂਚ ਪੜਤਾਲ ਕਰਕੇ ਪੀੜਤ ਪਰਵਾਰ ਨੂੰ ਇਨਸਾਫ ਦਿੱਤਾ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਮਾਨਸਾ, ਗੁਰਦਾਸਪੁਰ, 30 ਮਾਰਚ ( ਸਰਬਜੀਤ ਸਿੰਘ)– ਪੰਜਾਬ ਅੰਦਰ ਹੁਣ ਅਮਨ ਕਾਨੂੰਨ ਨਾਲ ਦੀ ਕੋਈ ਗੱਲ ਨਹੀਂ ਹੈ ? ਨਿੱਤ ਦਿਨ ਸਮਾਜ ਵਿਰੋਧੀ ਅਨਸਰਾਂ ਜਿਨ੍ਹਾਂ ਚਾਹੇਂ ਉਸ ਮਾਰ ਦਿੰਦੇ ਹਨ ਅਤੇ ਜਿੰਨੂੰ ਚਾਹੇ ਦਿਨ ਦਿਹਾੜੇ ਲੁੱਟ ਲਿਆ ਜਾਂਦਾ ਹੈ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਰੇਆਮ ਨਿਕਲ ਜਾਂਦੇ ਰਾਜ਼ ਦੀ ਪੁਲਿਸ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਪਾਉਣ ਲਈ ਬੁਰੀ ਤਰ੍ਹਾਂ ਅਸਫ਼ਲ ਨਜ਼ਰ ਆ ਰਹੀ ਹੈ ਅਤੇ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ ਮਾਛੀਵਾੜਾ ਬਲਾਕ ਦੇ ਕਾਂਗਰਸੀ ਪ੍ਰਧਾਨ ਤਿਵਾੜੀ ਨੂੰ ਉਸ ਵਕ਼ਤ ਕੁਹਾੜੀਆਂ ਦੇ ਵਾਰ ਕਰਕੇ ਮਾਰ ਮੁਕਾਇਆ ਗਿਆ ਜਦੋਂ ਉਹ ਅਖ਼ਬਾਰ ਪੜ ਰਹੇ ਸਨ ਇਲਾਕੇ ਵਿੱਚ ਇਸ ਕਤਲ ਤੇ ਅਫਸੋਸ ਪਾਇਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਲੋਕਾਂ ਸਾਹਮਣੇ ਸਚਾਈ ਲਿਆਂਦੀ ਜਾਵੇ? ਕਿ ਆਖ਼ਰ ਕਾਂਗਰਸੀ ਬਲਾਕ ਪ੍ਰਧਾਨ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਿਉਂ ਕੀਤਾ ਗਿਆ ਅਤੇ ਕੌਣ ਦੋਸ਼ੀ ਹਨ ਜਿਨ੍ਹਾਂ ਇਸ ਕਤਲ ਦੀ ਵਾਰਦਾਤ ਅੰਜਾਮ ਦਿੱਤਾ, ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਛੀਵਾੜਾ ਦੇ ਕਾਂਗਰਸੀ ਬਲਾਕ ਪ੍ਰਧਾਨ ਤਿਵਾੜੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕੁਹਾੜੀਆਂ ਮਾਰਕੇ ਕਤਲ ਕਰਨ ਵਾਲੀ ਮੰਦਭਾਗੀ ਘਟਨਾ ਤੇ ਗਹਿਰੇ ਦੁਖ ਦਾ ਪ੍ਰਗਟਾਵਾ, ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਵਾਰਦਾਤ ਦੀ ਪੂਰੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਨਾਲ ਨਾਲ ਸਰਕਾਰ ਤੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਤੇ ਅਜਿਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਲਈ ਰਾਜ਼ ਦੀ ਪੁਲਿਸ ਨੂੰ ਚੁਸਤ ਦਰੁਸਤ ਕਰਨ ਦੀ ਲੋੜ ਤੇ ਜ਼ੋਰ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਇਸ ਵਾਰਦਾਤ ਨੂੰ ਅੰਜਾਮ ਸਮਾਜ ਵਿਰੋਧੀ ਅਨਸਰਾਂ ਵੱਲੋਂ ਉਸ ਵਕ਼ਤ ਦਿੱਤਾ ਗਿਆ ਜਦੋਂ ਕਾਂਗਰਸੀ ਆਗੂ ਤਿਵਾੜੀ ਕਲੋਨੀ ਕੁਵਾਟਰ”ਚ ਕੁਰਸੀ ਤੇ ਬੈਠੇ ਅਖ਼ਬਾਰ ਪੜ ਰਹੇ ਸਨ ਅਤੇ ਪਿਛਲੇ ਪਾਸਿਓਂ ਦੋਸ਼ੀਆਂ ਨੇ ਕੁਹਾੜੇ ਦੇ ਵਾਰ ਕਰਕੇ ਮਾਰ ਦਿੱਤਾ, ਭਾਈ ਖਾਲਸਾ ਨੇ ਦੱਸਿਆ ਮਰਨ ਵਾਲੇ ਤਿਵਾੜੀ ਦੇ ਛੋਟੇ ਜਿਹੇ ਬੱਚੇ ਨੇ ਇਸ ਸਬੰਧੀ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਾਪਾ ਕੁਰਸੀ ਤੇ ਬੈਠੇ ਅਖ਼ਬਾਰ ਪੜ ਰਹੇ ਸਨ ਕਿ ਪਿਛਲੇ ਪਾਸਿਓਂ ਦੇ ਆਏ ਦੋਸ਼ੀਆਂ ਨੇ ਕੁਹਾੜੀ ਦੇ ਕਈ ਵਾਰ ਕੀਤੇ ਤੇ ਮੌਕੇ ਡਿੰਗ ਪਏ, ਖਾਲਸਾ ਨੇ ਕਿਹਾ ਜਦੋਂ ਪੁਲਿਸ ਨੇ ਉਨ੍ਹਾਂ ਕਾਤਲਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਪਤਾ ਨਹੀਂ ਕੌਣ ਸਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਵਾਰਦਾਤ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਪੀੜਤ ਪੂਰਾ ਇਨਸਾਫ ਦਿਵਾਉਣ ਲਈ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਰ ਕਰਨ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਰਾਜ ਦੇ ਲੋਕਾਂ ਦੇ ਜਾਨਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੂੰ ਥੋੜ੍ਹਾ ਚੁਸਤ ਦਰੁਸਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਰਾਜ ਵਿਚ ਵਧ ਰਹੀਆਂ ਲੁੱਟਾਂ ਖੋਹਾਂ ਤੇ ਕਤਲਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ ਕਤਾਂ ਨਿੱਤ ਦਿਨ ਹੋ ਰਹੀਆਂ ਲੁੱਟਾਂ ਅਤੇ ਕਤਲਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਨਾਲ ਫੈਡਰੇਸ਼ਨ ਦੇ ਹੋਰ ਵੀ ਕਾਰਕੁੰਨ ਹਾਜਰ ਸਨ ।

Leave a Reply

Your email address will not be published. Required fields are marked *