ਮੁੱਕਤਸਰ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ, ਅਤੇ ਸਰਕਾਰ ਦੀ ਚੋਣ ਪ੍ਰਕਿਰਿਆ ਤੇ ਵਿਰੋਧੀ ਧਿਰਾਂ ਦੇ ਨਾਲ ਨਾਲ ਸਮੂਹ ਪਿੰਡਾਂ ਦੇ ਲੋਕਾਂ ਵੱਲੋਂ ਜੰਮ ਕਿ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕਈ ਪਿੰਡਾਂ ਨੇ ਸਰਕਾਰੀ ਗ੍ਰਾਟ ਪ੍ਰਾਪਤ ਕਰਨ ਲਈ ਸਰਬਸੰਮਤੀ ਨਾਲ ਸਰਪੰਚ ਚੁਣ ਵੀ ਲੈ ਹਨ ,ਪਰ ਮੁਕਤਸਰ ਸਾਹਿਬ ਦੇ ਪਿੰਡ ਕੋਠੇ ਚੀਤਿਆਂ ‘ਚ ਭਾਰਤੀ ਚੋਣ ਕਮਿਸ਼ਨ,ਸੰਵਿਧਾਨ ਅਤੇ ਲੋਕਤੰਤਰ ਨੂੰ ਅੱਖੋ ਤੋਂ ਪਰੋਖੇ ਕਰਕੇ ਅਮਰੀਕ ਸਿੰਘ ਨਾ ਦੇ ਇਕ ਧਨਾਢ ਵੱਲੋਂ ਬੋਲੀ ਦੇ ਕਿ ਸਾਡੇ 35 ਲੱਖ ਰੁਪਏ’ਚ ਸਰਪੰਚੀ ਖਰੀਦਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਭਾਵੇਂ ਕਿ ਇਹ ਸਾਰਾ ਪੈਸਾ ਗੁਰਦੁਆਰਾ ਸਾਹਿਬ ਨੂੰ ਦਿੱਤਾ ਜਾਵੇਗਾ, ਇਸ ਬੋਲੀ ਤੇ ਖਰੀਦੀ ਸਰਪੰਚੀ ਦੀ ਲਾਇਵ ਵੀਡੀਓ ਵਾਇਰਲ ਹੋਣ ਤੋਂ ਉਪਰੰਤ ਕੋਈ ਇਸ ਨੂੰ ਸੰਵਿਧਾਨ, ਭਾਰਤੀ ਚੋਣ ਕਮਿਸ਼ਨ ਤੇ ਲੋਕਤੰਤਰ ਦੀ ਘੋਰ ਉਲੰਘਣਾ ਦੱਸ ਰਿਹਾ ਹੈ ਅਤੇ ਕੋਈ ਇਸ ਨੂੰ ਚੰਗਾ ਤੇ ਬਦਲਾ ਵਾਲਾ ਵਧੀਆ ਕਾਰਜ ਦੱਸ ਰਿਹਾ ਹੈ ਅਤੇ ਹੁਣ ਪੰਜਾਬ ਸਰਕਾਰ ਇਸ ਬੋਲੀ ਰਾਹੀਂ ਸਰਪੰਚੀ ਚੋਣ ਪ੍ਰਕਿਰਿਆ ਨੂੰ ਮਾਨਤਾ ਦੇਦੀ ਹੈ ,ਜਾ ਨਹੀਂ ? ਇਹ ਸਮੇਂ ਦੀ ਕੁੱਖ ਵਿੱਚ ਹੈ ਪਰ ਇਹ ਚੋਣ ਲੋਕਤੰਤਰ ਦਾ ਘਾਣ ਹੈ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਬੋਲੀ ਵਾਲੀ ਸਰਪੰਚੀ ਚੋਣ ਪ੍ਰਕਿਰਿਆ ਦਾ ਜੋਰਦਾਰ ਸਬਦਾ’ਚ ਵਿਰੋਧ ਕਰਦੀ ਹੋਈ ਮੰਗ ਕਰਦੀ ਹੈ ਕਿ ਅਜਿਹੀ ਬੋਲੀ ਵਾਲੀ ਸਰਪੰਚੀ ਚੋਣ ਪ੍ਰਕਿਰਿਆ ਨੂੰ ਰੱਦ ਕੀਤਾ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਸਰਬਸੰਮਤੀ ਨਾਲ ਚੁਣੇ ਸਰਪੰਚਾਂ ਨੂੰ ਮਾਨਤਾ ਦੇਣ ਦੀ ਲੋੜ ਤੇ ਜੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁਕਤਸਰ ਦੇ ਪਿੰਡ ਕੋਠੇ ਚੇਤਿਆਂ’ਚ ਸਾਡੇ 35 ਲੱਖ ਰੁਪਏ’ਚ ਬੋਲੀ ਦੇ ਕਿ ਇਕ ਧਨਾਢ ਵੱਲੋਂ ਖਰੀਦ ਗਈ ਸਰਪੰਚੀ ਬੋਲੀ ਚੋਣ ਪ੍ਰਕਿਰਿਆ ਨੂੰ ਭਾਰਤੀ ਚੋਣ ਕਮਿਸ਼ਨ, ਭਾਰਤੀ ਸੰਵਿਧਾਨ ਤੇ ਲੋਕਤੰਤਰ ਦਾ ਘਾਣ, ਸਰਕਾਰ ਨੂੰ ਬੋਲੀ ਚੋਣ ਪ੍ਰਕਿਰਿਆ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਇਸ ਸਬੰਧੀ ਵਾਇਰਲ ਹੋਈ ਵੀਡੀਓ ਅਨੁਸਾਰ ਦੱਸਿਆ ਪਿੰਡ ਦੇ ਮਾਇਆ ਧਾਰੀ ਧਨਾਢਾਂ ਦਾ ਇੱਕ ਇਕੱਠ ਗੁਰਦੁਆਰਾ ਸਾਹਿਬ ਵਿਖੇ ਕੱਠਾ ਹੋਇਆ ਅਤੇ ਸਰਪੰਚੀ ਬੋਲੀ ਚੋਣ ਪ੍ਰਕਿਰਿਆ ਦੀ ਬੋਲੀ 20 ਲੱਖ ਰੁਪਏ ਤੋਂ ਸ਼ੁਰੂ ਹੋਈ, ਜੋ 21,22,23,24 ਲੱਖ ਤੋਂ ਹੁੰਦੀ ਹੋਈ ਸਾਡੇ 35 ਲੱਖ ਵਿੱਚ ਅਮਰੀਕ ਸਿੰਘ ਨਾ ਦੇ ਇੱਕ ਮਾਇਆ ਧਾਰੀ ਧਨਾਢ ਨੇ ਸਰਪੰਚੀ ਖਰੀਦ ਲਈ, ਭਾਈ ਕਿ ਇਹ ਪੈਸਾ ਗੁਰਦੁਆਰਾ ਸਾਹਿਬ ਨੂੰ ਦਿੱਤਾ ਜਾਵੇ ਗਾ ,ਪਰ ਇਹ ਬੋਲੀ ਵਿੱਚ ਖਰੀਦੀ ਸਰਪੰਚੀ ਲੋਕਤੰਤਰ ਦਾ ਘਾਣ, ਭਾਰਤੀ ਚੋਣ ਕਮਿਸ਼ਨ ਤੇ ਸਵਿਧਾਨ ਦੀ ਘੋਰ ਉਲੰਘਣਾ ਹੈ, ਭਾਈ ਖਾਲਸਾ ਨੇ ਕਿਹਾ ਇਸ ਤਰ੍ਹਾਂ ਤਾ ਦੇਸ ਦੇ ਪਰਧਾਨ ਮੰਤਰੀ ਦਾ ਆਹੁਦਾ ਅੰਬਾਨੀ ਅੰਡਾਨੀ ਹੋਣੀ ਸਭ ਤੋਂ ਵੱਧ ਬੋਲੀ ਦੇਕੇ ਖਰੀਦ ਲੈਣ ਗੇ ਅਤੇ ਦੇਸ ਦੇ ਪੜੇ ਲਿਖੇ ਅਕਲਮੰਦ, ਉਚੀ ਤੇ ਅਗਾਂਹ ਵਧੋ ਸੋਚ ਰੱਖਣ ਵਾਲੇ ਗਰੀਬਾਂ ਨੂੰ ਕਦੇ ਵੀ ਅੱਗੇ ਆਉਣ ਦਾ ਮੌਕਾ ਨਹੀਂ ਮਿਲੇਗਾ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਬੋਲੀ ਨਾਲ ਹੋਈ ਸਰਪੰਚੀ ਚੋਣ ਪ੍ਰਕਿਰਿਆ ਦਾ ਸਖਤ ਵਿਰੋਧ ਕਰਦੀ ਹੋਈ ਇਸ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ ਤਾਂ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਬਰਕਰਾਰ ਰੱਖਿਆ ਜਾ ਸਕੇ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ, ਭਾਈ ਅਵਤਾਰ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਬਾਬਾ ਸਿੰਦਾ ਸਿੰਘ, ਭਾਈ ਸੁਖਦੇਵ ਸਿੰਘ ਫੌਜੀ, ਭਾਈ ਪਿਰਥੀ ਸਿੰਘ, ਭਾਈ ਮਨਜਿੰਦਰ ਸਿੰਘ ਤੋਂ ਇਲਾਵਾ ਕਈ ਕਾਰਕੁਨ ਸ਼ਾਮਲ ਸਨ।।


