ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)—- ਬੀਤੇ 25 ਅਗਸਤ ਨੂੰ ਦਸਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਦੇ ਵੱਡੇ ਭਰਾ ਭਾਈ ਮਨਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ। ਉਹਨਾਂ ਨਮਿਤ ਪਿੰਡ ਭਿੱਟੇਵਿੱਡ ਵਿਖੇ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਗੁਰ ਸਾਗਰ ਸਾਹਿਬ ਬ੍ਰਹਮ ਗਿਆਨੀ ਬਾਬਾ ਨਰੈਣ ਸਿੰਘ ਜੀ ਵਿਖੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 4 ਅਕਤੂਬਰ ਦਿਨ ਸ਼ੁਕਰਵਾਰ ਸਮਾਂ 11 ਤੋ 1ਵਜੇ ਤਕ ਹੋਵੇਗੀ। ਆਪ ਸਭਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਅਰਦਾਸ ਵਿੱਚ ਸ਼ਾਮਲ ਦੀ ਕਿਰਪਾ ਕਰਨੀ ਜੀ, ਇਸ ਸਬੰਧੀ ਵੱਖ ਵੱਖ ਧਾਰਮਿਕ, ਸਿਆਸੀ, ਸਮਾਜਿਕ ਆਗੂਆਂ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਨਾਲ ਗਹਿਰੇ ਦੁਖ ਦਾ ਪਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ’ਚ ਨਿਵਾਸ ਬਖਸ਼ਣ ਤੇ ਪਿਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲਿ ਬਖਸ਼ਣ, ਦੁਖ ਸਾਂਝਾ ਕਰਨ ਵਾਲਿਆਂ’ਚ ਸਾਬਕਾ ਕੈਬਨਿਟ ਮੰਤਰੀ ਸ ਗੁਲਜਾਰ ਸਿੰਘ ਰਣੀਕੇ, ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਾਪੁਰ, ਜਥੇਦਾਰ ਪਰਗਟ ਸਿੰਘ, ਜਥੇਦਾਰ ਸਤਨਾਮ ਸਿੰਘ ਪਰਧਾਨ ਖਾਪੜਖੇੜੀ, ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਮੁਖੀ ਸ਼ਹੀਦ ਬਾਬਾ ਆਲਮ ਸਿੰਘ ਨੱਚਣਾ ਤਰਨਾ ਦਲ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ, ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ, ਸਤਨਾਮ ਸਿੰਘ ਭਾਜਪਾ ਐਸ ਸੀ ਪਰਧਾਨ, ਜਥੇਦਾਰ ਰਣਜੀਤ ਸਿੰਘ ਮਹੰਤ ਛਾਉਣੀ ਲੋਹਟਬੱਦੀ, ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਚੌਤੇਵਾਲੇ, ਜਥੇਦਾਰ ਰਾਜਾ ਰਾਜ ਸਿੰਘ ਜਥੇਦਾਰ ਸਨੀ ਸਿੰਘ ਮੀਤ ਜਥੇਦਾਰ ਦਸਮੇਸ਼ ਤਕਨਦਲ, ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਏ ਆਈ ਐਸ ਐਸ ਐਫ ਖਾਲਸਾ, ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ, ਜਥੇਦਾਰ ਹਰਦੀਪ ਸਿੰਘ ਜਗਰਾਉਂ, ਭਾਈ ਸਿੰਦਾ ਸਿੰਘ ਨਿਹੰਗ ਧਰਮਕੋਟ ਤੋਂ ਇਲਾਵਾ ਹਜਾਰਾਂ ਧਾਰਮਿਕ, ਸਿਆਸੀ ਤੇ ਸਮਾਜਿਕ ਲੋਕਾਂ ਨੇ ਟੈਲੀਫੋਨ ਤੇ ਮੈਸੇਜਾਂ ਰਾਹੀਂ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਨਾਲ ਗਹਿਰੇ ਦੁੱਖ ਦਾ ਪਰਗਟਾਵਾ ਕੀਤਾ।।