ਫਿਲੌਰ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਅਹਿਮ ਮੀਟਿੰਗ ਪੰਥਕ ਅਕਾਲੀ ਦਸਮੇਸ਼ ਤਰਨਦਲ ਦੇ ਹੈੱਡ ਕੁਆਰਟਰ ਫਿਲੌਰ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਨੇ ਹਾਜ਼ਰੀ ਲਵਾਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਤਾਬਦੀ ਨੂੰ ਉੱਚ ਪੱਧਰੀ ਮਨਾਉਣ ਲਈ ਕਈ ਅਹਿਮ ਫੈਸਲੇ ਲਏ ਗਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਨੌਵੀਂ ਪਾਤਸ਼ਾਹੀ ਦੇ ਸੀਸ ਭੇਂਟ ਨਗਰ ਕੀਰਤਨ ਜੋ ਦਿੱਲੀ ਤੋਂ ਅਨੰਦਪੁਰ ਸਾਹਿਬ ਵਿਖੇ ਆਉਂਦਾ ਹੈ ਵਿੱਚ ਇਸ ਵਾਰ ਲੱਖਾਂ ਸ਼ਰਧਾਲੂਆਂ ਨੂੰ ਸ਼ਾਮਲ ਕਰਨ ਅਤੇ 350 ਸਾਲਾਂ ਨੂੰ ਸਮਰਪਿਤ ਪਿੰਡ ਤੇ ਸ਼ਹਿਰਾ’ਚ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਤੇ ਸ਼ਹਾਦਤ ਸਬੰਧੀ ਜਾਗਰੂਕ ਕਰਨ ਲਈ ਸਿੱਖੀ ਪ੍ਰਚਾਰ ਲਹਿਰ ਚਲਾਉਣ ਦਾ ਵਿਸ਼ੇਸ਼ ਫੈਸਲਾ ਲਿਆ ਗਿਆ, ਭਾਈ ਖਾਲਸਾ ਨੇ ਦੱਸਿਆ ਮੀਟਿੰਗ ਵਿੱਚ ਇੰਦਰਜੀਤ ਸਿੰਘ ਕਨੇਡਾ ਵਾਲੇ , ਬਿਕਰਮਜੀਤ ਸਿੰਘ ਸਾਬਕਾ ਇੰਨਸਪੈਕਟਰ, ਸ੍ਰ ਅਮਰਜੀਤ ਸਿੰਘ ਸਾਬਕਾ ਐਮ ਐਲ ਏ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ,ਭਾਈ ਗੁਰਦਿੱਤ ਸਿੰਘ ਫਿਲੋਰ, ਸ੍ਰ ਜਗਦੀਪ ਸਿੰਘ, ਗੁਰਦੀਪ ਸਿੰਘ, ਸ੍ਰ ਸੰਦੀਪ ਸਿੰਘ ਦੀਪਾ ਫਿਲੌਰ, ਸ੍ਰ ਹਰਦੀਪ ਸਿੰਘ, ਲਵਦੀਪ ਸਿੰਘ, ਜਥੇਦਾਰ ਜਗੀਰ ਸਿੰਘ, ਮਨਜੀਤ ਸਿੰਘ ਸਬ ਇੰਸਪੈਕਟਰ, ਸ੍ਰ ਸੁੱਖਾ ਸਿੰਘ,ਗੁਰਬਾਜ ਸਿੰਘ,ਅਮਰੀਕ ਸਿੰਘ ਤੋਂ ਇਲਾਵਾ ਕਈ ਹਾਜ਼ਰ ਸਨ, ਇਸ ਮੌਕੇ ਪੰਥਕ ਅਕਾਲੀ ਦਸਮੇਸ਼ ਆਰਮੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਗੁਰਮੀਤ ਸਿੰਘ ਫਿਲੌਰ ਨੇ ਸਮੂਹ ਆਗੂਆਂ ਦਾ ਧੰਨਵਾਦ ਕੀਤਾ ਅਤੇ ਨੌਵੇਂ ਪਾਤਸ਼ਾਹ ਦੇ ਸਾਡੇ ਤਿੰਨ ਸੌ ਸਾਲਾਂ ਸ਼ਹੀਦੀ ਸ਼ਤਾਬਦੀ ਸਬੰਧੀ ਸਿੱਖੀ ਪ੍ਰਚਾਰ ਕਰਨ ਲਈ ਦਿੱਨ ਰਾਤ ਇੱਕ ਕਰਨ ਦੀ ਹਦਾਇਤ ਕੀਤੀ, ਇਸ ਮੌਕੇ ਤੇ ਨਿਹੰਗ ਸਿੰਘਾਂ ਦੀ ਮਰਯਾਦਾ ਅਨੁਸਾਰ ਤਿਲਕ ਵੀ ਲਾਇਆ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ ।।।


