ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ (ਵੱਡਾ ਘੱਲੂਘਾਰਾ) ਜੋਗੀ ਮਾਜਰਾ ਰੋੜ ਕੁੱਪ ਕਲਾਂ ਵੱਲੋਂ ਕਾਰ ਪਾਰਕਿੰਗ ਤੇ ਬਾਲਣ ਰੱਖਣ ਲਈ ਖ਼ਰੀਦੀ ਜ਼ਮੀਨ ਦੀ ਚਾਰਦੀਵਾਰੀ ਸੇਵਾ ਅਰੰਭ, ਨੀਂਹ ਪੱਥਰ ਮਹਾਂਪੁਰਖਾਂ ਤੇ ਸੰਗਤਾਂ ਦੀ ਸੁਲਾਹ ਨਾਲ ਰੱਖਿਆ ਜਾਵੇਗਾ – ਭਾਈ ਮਨਪ੍ਰੀਤ ਸਿੰਘ

ਮਾਲਵਾ

ਮਾਲੇਰਕੋਟਲਾ, ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)—ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ (ਵੱਡਾ ਘੱਲੂਘਾਰਾ) ਜੋਗੀ ਮਾਜਰਾ ਰੋੜ ਕੁੱਪ ਕਲਾਂ ਮਾਲੇਰਕੋਟਲਾ ਦੇ ਬਾਨੀ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀ ਅਰੰਭ ਕੀਤੀ ਗਈ ਅਤੇ ਉਹਨਾਂ ਦੇ ਸੱਚਖੰਡ ਬਿਰਾਜਣ ਤੋਂ ਬਾਅਦ ਮਜੌਦਾ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਦੀ ਦੇਖ ਰੇਖ ਹੇਠ ਦਿਨ ਬ ਦਿਨ ਤਰੱਕੀ ਤੇ ਚੜਦੀ ਕਲਾ ਨਾਲ ਅੱਗੇ ਵੱਧ ਰਿਹਾ ਹੈ, ਲਗਾਤਾਰ ਧਾਰਮਿਕ ਸਮਾਗਮ ਹੋ ਰਹੇ ਹਨ ਅਤੇ ਸੰਗਤਾਂ ਦੀ ਆਮਦ ਵੀ ਵਧ ਰਹੀ ਹੈ ਜਿਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਮਜੌਦਾ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਕਾਰ ਪਾਰਕਿੰਗ ਅਤੇ ਲੰਗਰ ਦਾ ਬਾਲਣ ਰੱਖਣ ਲਈ ਨਵੀਂ ਜ਼ਮੀਨ ਖਰੀਦ ਕੇ ਉਸ ਦੀ ਚਾਰ ਦੀਵਾਰੀ ਕਾਰਸੇਵਾ ਅਰੰਭ ਕਰ ਦਿੱਤੀ ਹੈ ਜਦੋਂ ਕਿ ਇਸ ਦਾ ਰਵਾਇਤੀ ਤੌਰ ਤੇ ਨੀਂਹ ਪੱਥਰ ਦੀ ਮਿਤੀ ਸੰਤਾਂ ਮਹਾਪੁਰਸ਼ਾਂ ਅਤੇ ਸੰਗਤਾਂ ਦੀ ਸਲਾਹ ਨਾਲ ਉਲੀਕੀ ਜਾਵੇਗੀ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਨੂੰ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ ਅਤੇ ਸੱਚਖੰਡ ਵਾਸੀ ਸੰਤ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀ ਵੱਲੋਂ ਦਸਵੀਂ ਮੌਕੇ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਭਾਰੀ ਦੀਵਾਨ ਸਜਾਉਣ ਵਾਲੀ ਚਲਾਈ ਮਰਯਾਦਾ ਤੇ ਵੀ ਮਜੌਦਾ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਨਿਰੰਤਰ ਪਹਿਰਾ ਦਿੱਤਾ ਜਾ ਰਿਹਾ ਹੈ, ਭਾਈ ਖਾਲਸਾ ਨੇ ਦੱਸਿਆ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦੂਰ ਦੁਰੇਡਿਆਂ ਤੋਂ ਆਪਣੀਆ ਕਾਰਾਂ ਬੱਸਾਂ ਛੋਟੇ ਵਹੀਕਲਜ਼ ਅਤੇ ਮੋਟਰਸਾਈਕਲ ਸਕੂਟਰਾਂ ਤੇ ਆਉਦੀਆਂ ਹਨ ਨ ਅਤੇ ਉਹਨਾਂ ਵਲੋਂ ਆਪਣੇ ਵਹੀਕਲਜ਼ ਗੁਰਦੁਆਰਾ ਸਾਹਿਬ ਦੇ ਅੰਦਰ ਰੱਖਣ ਕਾਰਨ ਨੂੰ ਸੰਗਤਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਭਾਈ ਖਾਲਸਾ ਨੇ ਦੱਸਿਆ ਸੰਗਤਾਂ ਦੀ ਸਹੂਲਤ ਲਈ ਗੁਰੂ ਘਰ ਵੱਲੋਂ ਹੁਣ ਕਾਰਾਂ ਬੱਸਾਂ ਤੋ ਇਲਾਵਾ ਛੋਟੇ ਵਹੀਕਲਜ਼ ਤੇ ਮੋਟਰਸਾਈਕਲ ਸਕੂਟਰਾਂ ਲਈ ਕਾਰ ਪਾਰਕਿੰਗ ਅਤੇ ਲੰਗਰ ਦਾ ਬਾਲਣ ਰੱਖਣ ਲਈ ਜ਼ਮੀਨ ਖਰੀਦ ਲਈ ਗਈ ਹੈ ਅਤੇ ਇਸ ਦੀ ਚਾਰਦੀਵਾਰੀ ਕਾਰਸੇਵਾ ਆਰੰਭ ਕਰ ਦਿੱਤੀ ਗਈ ਜਦੋਂ ਕਿ ਇਸ ਦਾ ਨੀਂਹ ਪੱਥਰ ਮਹਾਂਪੁਰਖਾ ਅਤੇ ਸੰਗਤਾਂ ਦੀ ਸਲਾਹ ਨਾਲ ਰੱਖਿਆ ਜਾਵੇਗਾ।

Leave a Reply

Your email address will not be published. Required fields are marked *