ਸੁਨਾਮ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਦੇ ਜਿਲ੍ਹਾ ਆਗੂ ਕਾਮਰੇਡ ਧਰਮਪਾਲ ਸੁਨਾਮ ਦੇ ਮਾਤਾ ਤੇਜ ਕੌਰ ਸੰਖੇਪ ਬਿਮਾਰੀ ਮਗਰੋਂ 75ਸਾਲ ਦੀ ਉਮਰੇ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਦੇ ਕਾਮਰੇਡ ਧਰਮਪਾਲ ਤੋਂ ਬਗੈਰ ਚਾਰ ਬੇਟੀਆਂ ਸਨ ਜਦ ਕਿ ਉਨ੍ਹਾਂ ਦੇ ਜੀਵਨ ਸਾਥੀ ਕੁਝ ਸਾਲ ਪਹਿਲਾਂ ਵਿਗੋਚਾ ਦੇ ਗਏ ਸਨ
ਮਾਤਾ ਤੇਜ ਕੌਰ ਦਾ ਸੰਸਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਮਿ੍ਤਕ ਦੇਹ ਉੱਪਰ ਸੀਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਕਾਮਰੇਡ ਹਰਭਗਵਾਨ ਭੀਖੀ, ਗੋਬਿੰਦ ਸਿੰਘ ਛਾਜਲੀ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕਾਮਰੇਡ ਘੁਮੁੰਡ ਸਿੰਘ ਖਾਲਸਾ, ਬਿੱਟੂ ਖੋਖਰ ਤੇ ਕਿੱਕਰ ਸਿੰਘ ਖਾਲਸਾ ਵੱਲੋਂ ਲਾਲਾ ਝੰਡਾ ਪਾਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ
ਇਸ ਮੌਕੇ ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਕਾਮਰੇਡ ਧਰਮਪਾਲ ਦੇ ਪਾਰਟੀ ਨਾਲ ਜੁੜਣ ਕਾਰਨ ਮਾਤਾ ਸਮੇਤ ਪੂਰਾ ਪਰਿਵਾਰ ਇਨਕਲਾਬੀ ਲਹਿਰ ਨਾਲ ਜੁੜ ਗਿਆ ਸੀ ਹਰ ਦੁੱਖ ਸੁੱਖ ਚ ਮਾਤਾ ਘਰ ਆਉਂਦੇ ਇਨਕਲਾਬੀਆਂ ਨੂੰ ਗਲ ਲਾਉਂਦੀ ਹਰ ਪੱਖ ਤੋਂ ਮੱਦਦ ਕਰਦੀ ਬੇਹੱਦ ਤੰਗੀਆਂ ਦੇ ਬਾਵਜੂਦ ਸਦਾ ਖੁਸ਼ ਰਹੀ। ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਮਾਤਾ ਦਾ ਅਚਨਚੇਤ ਜਾਣਾ ਅਸਿਹ ਹੈ ਤੇ ਇਸ ਦੁੱਖ ਦੀ ਘੜੀ ਚ ਪਾਰਟੀ ਕਾਮਰੇਡ ਧਰਮਪਾਲ ਸੁਨਾਮ ਤੇ ਉਸ ਦੇ ਸਮੁੱਚੇ ਪਰਿਵਾਰ ਨਾਲ ਡਟ ਕੇ ਖੜ੍ਹੀ ਹੈ।



