ਬਰਨਾਲਾ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਮਾਨਸਾ ਰੋਡ ਤੇ ਸਥਿੱਤ ਪਿੰਡ ਰੱਲਾ ਦੀ ਇੱਕ ਹੋਰ ਹਾਰ ਬੇਟੀ ਦਿਲਜੋਤ ਕੌਰ ਜਿਸਦੀ ਪਿਛਲੇ ਦਿਨੀਂ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਇਸ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਇਹ ਵੀ ਕਿਹਾ ਦਿਲਜੋਤ ਕੌਰ ਦੇ ਮਾਪਿਆਂ ਦੀ ਰਿਪੋਰਟ ਅਨੁਸਾਰ ਇਹ ਮੌਤ ਸ਼ੱਕੀ ਜਾਪਦੀ ਹੈ, ਜਿਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦਿਲਜੋਤ ਕੌਰ ਦੀ ਮਾਤਾ ਦੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਖੁਦਕੁਸ਼ੀ ਨੋਟ ਵੀ ਪ੍ਰਾਪਤ ਹੈ, ਜੋ ਉਹ ਵੀ ਸ਼ੱਕ ਦੇ ਘੇਰੇ ਵਿੱਚ ਹੈ। ਇਸ ਖੁਦਕੁਸ਼ੀ ਨੋਟ ਦੀ ਫੋਰੈਂਸਿਕ ਮਾਹਰਾਂ ਤੋਂ ਜਾਂਚ ਹੋਣੀ ਚਾਹੀਦੀ ਹੈ।ਆਗੂਆਂ ਨੇ ਇਹ ਵੀ ਕਿਹਾ ਕਿ ਇਹ ਲੜਕੀ ਪੜ੍ਹਨ -ਲਿਖਣ ਵਿੱਚ ਕਾਫੀ ਹੋਸ਼ਿਆਰ ਸੀ, ਜਿਸਨੇ ਪਟਿਆਲਾ ਯੂਨੀਵਰਸਿਟੀ ਤੋਂ ਲਾਅ ਦੀ ਪੜ੍ਹਾਈ ਕੀਤੀ ਸੀ, ਬਾਅਦ ਵਿੱਚ ਉਹ ਇੱਕ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਕੁੱਲ ਵਕਤੀ ਕੰਮ ਕਰਦੀ ਰਹੀ ਹੈ, ਜਦੋਂ ਇਹ ਮੰਦਭਾਗੀ ਘਟਨਾ ਘਟ ਗਈ ਹੈ। ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਸਾਰੇ ਪੱਖਾਂ ‘ਤੋਂ ਉੱਚ ਪੱਧਰੀ ਜਾਂਚ ਕੀਤੀ ਜਾਵੇ, ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਿਰਤਕਾ ਦੇ ਵਾਰਸਾਂ ਨੂੰ ਇਨਸਾਫ਼ ਦਿਵਾਇਆ ਜਾਵੇ।


