ਵਰਤਮਾਨ ਦੌਰ ਵਿੱਚ ਭਾਜਪਾ ਨੂੰ ਹਰਾਉਣਾ, ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ

ਮਾਲਵਾ

ਅਰਸੀ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਤੋਂ ਵੱਡੇ ਫੰਡਾਂ ਨੂੰ ਜਨਤਕ ਨਾ ਕਰਨਾ ਭਾਜਪਾ ਬੇਈਮਾਨ ਚਿਹਰਾ ਨੰਗਾ ਹੋਇਆ- ਚੋਹਾਨ, ਕੁਲਵੰਤ

ਬਰੇਟਾ, ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 75ਵੀਂ ਸ਼ਹੀਦੀ ਕਾਨਫਰੰਸ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਿਸ਼ਨਗੜ੍ਹ ਵਿਖੇ ਇਨਕਲਾਬੀ ਜ਼ੋਸ਼ ਖਰੋਸ਼ ਨਾਲ ਮਨਾਈ ਗਈ। ਪਾਰਟੀ ਵੱਲੋਂ ਨਗਰ ਨਿਵਾਸੀਆਂ ਤੇ ਪਾਰਟੀ ਵਰਕਰਾਂ ਸਹੀਦਾ ਯਾਦ ਵਿਚ ਝੰਡਾਂ ਝੜਾ ਕੇ ਕਾਨਫਰੰਸ ਦਾ ਅਰੰਭ ਕੀਤਾ ਅਤੇ ਇਨਕਲਾਬੀ ਨਾਹਰਿਆਂ ਦੀ ਗੂੰਜ ਨਾਲ ਸ਼ਰਧਾਂਜਲੀ ਅਰਪਿਤ ਕੀਤੀ।ਕਾਨਫਰੰਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਰਤਮਾਨ ਦੌਰ ਵਿੱਚ ਭਾਜਪਾ ਨੂੰ ਹਰਾਉਣਾ, ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਿਉਂਕਿ ਲੋਕਤੰਤਰ ਤੇ ਸੰਵਿਧਾਨ ਦੀ ਬਹਾਲੀ ਲਈ ਕਿਸਾਨਾ ਮਜ਼ਦੂਰਾਂ ਤੇ ਨੋਜਵਾਨ ਵਰਗ ਨੂੰ ਅਹਿਮ ਭੂਮਿਕਾ ਨਿਭਾਉਂਣਾ ਸਮੇਂ ਦੀ ਮੁੱਖ ਲੋੜ ਹੈ। ਜਦੋਂਕਿ ਸਮੇਂ ਦੀ ਹਾਕਮ ਧਿਰ ਮੋਦੀ ਸਰਕਾਰ ਜਿਥੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁਚਾਉਣ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਨੀਤੀ ਨਾਲ ਬਣਾਏ ਤਿੰਨ ਖ਼ੇਤੀ ਵਿਰੋਧੀ ਕਾਨੂੰਨਾਂ ਸਮੇਤ ਕਾਲੇ ਕਾਨੂੰਨ ਬਣਾਏ ਗਏ। ਜੋ ਲੋਕਤੰਤਰ ਤੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਕੇ ਲੋਕਾਂ ਨੂੰ ਸਰੇਆਮ ਧੋਖੇ ਵਿਚ ਰੱਖਿਆ ਗਿਆ। ਜਿਸ ਦੇ ਖਿਲਾਫ ਹੋਈ ਲਾਮਬੰਦੀ ਕਰਕੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੁਰ ਅਮਨ ਤਰੀਕੇ ਨਾਲ ਸੰਘਰਸ਼ ਲੜਿਆਂ ਗਿਆ।ਜਿਸ ਵਿੱਚ ਸੱਤ ਸੋ ਜ਼ਿਆਦਾ ਕਿਸਾਨਾਂ ਮਜ਼ਦੂਰਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮੋਦੀ ਸਰਕਾਰ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਗਿਆ ਸੀ। ਬੇਸ਼ੱਕ ਕਿਸਾਨਾਂ ਮਜ਼ਦੂਰਾਂ ਸਮੇਂਤ ਸਾਰੇ ਵਰਗਾਂ ਦੇ ਸਹਿਯੋਗ ਸਦਕਾ ਵੱਲੋਂ ਲੜੇ ਸੰਘਰਸ਼ ਕਾਰਨ ਕਾਨੂੰਨ ਵਾਪਸ ਕਰਾਏਂ ਗਏ ਪ੍ਰੰਤੂ ਮੋਦੀ ਸਰਕਾਰ ਅੱਜ ਵੀ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਤੱਤਪਰ ਹੈ। ਸਾਥੀ ਅਰਸ਼ੀ ਨੇ ਮੁਜ਼ਾਰਾ ਲਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੱਟ ਨੁਕਸਾਨ ਤੇ ਵੱਡੀ ਪ੍ਰਾਪਤੀ ਸੁਹਿਰਦ ਤੇ ਸਿਆਣੀ ਲੀਡਰਸ਼ਿਪ ਦਾ ਕਾਰਨ ਬਣੀ। ਉਹਨਾਂ ਮੁਜ਼ਾਰਾ ਲਹਿਰ ਦੀ ਪ੍ਰੇਰਨਾ ਤੇ ਸੇਧ ਅਧਾਰਿਤ ਬਣੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਨੂੰ ਲਾਗੂ ਕਰਕੇ ਬਹੁਕੌਮੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਤੇ ਫਾਸ਼ੀਵਾਦੀ ਤਾਕਤਾਂ ਨੂੰ ਭਾਜ ਦਿੱਤੀ ਜਾਵੇ। ਕਾਨਫਰੰਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ,ਬੀ ਕੇ ਯੂ ਡਕੋਦਾ ਧਨੇਰ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ,ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ ਸੀਤਾਰਾਮ ਗੋਬਿੰਦਪੁਰਾ ਨੇ ਮੋਜੂਦਾ ਦੌਰ ਦੇ ਆਰਥਿਕ, ਸਮਾਜਿਕ ਤੇ ਰਾਜਸੀ ਸੰਕਟ ਸਮੇਂ ਭਾਈ ਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਤਿੱਖੇ ਸੰਘਰਸ਼ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਤੋਂ ਭ੍ਰਿਸ਼ਟਾਚਾਰ ਰਾਹੀਂ ਲਏ ਮੋਟੇ ਫੰਡਾਂ ਨੂੰ ਜਨਤਕ ਨਾ ਕਰਨਾਂ ਭਾਜਪਾ ਦਾ ਬੇਈਮਾਨ ਚਿਹਰਾ ਜਨਤਕ ਹੋਇਆ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੀ ਟੀਮ ਵੱਲੋਂ ਇਨਕਲਾਬੀ ਨਾਟਕ ਤੇ ਕਓਰਓਗਰਆਫਈਆ ਪੇਸ਼ ਕੀਤੀਆਂ ਗਈਆਂ।ਉਘੇ ਲੋਕ ਗਾਇਕ ਸਾਥੀ ਕੁਲਦੀਪ ਲਾਇਲਪੁਰੀ,ਅਜਮੇਰ ਅਕਲੀਆ, ਗੁਰਮੇਲ ਗੁਰਨੇ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਬੀ ਕੇ ਡਕੋਦਾ ਧਨੇਰ ਜਥੇਬੰਦੀ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਲਕੀਤ ਮੰਦਰਾਂ,ਵੇਦ ਪ੍ਰਕਾਸ਼ ਸਕੱਤਰ ਸਬ ਡਵੀਜ਼ਨ ਬੁਢਲਾਡਾ, ਇਸਤਰੀ ਸਭਾ ਦੇ ਮਨਜੀਤ ਗਾਮੀਵਾਲਾ, ਹਰਮੀਤ ਬੋੜਾਵਾਲ, ਭੁਪਿੰਦਰ ਗੁਰਨੇ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ, ਹਰਕੇਸ਼ ਮੰਡੇਰ, ਮਲਕੀਤ ਬਖਸ਼ੀਵਾਲਾ, ਗੁਰਮੇਲ ਬਰੇਟਾ, ਗੁਰਦਿਆਲ ਦਲੇਲ ਸਿੰਘ ਵਾਲਾ,ਬੀ ਕੇ ਯੂ ਡਕੋਦਾ ਧਨੇਰ ਦੇ ਬਲਵਿੰਦਰ ਸ਼ਰਮਾ ਖਿਆਲਾ,ਤਾਰਾ ਚੰਦ ਬਰੇਟਾ, ਗੁਰਮੇਲ ਜਲਵੇੜਾ,ਸੰਦੀਪ ਤਲਵਾਲਾ,ਪਵਨ ਬੁਢਲਾਡਾ,ਗਰੀਬੂ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *