ਤਰਨਤਾਰਨ ਕਾਮਰੇਡ ਬਲਵਿੰਦਰ ਸਿੰਘ ਕਤਲ ਕੇਸ ਵਿੱਚ ਐਨ.ਆਈ.ਏ ਨੇ ਕੀਤਾ ਸੀ ਨਾਮਜਦ ਗੁਰਵਿੰਦਰ ਸਿੰਘ ਉਰਫ ਬਾਬਾ
ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)–ਐਨ.ਆਈ.ਏ ਦੀ ਟੀਮ ਵਲੋਂ ਕਾਮਰੇਡ ਬਲਵਿੰਦਰ ਸਿੰਘ ਕਤਲ ਕੇਸ ਵਿੱਚ ਨਾਮਜਦ ਆਰੋਪੀ ਗੁਰਵਿੰਦਰ ਸਿੰਘ ਉਰਫ ਬਾਬਾ ਪੁੱਤਰ ਗੁਰਮੀਤ ਸਿੰਘ ਦੀ ਹਿੱਸੇ ਦੀ ਜ਼ਮੀਨ ਨੂੰ ਸਪੈਸ਼ਲ ਐਨ.ਆਈ.ਏ ਕੋਰਟ ਮੋਹਾਲੀ ਵੱਲੋ ਜਾਰੀ ਆਰਡਰ ਮਿਤੀ 14,3,2024 ਨੂੰ ਰਾਹੀ ਯੂ.ਏ.ਪੀ.ਏ ਦੀ ਧਾਰਾ 33 ਇਕ ਦੇ ਤਹਿਤ ਅਟੈਚ ਕੀਤਾ ਗਿਆ ਹੈ ਇਸੇ ਹੀ ਤਰ੍ਹਾਂ ਪਿੰਡ ਸਲੇਮਪੁਰ ਅਰਾਈਆ ਵਿਖੇ 2 ਕਨਾਲ 7 ਸਰਸਾਈ ਜਮੀਨ ਨੂੰ ਵੀ ਯੂ.ਏ.ਪੀ.ਏ ਦੀ ਧਾਰਾ 33 ਇਕ ਦੇ ਤਹਿਤ ਅਟੈਚ ਕੀਤਾ ਗਿਆ ਹੈ।
ਜਿਸ ਦੀ ਜਾਣਕਾਰੀ ਰੋਸ਼ਨ ਲਾਲ ਕਾਣਗੋ ਗੁਰਦਾਸਪੁਰ ਅਤੇ ਮਨਜੀਤ ਸਿੰਘ ਪਟਵਾਰੀ ਨੇ ਦਿੱਤੀ ਹੈ ਉਨ੍ਹਾਂ ਕਿਹਾ ਕਿ ਐਨ.ਆਈ.ਏ ਵਲੋ ਗੁਰਵਿੰਦਰ ਸਿੰਘ ਨਾਮ ਦੇ ਆਦਮੀ ਦੀ ਪਿੰਡ ਪੀਰਾਬਾਗ ਵਿੱਚ 9 ਮਰਲੇ ਅਤੇ ਪਿੰਡ ਸਲੇਮਪੁਰ ਵਿੱਚ ਕੁੱਲ 2 ਕਨਾਲ 7 ਸਰਸਾਈ ਦੇ ਕਰੀਬ ਜਮੀਨ ਨੂੰ ਜਪਤ ਕੀਤਾ ਗਿਆ ਹੈ ਅਤੇ ਬਣਦੀ ਕਾਨੂਨੀ ਕਾਰਵਾਈ ਕੀਤੀ ਗਈ ਹੈ।