ਫਿਲੌਰ, ਗੁਰਦਾਸਪੁਰ 30 ਮਈ ( ਸਰਬਜੀਤ ਸਿੰਘ)– ਰਿਵਰਸ ਹਾਰਡ ਸੰਸਥਾ ਟੀਮ ਡਾਕਟਰ ਸਵੈਮਾਣ ਸਿੰਘ ਅਮਰੀਕਾ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਵਿਖੇ ਕੈਂਪ ਲਗਾਇਆ ਗਿਆ। ਜਿਸ ਵਿਚ ਗੁਰਸਿਮਰਨ ਸਿੰਘ ਬੁੱਟਰ, ਡਾਕਟਰ ਪ੍ਰਨੀਤ ਕੌਰ, ਡਾਕਟਰ ਦਿਲਪ੍ਰੀਤ ਸਿੰਘ, ਡਾਕਟਰ ਗੁਰਮਨ ਸੋਹੀ, ਡਾਕਟਰ ਅਮਰਜੋਤ ਸਿੰਘ ਸੰਧੂ ਤੇ ਡਾਕਟਰ ਸਵੈਮਾਣ ਸਿੰਘ ਅਮਰੀਕਾ ਨੇ ਭਾਗ ਲਿਆ। ਕੈਂਪ ਦੁਰਾਨ ਸਾਰੇ ਡਾਕਟਰ ਵਲੋਂ ਵੱਖ਼ਰੇ ਵੱਖਰੇ ਵਿਚਾਰ ਪੇਸ਼ ਕੀਤੇ ਗਏ ਅਤੇ ਕੈਂਪ ਦੌਰਾਨ ਮਰੀਜ਼ਾਂ ਦੀਆਂ ਬਿਮਾਰੀਆਂ ਸਬੰਧੀ ਵੀ ਕਈ ਵਿਚਾਰਾਂ ਕੀਤੀਆਂ ਗਈਆਂ ਅਤੇ ਫੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਇਆਂ ਕਰਨਗੇ, ਕੈਂਪ ਸਮਾਪਤੀ ਤੋਂ ਉਪਰੰਤ ਇਸ ਡਾਕਟਰੀ ਟੀਮ ਵੱਲੋਂ ਦੋਆਬਾ ਖੇਤਰ ‘ਚ ਆਪਣੀਆਂ ਧਾਰਮਿਕ, ਸਮਾਜਿਕ ਤੇ ਸਮਾਜ ਭਲਾਈ ਕਾਰਜਾਂ ਲਈ ਮੋਹਰੀ ਮੰਨੇ ਜਾਂਦੇ ਧਾਰਮਿਕ ਅਸਥਾਨ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਵਿਖੇ ਮੱਥਾ ਟੇਕਿਆ ਗਿਆ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਇਸ ਪੂਰੀ ਟੀਮ ਨੂੰ ਜੀਅ ਆਇਆਂ ਆਖਿਆ ਅਤੇ ਗੁਰੂ ਘਰ ਦੀ ਮਰਯਾਦਾ ਅਨੁਸਾਰ ਸੀਰੀਪਾਓ ਬਖਸ਼ਿਸ਼ ਕਰਦੇ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਵੀ ਛਕਾਏ ਗਏ, ਡਾਕਟਰ ਦੀ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਕਾਰਵਾਈ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਅਜਿਹੇ ਕੈਂਪ ਹੋਰ ਵੀ ਲਗਾਏ ਜਾਣ ਤਾਂ ਕਿ ਮਰੀਜ਼ਾਂ ਦੀਆਂ ਬਿਮਾਰੀਆਂ ਤੇ ਇਲਾਜ ਦੇ ਨਾਲ ਡਾਕਟਰੀ ਸੇਵਾਵਾਂ ਸਬੰਧੀ ਖੁੱਲ ਕੇ ਵਿਚਾਰਾ ਕੀਤੀਆਂ ਜਾ ਸਕਣ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਡਾਕਟਰ ਅਮਰਜੋਤ ਸਿੰਘ ਸੰਧੂ ਨਾਲ ਕੈਂਪ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ।



