ਗੁਰਦਾਸਪੁਰ, 30 ਮਈ ( ਸਰਬਜੀਤ ਸਿੰਘ)- ਬੀਤੇ ਸਮੇਂ ਪੰਜਾਬ ਦੇ ਕਾਲੇ ਦੌਰ ‘ਚ ਪੰਜਾਬ ਪੁਲਸ ਵੱਲੋਂ ਵੱਡੇ ਵੱਡੇ ਇਨਾਮ ਪ੍ਰਾਪਤ ਕਰਨ ਲਈ ਲੋਕਾਂ ਦੇ ਬੇਕਸੂਰ ਪੁੱਤਰਾਂ ਨੂੰ ਸ਼ਰੇਆਮ ਚੁੱਕ ਕੇ ਪੁਲਸ ਹਿਰਾਸਤ ਦੌਰਾਨ ਕੁੱਟ ਕੱਟ ਮਾਰਨ ਤੇ ਲਾਸ਼ਾਂ ਖ਼ੁਰਦ ਬੁਰਦ ਕਰਨ ਵਾਲੀਆਂ ਕਾਲੀਆਂ ਘਟਨਾਵਾਂ ਦੀ ਗਿਣਤੀ ਕਰਨੀ ਮੁਸ਼ਕਲ ਹੈ , ਭਾਵੇਂ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਮਾਨਯੋਗ ਅਦਾਲਤਾਂ ਵੱਲੋਂ ਹੁਣ ਸਖ਼ਤ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਅਜਿਹੀਆਂ ਇਨਸਾਨੀਅਤ ਵਿਰੋਧੀ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ,ਪਰ ਪੁਲਸ ਅਜੇ ਵੀ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟ ਰਹੀ ਭਾਵੇਂ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀ ਕਈ ਪੁਲਸ ਅਧਿਕਾਰੀ ਹੁਣ ਜੇਲ੍ਹ ਦੀ ਹਵਾ ਵੀ ਖਾ ਰਹੇ ਹਨ ਅਤੇ ਬੀਤੇ ਸਮੇਂ ਦੀ ਅਜਿਹੀ ਘਟਨਾ ਵਾਲੀ ਦਾਸਤਾਨ ਉਸ ਵਕਤ ਸਹਾਮਣੇ ਆਈ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੇ ਸਾਬਕਾ ਖਾੜਕੂ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਜਗਰਾਉਂ ਪੁਲਿਸ ਵੱਲੋਂ ਪਿੰਡ ਕਾਉਂਕੇ ਤੋਂ ਪੰਚਾਇਤ ਦੀ ਹਾਜ਼ਰੀ ‘ਚ ਗਿਰਫ਼ਤਾਰ ਕਰਕੇ ਮਾਰਨ ਦੀ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ 28 ਜੂਨ ਤੱਕ ਰੀਪੋਰਟ ਮੰਗ ਲਈ ਹੈ, ਅਦਾਲਤ ਨੇ ਇਸ ਸਬੰਧੀ ਫੈਸਲਾ ਸਵਰਗੀ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਪੁੱਤਰ ਭਾਈ ਹਰੀ ਸਿੰਘ ਕਾਉਂਕੇ ਵੱਲੋਂ ਇੱਕ ਪਾਈਂ ਪਟੀਸ਼ਨ ਤੇ ਸੁਣਵਾਈ ਕਰਦਿਆਂ ਲਿਆ ਲੋਕਾਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਰਿਹਾ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਜਥੇਦਾਰ ਸਾਹਿਬ ਨੂੰ ਕੋਹ ਕੋਹ ਪੁਲਿਸ ਹਿਰਾਸਤ ਵਿੱਚ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਪੰਜਾਬ ਵਿੱਚ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਦੋ ਦਹਾਕਿਆਂ ਤੋਂ ਬਾਅਦ ਜਗਰਾਉਂ ਪੁਲਿਸ ਵੱਲੋਂ ਪੁਲਿਸ ਹਿਰਾਸਤ ਵਿੱਚ ਮਾਰਨ ਦੀ ਪੰਜਾਬ ਸਰਕਾਰ ਤੋਂ 28 ਜੂਨ ਤੱਕ ਰੀਪੋਰਟ ਮੰਗਣ ਵਾਲੇ ਫੈਸਲੇ ਦੀ ਸ਼ਲਾਘਾ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਵਰਗੀ ਖਾੜਕੂ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਪੁੱਤਰ ਭਾਈ ਹਰੀ ਸਿੰਘ ਕਾਉਂਕੇ ਨੇ ਬੀਤੇ ਦਿਨੀਂ ਇਕ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ’ਚ ਦਾਖਲ ਕਰਕੇ ਬਿਆਨ ਕੀਤਾ ਸੀ ਕਿ ਮੇਰੇ ਸਵਰਗੀ ਪਿਤਾ ਅਤੇ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਜਗਰਾਉਂ ਪੁਲਿਸ ਨੇ ਪਿੰਡ ਦੀ ਪੰਚਾਇਤ ਸਹਾਮਣੇ ਗਿਰਫ਼ਤਾਰ ਕੀਤਾ ਸੀ ਅਤੇ ਕੋਹ ਕੋਹ ਪੁਲਿਸ ਹਿਰਾਸਤ ਮਾਰਨ ਤੇ ਉਪਰੰਤ ਉਨ੍ਹਾਂ ਦੀ ਲਾਸ਼ ਖ਼ੁਰਦ ਬੁਰਦ ਕਰ ਦਿੱਤਾ ਸੀ।


