ਹਰਭਗਵਾਨ ਭੀਖੀ ਨੇ ਕੀਤੀ ਸਮੀਖਿਆ
ਭੀਖੀ, ਗੁਰਦਾਸਪੁਰ, 14:ਅਗਸਤ (ਸਰਬਜੀਤ ਸਿੰਘ)–ਨਵੀ ਪੰਜਾਬੀ ਕਹਾਣੀ ਸਮਕਾਲ ਦੀਆ ਚਨੌਤੀਆਂ ਤੇ ਚਿੰਤਾਵਾਂ ਨੂੰ ਮੁਖਾਤਿਬ ਹੋ ਕੇ ਹੀ ਆਪਣੇ ਨਵੇਂਪਣ ਨੂੰ ਬਰਕਰਾਰ ਰੱਖ ਸਕਦੀ ਹੈ…ਸਮਕਾਲ ਤੇ ਟਿੱਪਣੀਆਂ ਕੀਤੇ ਬਿਨਾਂ ਕਹਾਣੀਕਾਰ ਆਪਣੇ ਸਾਹਿਤਕ ਫਰਜ਼ਾਂ ਦੀ ਪੂਰਤੀ ਨਹੀਂ ਕਰ ਸਕਦਾ ” ਉਹ ਸਾਹਿਤ ਹੀ ਕੀ ਜ਼ੋ ਪਾਠਕ ਦੇ ਮਨ ਚ ਸਵਾਲ ਹੀ ਖੜ੍ਹੇ ਕਰ ਸਕੇ।ਇਹ ਸਾਰ ਤੱਤ ਰਿਹਾ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਵੱਲੋ ਕਹਾਣੀ ਮੰਚ ਤੇ ਨਵਯੁੱਗ ਸਾਹਿਤ ਸਭਾ ਭੀਖੀ ਸਾਂਝੇ ਉਦਮ ਨਾਲ ਕਰਵਾਾਈ ਕਹਾਣੀ ਵਰਕਸ਼ਾਪ ਸਮੇਂ ਦਿੱਤੇ ਪ੍ਧਾਨਗੀ ਭਾਸ਼ਣ ਦਾ ।
ਅਲੋਚਕ ਨਿਰੰਜਨ ਬੋਹਾ, ਡਾਕਟਰ ਗੁਰਪ੍ਰੀਤ ਕੌਰ,ਐਸ ਡੀ ਓ ਮਨਜੀਤ ਸਿੰਘ ਚਹਿਲ,ਰਜਿੰਦਰ ਰੋਹੀ ਤੇ ਆਤੂ ਖੋਜੀ ਤੇ ਛਿੱਤਰਾਂ ਵਰਗੀਆਂ ਸ਼ਾਹਕਾਰ ਰਚਨਾਵਾਂ ਰਚਣ ਵਾਲੇ ਗੁਰਮੀਤ ਕੜਿਆਲਵੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੀ ਸ਼ੁਰੂਆਤ ਪ੍ਰਤੀਬੱਧ ਲੇਖਕ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।
ਪ੍ਰੋਗਰਾਮ ਦੌਰਾਨ ਨਵੇਂ ਕਹਾਣੀਕਾਰਾਂ ,ਅਮਰਜੀਤ ਮਾਨ,ਹਰੀਸ਼ ਸ਼ਰਮਾ ਤੇ ਸਿਮਰਜੀਤ ਸਿੰਮੀ ਬਰਾੜ ਵੱਲੋ ਪੜ੍ਹੀਆਂ ਗਈਆਂ ਕਹਾਣੀਆਂ ਪੜ੍ਹੀਆਂ ਗਈਆਂ।।ਡਾ.ਗੁਰਪੀ੍ਤ ਕੌਰ,ਕਹਾਣੀਕਾਰ, ਜਸਵਿੰਦਰ ਧਰਮਕੋਟ, ਕਰਨੈਲ ਬੈਰਾਗੀ ਤੇ ,ਹਰਭਗਵਾਨ ਭੀਖੀ ਆਦਿ ਵੱਲੋ ਨਪੇ ਤੁਲੇ ਸ਼ਬਦਾਂ ਵਿਚ ਇਸ ਕਹਾਣੀ ਪਾਠ ਤੇ ਰਚਾਇਆ ਸੰਵਾਦ ਸੰਤੁਲਿਤ ਵੀ ਸੀ ਤੇ ਕਹਾਣੀਆਂ ਨਾਲ ਨਿਆਂ ਕਰਨ ਵਾਲਾ ਵੀ। ਸ਼੍ਰੀ ਕੜਿਆਲਵੀ ਜੀ ਨੇ ਨੇ ਕਿਹਾ ਕਿ ਜੇ ਲਿਖਤ ਚ ਸਮਾਜ ਚ ਆਲ਼ੇ ਦੁਆਲੇ ਜ਼ੋ ਵਾਪਰ ਰਿਹੈ,ਦੇ ਸਾਹਿਤ ਪਾਠਕ ਦੇ ਮਨ ਚ ਸਵਾਲ ਨਾ ਖੜ੍ਹੇ ਕਰੇ ਤਾਂ ਓਹ ਸਾਹਿਤ ਮਨ ਦੀ ਸੰਤੁਸ਼ਟੀ ਤਾਂ ਹੋ ਸਕਦਾ ਹੈ ਪਰ ਸਮਾਜਿਕ ਨਿਆਂ ਨਹੀਂ, ਕਿਉਂ ਕਿ ਦੇ ਲੰਮੇ ਸਮੇਂ ਸਮੇਂ ਬਾਅਦ ਕੋਈ ਪੜ੍ਹਦਾ ਹੈ ਉਹ ਸੋਚੇਗਾ ਕਿ ਉਸ ਸਮੇਂ ਦੀ ਸਮਾਜਿਕ ਵਿਵਸਥਾ ਕੀ ਸੀ
ਨਵਯੁੱਗ ਕਲਾ ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫ਼ੌਜੀ ਤੇ ਮਾਸਟਰ ਅਮਰੀਕ ਭੀਖੀ ਦੀ ਅਗਵਾਈ ਚ ਹੋਏ ਸਮਾਗਮ ਚ ਸਾਹਿਤਕਾਰ, ਬੁੱਧੀਜੀਵੀ, ਪੱਤਰਕਾਰ,ਅਲੋਚਕ ਪਾਠਕ ਤੇ ਸਰੋਤੇ ਸ਼ਾਮਲ ਸਨ।
ਸਮਾਗਮ ਦਾ ਅਗਾਜ਼ ਕਾਮਰੇਡ ਧਰਮਪਾਲ ਨੀਟਾ ਜੀ ਆਇਆਂ ਕਹਿਣ ਨਾਲ ਹੋਇਆ ਤੇ ਧੰਨਵਾਦ ਇੰਜੀਨੀਅਰ ਰੋਹੀ ਨੇ ਕੀਤਾ।
ਮਾਸਟਰ ਅਮਰੀਕ ਭੀਖੀ ਨੇ ਸਮੁੱਚੇ ਸਮਾਗਮ ਦਾ ਬਾਖੂਬੀ ਸੰਚਾਲਨ ਕੀਤਾ।


