ਗੁਰਦੁਆਰਾ ਸ਼ਹੀਦਾਂ ਮੱਖੂ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਚੱਲ ਰਹੇ ਸ਼ਹੀਦੀ ਸਮਾਗਮਾਂ ਦੀ ਕੜੀ ਤਹਿਤ ਅਜ ਪੰਜ ਪਿਆਰਿਆਂ ਦੀ ਅਗਵਾਈ’ਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ – ਬਾਬਾ ਅਵਤਾਰ ਸਿੰਘ ਚੰਦ

ਗੁਰਦਾਸਪੁਰ

ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ)–ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁੱਜਰ ਕੌਰ ਜੀ ਦੀ ਯਾਦ’ਚ ਬਣੇ ਗੁਰਦੁਆਰਾ (ਸ਼ਹੀਦਾਂ) ਮੱਖੂ ਨੇੜੇ ਰੇਲਵੇ ਸਟੇਸ਼ਨ ਮੱਖੂ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱੱਜਰ ਕੌਰ ਜੀ ਦੇ ਚਲ ਰਹੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਅਤੇ ਸ਼ਹੀਦੀ ਜੋੜ ਮੇਲੇ ਦੇ ਪਹਿਲੇ ਰੋਜ਼’ਚ ਤਿੰਨ ਅਖੰਡ ਪਾਠਾਂ ਦੇ ਪਾਠ ਅਰੰਭ ਹੋਣ ਤੋਂ ਉਪਰੰਤ ਇਕ ਸ਼ਾਨਦਾਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੋਂ ਵਰਸਾਏ ਸ਼੍ਰੀ ਮਾਨ ਸੰਤ ਬਾਬਾ ਘੌਲਾ ਸਿੰਘ, ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ ਅਤੇ ਸੰਤ ਬਾਬਾ ਅਵਤਾਰ ਸਿੰਘ ਚੰਦ ਜੀ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਭਰਵੇਂ ਸੰਯੋਗ ਨਾਲ ਸਜਾਇਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਗਰ ਕੀਰਤਨ’ਚ ਸ਼ਾਮਲ ਹੋਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਭਾਈ ਖਾਲਸਾ ਨੇ ਦੱਸਿਆ ਇੱਕ ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੋਸੋਬਿਤ ਕੀਤੇ ਗਏ, ਹੱਥਾਂ’ਚ ਨੰਗੀਆਂ ਤਲਵਾਰਾਂ ਲੈਕੇ ਖਾਲਸਾਈ ਬਸਤਰਾਂ’ਚ ਸੱਜੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ, ਉਹਨਾਂ ਕਿਹਾ ਸਕੂਲੀ ਬੱਚੇ, ਬੈਂਡ ਵਾਜਿਆਂ ਵਾਲੇ ਅਤੇ ਨੀਲੇ ਬਸਤਰ ਪਾਈ ਗਤਕਾ ਪਾਰਟੀ ਦੇ ਨਿਹੰਗ ਸਿੰਘ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਸਨ, ਇਹ ਨਗਰ ਕੀਰਤਨ ਗੁਰੂ ਦੁਆਰਾ ਸ਼ਹੀਦਾਂ ਤੋਂ ਅਰੰਭ ਹੋ ਕੇ ਗਲੀਆਂ ਬਾਜ਼ਾਰਾਂ ਦੇ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ਼ਹੀਦਾਂ ਪਹੁੰਚਿਆ, ਜਿੱਥੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਦੀ ਹੈਡਗ੍ਰੰਥੀ ਬਾਬਾ ਅਵਤਾਰ ਸਿੰਘ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਵਲੋਂ ਕੀਤੀ ਗਈ ਭਾਈ ਖਾਲਸਾ ਨੇ ਦਸਿਆ ਨਗਰ ਕੀਰਤਨ ਦੀ ਵਖ ਵਖ ਪੜਾਵਾਂ ਤੇ ਚਾਹ ਪਾਣੀ ਤੇ ਲੰਗਰਾਂ ਦੀ ਸੇਵਾ ਕਰਨ ਵਾਲਿਆਂ ਤੇ ਸੇਵਾ ਦਾਰਾ ਨੂੰ ਸੰਤ ਬਾਬਾ ਅਵਤਾਰ ਸਿੰਘ ਚੰਦ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਸ਼ਹੀਦਾਂ ਵਲੋਂ ਸੀਰੀਪਾਉੁ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ ਕਾਹਲੋ ਸਾਹਿਬ ਜੀ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਠੇਕੇਦਾਰ ਗਰਮੀਤ ਸਿੰਘ ਹੈਡ ਗ੍ਰੰਥੀ ਅਵਤਾਰ ਸਿੰਘ ਭਾਈ ਰੇਸ਼ਮ ਸਿੰਘ ਬੁਲੋਕੇ ਸੁਰਜੀਤ ਸਿੰਘ ਬੁਲੋਕੇ ਬਲਜੀਤ ਸਿੰਘ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਨੇ ਨਗਰ ਕੀਰਤਨ”ਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉਨ੍ਹਾਂ ਦਸਿਆ ਕਲ 25 ਦਸੰਬਰ ਨੂੰ ਰਾਤਰੀ ਦੀਵਾਨ ਸਜਾਏ ਜਾਣਗੇ।

Leave a Reply

Your email address will not be published. Required fields are marked *