ਸਾਬਕਾ ਈ ਡੀ ਅਧਿਕਾਰੀ ਨਿਰੰਜਣ ਸਿੰਘ ਨੇ ਵਾਰਿਸ ਪੰਜਾਬ ਜਥੇਬੰਦੀ ‘ਚ ਸ਼ਾਮਲ ਹੋਣ ਤੋਂ ਚਾਰ ਦਿਨਾ ਤੋਂ ਬਾਅਦ ਅਸਤੀਫਾ ਦੇਣਾ ਵਧੀਆ ਗੱਲ, ਤਰਸੇਮ ਸਿੰਘ ਨੇ ਸਿਰੋਪਾ ਦੇ ਕੇ ਕੀਤਾ ਸੀ ਸ਼ਾਮਲ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡ਼ੀਗੜ੍ਹ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਸਾਬਕਾ ਈ ਡੀ ਅਧਿਕਾਰੀ ਨਿਰੰਜਨ ਸਿੰਘ ਨੇ ਵਾਰਸ਼ ਪੰਜਾਬ ਜਥੇਬੰਦੀ ‘ਚਾਰ ਦਿਨ ਪਹਿਲਾਂ ਸ਼ਾਮਲ ਹੋਣ ਤੋਂ ਅਜ ਪਾਰਟੀ ਨੂੰ ਛੱਡ ਦਿੱਤਾ ਹੈ ਸ੍ਰ ਤਰਸੇਮ ਸਿੰਘ ਨੇ ਖੁਦ ਸੀਰੋਪੋ ਦੇ ਕੇ ਪਾਰਟੀ ‘ਚ ਸ਼ਾਮਲ ਕੀਤਾ ਸੀ ਇਸ ਸਬੰਧੀ ਸਭਨਾਂ ਦੀਆਂ ਵੱਖਰੀਆਂ ਵੱਖਰੀਆਂ ਰਾਵਾਂ ਤੇ ਅੰਦਾਨੇ ਹਨ,ਪਰ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁਤਾਬਕ ਈਡੀ ਅਧਿਕਾਰੀ ਨੇ ਜਲਦੀ ਹੀ ਪਾਰਟੀ ਛੱਡ ਕੇ ਬਹੁਤ ਚੰਗਾ ਕੰਮ ਕੀਤਾ, ਕਿਉਂਕਿ ਉਹ ਇਸ ਪਾਰਟੀ ਵਿਚ ਰਹਿ ਕੇ ਆਪਣਾਂ ਕੀਮਤੀ ਤੇ ਸਿਆਸੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ, ਭਾਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਕੁੱਝ ਵਿਚਾਰਕ ਤੇ ਸਿਆਸੀ ਮੁੱਦਿਆਂ ਨੂੰ ਲੈਕੇ ਉਹਨਾਂ ਨੇ ਪੈੜੀ ਤੇ ਚੜ੍ਹਨ ਲਈ ਰੱਖਿਆ ਪੈਰ, ਅੱਗੇ ਜਾਣ ਦੀ ਬਜਾਏ ਹੇਠਾਂ ਆਉਣ ਨੂੰ ਸਿਆਣਫ ਸਮਝੀ, ਇਥੇ ਹੀ ਬਸ ਨਹੀਂ ਅੱਗੇ ਅੱਗੇ ਬਹੁਤ ਕੁਝ ਵੇਖਣ ਨੂੰ ਮਿਲੇਗਾ ਕਿਉਂਕਿ ਅਜੇ ਤਾਂ ਜੇਲ੍ਹਾਂ ਵਿੱਚ ਬੈਠੇ ਇਹਨਾਂ ਦੇ ਬਹੁਤ ਸਾਰੇ ਵਰਕਰਾਂ ਚੁੱਪ ਹਨ ਪਰ ਹੁਣ ਇੱਕ ਪੜੇ ਲਿਖੇ ਆਈ ਏ ਐਸ ਤਜਰਬੇਕਾਰ ਅਧਿਕਾਰੀ ਸਾਬਕਾ ਈ ਡੀ ਸ੍ਰ ਨਿਰੰਜਨ ਸਿੰਘ ਨੇ ਵਾਰਸ਼ ਪੰਜਾਬ ਦੀ ਚਲਦੀ ਗੱਡੀ’ਚ ਛਾਲ ਮਾਰ ਕੇ ਆਪਣੇ ਆਪ ਨੂੰ ਸੁਰੱਖਿਅਤ ਕੱਢਣ ਵਾਲੇ ਫੈਸਲੇ ਨਾਲ ਹੋਰਨਾ ਲਈ ਵੀ ਪਾਰਟੀ ਛੱਡਣ ਦਾ ਰਾਹ ਪੱਧਰਾ ਹੋ ਗਿਆ ਹੈ,ਕਿਉਂਕਿ ਬੀਤੇ ਸਮੇਂ,’ਚ ਸਿੱਖ ਕੌਮ ਲਈ ਵੱਡੀਆਂ ਵੱਡੀਆਂ ਕੁਰਬਾਨੀ ਕਰਕੇ ਬੈਠੇ ਸਿੰਘਾਂ ਨੇ ਪਾਰਟੀ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜ੍ਹੇ ਕਰਨ ਦੇ ਨਾਲ ਨਾਲ ਇਸ ਨੂੰ ਪ੍ਰਵਾਰਕ ਹੋਣ ਤੇ ਟਿਕਟਾਂ ਦੇਣ ਲਈ ਪੈਸੇ ਲੈਣ ਦੇ ਵੀ ਇਲਜ਼ਾਮ ਲਾਏ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚਾਰ ਦਿਨ ਪਹਿਲਾਂ ਵਾਰਸ ਪੰਜਾਬ ਜਥੇਬੰਦੀ ‘ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਛੱਡਣ ਵਾਲੇ ਸਾਬਕਾ ਈਡੀ ਅਧਿਕਾਰੀ ਦੇ ਅਸਤੀਫੇ ਦਾ ਸਵਾਗਤ ਅਤੇ ਇਸ ਨੂੰ ਸੂਝਬੂਝ ਵਾਲਾ ਫੈਸਲਾ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਫ਼ੈਸਲਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਾਬਕਾ ਈ ਡੀ ਅਧਿਕਾਰੀ ਦੇ ਅਜਿਹਾ ਕਰਨ ਨਾਲ ਉਹਨਾਂ ਦੀ ਪੰਜਾਬ ਦੀਆਂ ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਸਾਮਲ ਕਰਨ ਦੀ ਮੰਗ ਵਧ ਜਾਵੇਗੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਤੰਗ ਸਿਆਸੀ ਘੁੱਟਣ ਮਹਿਸੂਸ ਕਰ ਰਹੇ ਹੋਰ ਪਾਰਟੀ ਛੱਡਣ ਵਾਲੇ ਆਗੂਆਂ ਲਈ ਰਾਹ ਪੱਧਰਾ ਹੋ ਗਿਆ , ਭਾਈ ਖਾਲਸਾ ਨੇ ਕਿਹਾ ਆਉਣ ਵਾਲੇ ਦਿਨਾਂ ਵਿਚ ਸਿੱਖ ਕੌਮ ਤੇ ਪੰਥ ਦੀ ਚੜ੍ਹਦੀ ਕਲ੍ਹਾ ਲਈ ਵੱਡੇ ਵੱਡੇ ਇਤਿਹਾਸਕ ਕੰਮ ਕਰ ਚੁੱਕੇ ਕੁਰਬਾਨੀਆਂ ਵਾਲਿਆਂ ਨਜ਼ਰ ਅੰਦਾਜ਼ ਕਰਕੇ ਆਪਣੇ ਆਪ ਨੂੰ ਧੱਕੇ ਨਾਲ ਪੰਥਕ ਬਣਾਉਣ ਅਖਵਾਉਣ ਵਾਲੀ ਨੀਤੀ ਵਾਸਤੇ ਸਾਬਕਾ ਈ ਡੀ ਅਧਿਕਾਰੀ ਸ੍ਰ ਨਿਰੰਜਨ ਸਿੰਘ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੇ ਲੋਕ ਵਾਰਸ ਪੰਜਾਬ ਦੀ ਚਲਣ ਜਾ ਰਹੀ ਸਿਆਸੀ ਗੱਡੀ ‘ਚ ਛਾਲ ਮਾਰਨ ਲਈ ਤਿਆਰ ਹੋਣਗੇ।

Leave a Reply

Your email address will not be published. Required fields are marked *