ਮੁੱਖ ਮੰਤਰੀ ਦੀ ਧਰਮਪਤਨੀ ਦੇ 5 ਕਰੋੜ ਰਿਸ਼ਵਤ ਮੰਗਣ ਵਾਲੇ ਮਾਮਲੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਜਟਜਿਸ ਰਣਜੀਤ ਸਿੰਘ ਦੇ ਹੱਕ ‘ਚ ਨਿਤਰਨਾ ਬਹੁਤ ਹੀ ਗੰਭੀਰ ਮਸਲਾ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)– ਮਨੁੱਖੀ ਅਧਿਕਾਰ ਕਮਿਸ਼ਨ ਨੇ ਰੀਟਾਇਰ ਜੱੱਜ ਜਸਟਿਸ ਰਣਜੀਤ ਸਿੰਘ ਦੇ ਹੱਕ ਵਿੱਚ ਨਿਤਰਦਿਆ ਸਪੱਸ਼ਟ ਕੀਤਾ ਮੁੱਖ ਮੰਤਰੀ ਦੀ ਪਤਨੀ ਵੱਲੋਂ ਜਸਟਿਸ ਰਣਜੀਤ ਸਿੰਘ ਨੂੰ ਮਾਨਹਾਨੀ ਦਾ ਨੋਟਿਸ ਭੇਜਣਾ ਗਲਤ ਹੈ ਅਤੇ ਨਾ ਹੀ ਉਨ੍ਹਾਂ ਤੇ ਮਾਨਹਾਨੀ ਦਾ ਕੋਈ ਕੇਸ ਬਣਦਾ ਹੀ ਹੈ ? ਕਿਉਂਕਿ ਜਸਟਿਸ ਰਣਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ ‘ਚ ਪਈ ਪਟੀਸ਼ਨ ਦਾ ਹਵਾਲਾ ਦਿੰਦਿਆਂ ਦੱਸਿਆ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਇਹ ਕਹਿਣਾ ਕਿ ਜਸਟਿਸ ਰਣਜੀਤ ਸਿੰਘ ਤੇ ਮਾਨਹਾਨੀ ਦਾ ਕੇਸ ਬਣਦਾ ਹੀ ਨਹੀਂ ਕਿਉਂਕਿ ਉਨ੍ਹਾਂ ਨੇ ਕਿਸੇ ਵਿਅਕਤੀ ਵੱਲੋਂ ਪਾਈ ਪਟੀਸ਼ਨ ਦਾ ਹਵਾਲਾ ਦਿੱਤਾ ਅਤੇ ਹੁਣ ਸ਼ਿਕਾਇਤ ਕਰਤਾ ਵੀ ਦੱਸ ਰਹੇ ਹਨ ਕਿ ਸਾਡੇ ਕੋਲੋਂ ਬਲਾਤਕਾਰ ਦਾ ਕੇਸ ਰਫਾ ਦਫਾ ਕਰਨ ਲਈ 5 ਕਰੌੜ ਮੰਗੇਂ ਗਏ ਸਨ ਤਾਂ ਫਿਰ ਅਜਿਹਾ ਹਲਾਤਾਂ ਵਿੱਚ ਜਸਟਿਸ ਰਣਜੀਤ ਸਿੰਘ ਤੇ ਮਾਨਹਾਨੀ ਕੇਸ ਹੀ ਬਣਦਾ ਹੀ ਨਹੀਂ ? ਵਾਲੇ ਬਿਆਨਾਂ ਦੀ ਪੂਰਨ ਹਮਾਇਤ ਕਰਦੀ ਹੈ ਪਰ ਦੂਸਰੇ ਪਾਸੇ ਜਸਟਿਸ ਰਣਜੀਤ ਸਿੰਘ ਦਾ ਕਹਿਣਾ ਵੀ ਹੈ ਕਿ ਉਹ ਕਿਸੇ ਵੀ ਨੋਟਿਸ ਨੂੰ ਪ੍ਰਾਪਤ ਕਰਨਗੇ ਅਤੇ ਨਾ ਹੀ ਕੋਈ ਜੁਵਾਬ ਦੇਣਗੇ ” ਮੈਂ ਡਰਦਾ ਨਹੀਂ” ਜਦੋਂ ਕਿ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮੈਂ ਡਰਦੀ ਨਹੀਂ,” ਮੈਂ ਜਿਸ ਦੇ ਨਾਲ ਹਾਂ, ਉਹਨਾਂ ਮੈਨੂੰ ਡਰਨ ਤੋਂ ਦੂਰ ਰਹਿਣਾ ਸਿਖਾਇਆ ਹੈ ਇਸ ਕਰਕੇ ਮੈਂ ਡਰਦੀ ਨਹੀਂ ? ਜਸਟਿਸ ਰਣਜੀਤ ਸਿੰਘ ਇਸ ਸਬੰਧੀ ਮੁਵਾਫੀ ਮੰਗਣ ਨੂੰ ਤਿਆਰ ਨਹੀਂ ਵਾਲੇ ਬਿਆਨਾਂ ਕਰਕੇ ਇਹ ਮਾਮਲਾ ਹੁਣ ਬਹੁਤ ਹੀ ਗੰਭੀਰ ਤੇ ਸਿਆਸੀ ਗੁੰਝਲਦਾਰ ਬਣ ਚੁੱਕਾ ਹੈ ਅਤੇ ਸਮੇਂ ਦਾ ਭਵਿੱਖ ਤਹਿ ਕਰੇਗਾ ਕਿ ਇਸ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਮੁਵਾਫੀ ਮੰਗਦੇ ਕਿ ਨਹੀਂ ਅਤੇ ਮੁੱਖ ਮੰਤਰੀ ਦੀ ਪਤਨੀ ਉਨ੍ਹਾਂ ਤੇ ਮਾਨਹਾਨੀ ਦਾ ਕੇਸ ਕਰਦੇ ਜਾਂ ਨਹੀਂ ? ਪਰ ਹੁਣ ਇਹ ਮਾਮਲਾ ਬਹੁਤ ਗੰਭੀਰ ਬਣ ਗਿਆ ਹੈ ਕਿਉਂਕਿ ਮਨੁੱਖੀ ਅਧਿਕਾਰ ਕਮਿਸ਼ਨ ਜਸਟਿਸ ਰਣਜੀਤ ਸਿੰਘ ਨਾਲ ਖੜ ਗਿਆ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਮਨੁੱਖੀ ਅਧਿਕਾਰ ਕਮਿਸ਼ਨ ਦਾ ਜਸਟਿਸ ਰਣਜੀਤ ਸਿੰਘ ਦੇ ਹੱਕ ਵਿੱਚ ਆਉਣ ਅਤੇ ਹਾਈਕੋਰਟ ‘ਚ ਪਾਈ ਪਟੀਸ਼ਨ ਦੇ ਸ਼ਿਕਾਇਤ ਕਰਤਾ ਵੱਲੋਂ ਇਹ ਗੱਲ ਕਹਿਣੀ ਕਿ ਬਲਾਤਕਾਰ ਦੇ ਕੇਸ ਨੂੰ ਰਫਾ ਦਫਾ ਕਰਨ ਲਈ 5 ਕਰੌੜ ਮੰਗਿਆ ਗਿਆ ਵਾਲੇ ਸਾਰੇ ਘਟਨਾਕ੍ਰਮ ਤੋਂ ਪਤਾ ਲੱਗਦਾ ਹੈ ਕਿ ਇਹ ਮਾਮਲਾ ਹੁਣ ਗੰਭੀਰ ਗੁੰਝਲਦਾਰ ਅਤੇ ਸਿਆਸੀ ਬਣ ਚੁੱਕਾ ਹੈ ਜਿਸ ਦਾ ਫੈਸਲਾ ਸਮੇ ਦਾ ਭਵਿੱਖ ਹੀ ਤਹਿ ਕਰੇਗਾ ਕਿ ਮੁੱਖ ਮੰਤਰੀ ਦੀ ਪਤਨੀ ਮਾਨਹਾਨੀ ਕੇਸ ਦਰਜ ਕਰਦੇ ਜਾ ਨਹੀਂ?

Leave a Reply

Your email address will not be published. Required fields are marked *