ਚੰਡੀਗੜ੍ਹ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਕੀਤੇ ਵਾਅਦੇ ਮੁਤਾਬਕ ਬੀਬੀਆਂ ਦੇ ਖਾਤਿਆਂ ਵਿਚ 1000/1000,1500/1500 ਰੁਪਏ ਪਾਉਣੇਂ ਸ਼ੁਰੂ ਕਰ ਦਿੱਤੇ ਹਨ, ਪਿਛਲੇ ਮਹੀਨੇ 45 ਲੱਖ ਬੀਬੀਆਂ ਦੇ ਖਾਤਿਆਂ ‘ਚ ਇਸ ਸਕੀਮ ਤਹਿਤ 3000/3000,4500/4500 ਰੁਪਏ ਪਾਏ ਗਏ ਅਤੇ ਅਗਸਤ ਮਹੀਨੇ ‘ਚ ਫਿਰ 1000/1000,1500/1500 ਰੁਪਏ ਪਾ ਕੇ ਜਿਥੇ ਚੋਣਾਂ ਤੋਂ ਪਹਿਲਾਂ ਕੀਤਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਉਥੇ ਅਜਿਹਾ ਕਰਕੇ ਸਰਕਾਰ ਵਿਰੋਧੀਆਂ ਦੇ ਮੂੰਹ ਬੁਰੀ ਤਰ੍ਹਾਂ ਬੰਦ ਕੀਤੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜੁਲਾਈ ਮਹੀਨੇ 3000/3000,4500/4500 ਰੁਪਏ ਪਾਉਣ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਵਾਹਦਾ ਕੀਤਾ ਸੀ ਅਤੇ ਵਾਹਦੇ ਮੁਤਾਬਕ ਬੀਬੀਆਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਵਾਲੇ ਫੈਸਲੇ ਨੂੰ ਸਮੇਂ ਅਤੇ ਬੀਬੀਆਂ ਦੀ ਲੋੜ ਵਾਲਾਂ ਮਹਾਨ ਇਤਿਹਾਸਕ ਫੈਸਲਾ ਮੰਨਦੀ ਹੋਈ ਮੰਗ ਕਰਦੀ ਹੈ ਕਿ ਜਿਹੜੀਆਂ ਬੀਬੀਆਂ ਦੇ ਖਾਤਿਆਂ ਵਿੱਚ ਅਜੇ ਤਕ ਟੂੰ ਟੂੰ ਨਹੀਂ ਹੋਈ ਉਹਨਾਂ ਨੂੰ ਵੀ ਇਹ ਲਾਭ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 45 ਲੱਖ ਬੀਬੀਆਂ ਦੇ ਖਾਤਿਆਂ ‘ਚ 3000/3000,4500/4500 ਰੁਪਏ ਪਾਉਂਣ ਤੋਂ ਬਾਅਦ ਹੁਣ ਅਗਸਤ ਮਹੀਨੇ 40 ਲੱਖ ਬੀਬੀਆਂ ਦੇ ਖਾਤੇ ਪਾਉਣ ਦੀ ਸ਼ਲਾਘਾ ਅਤੇ ਇਹ ਲਾਭ ਹੋਰ ਬੀਬੀਆਂ ਨੂੰ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਭਗਵੰਤ ਮਾਨ ਸਰਕਾਰ ਨੇ ਅਜਿਹਾ ਕਰਕੇ ਜਿਥੇ ਚੋਣਾਂ ਤੋਂ ਪਹਿਲਾਂ ਬੀਬੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ ਉਥੇ ਸਰਕਾਰ ਵਿਰੋਧੀਆਂ ਦਾ ਮੂੰਹ ਬੁਰੀ ਤਰ੍ਹਾਂ ਬੰਦ ਕੀਤਾ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਗਵੰਤ ਮਾਨ ਸਰਕਾਰ ਵੱਲੋਂ ਬੀਬੀਆਂ ਦੇ ਖਾਤੇ ਵਿੱਚ ਕੀਤੇ ਵਾਅਦੇ ਮੁਤਾਬਕ 1000/1000,1500/1500 ਰੁਪਏ ਪਾਉਂਣ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੋਈ ਇਸ ਨੂੰ ਸਮੇਂ ਅਤੇ ਬੀਬੀਆਂ ਦੀ ਮੰਗ ਵਾਲਾਂ ਸ਼ਲਾਘਾਯੋਗ ਇਤਿਹਾਸਕ ਫੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਇਹ ਲਾਭ ਬਾਕੀ ਰਹਿੰਦੀਆਂ ਬੀਬੀਆਂ ਨੂੰ ਦੇ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਵੀ ਟੂੰ ਟੂੰ ਕਰਵਾਉਣ ਦੀ ਲੋੜ ਤੇ ਜੋਰ ਦਿੱਤਾ ਜਾਵੇ , ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨੇ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ


