ਚੰਡੀਗੜ੍ਹ, ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਤੇ ਅੰਮ੍ਰਿਤਸਰ ਦੇ ਇਕ ਵਿਅਕਤੀ ਦਾ ਬਲਾਤਕਾਰ ਦਾ ਮਾਮਲਾ ਰਫਾ ਦਫਾ ਕਰਨ ਲਈ ਬਦਲੇ 5 ਕਰੋੜ ਦੀ ਰਿਸ਼ਵਤ ਮਾਮਲੇ ਸਬੰਧੀ ਅੱਜ ਸਪੱਸ਼ਟ ਕਰਦਿਆਂ ਡਾ. ਗੁਰਪ੍ਰੀਤ ਕੌਰ ਵੱਲੋਂ ਇਹ ਕਹਿਣਾ ਕਿ ਉਹਨਾਂ ਵੱਲੋਂ ਇਨ੍ਹਾਂ ਦੋਸ਼ਾਂ ਦਾ 24 ਘੰਟਿਆਂ ਵਿੱਚ ਨੋਟਿਸ ਦੇ ਕੇ ਜੁਵਾਬ ਮੰਗਿਆ ਹੈ ਅਤੇ ਜੁਵਾਬ ਨਾਂ ਦੇਣ ਦੀ ਸੂਰਤ ਵਿੱਚ ਜਸਟਿਸ ਰਣਜੀਤ ਸਿੰਘ ਮਾਨਹਾਨੀ ਕੇਸ ਦਾ ਸਹਾਮਣਾ ਕਰਨ ਦੀ ਲਈ ਤਿਆਰ ਰਹਿਣ,ਪਰ ਦੂਸਰੇ ਪਾਸੇ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਰਿਟਾਇਰ ਜਸਟਿਸ ਰਣਜੀਤ ਸਿੰਘ ਨੂੰ ਅਜਿਹਾ ਨੋਟਿਸ ਪ੍ਰਾਪਤ ਨਹੀਂ ਹੋਇਆ ਪਰ ਵਿਰੋਧੀ ਨੇਤਾ ਇਸ ਮਾਮਲੇ ਵਿੱਚ ਸਰਕਾਰ ਨੂੰ ਘੇਰ ਰਹੇ ਤੇ ਮੰਗ ਕਰ ਰਹੇ ਹਨ ਕਿ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੇ ਚੇਅਰਮੈਨ ਨੂੰ ਜੁਵਾਬ ਤਲਬੀ ਕਰਨਾ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਜਦੋਂ ਕਿ ਡਾਕਟਰ ਗੁਰਪ੍ਰੀਤ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਬਦਨਾਮ ਕਰਨ ਦੀ ਸਾਜ਼ਿਸ਼ ਦੱਸ ਕੇ 24 ਘੰਟੇ ਦਾ ਅਲਟੀਮੇਟਮ ਦੇ ਕੇ ਸਪੱਸ਼ਟ ਕਰ ਚੁੱਕੇ ਹਨ ਕਿ ਇਹਨਾਂ ਦੋਸ਼ਾਂ ਸਬੰਧੀ ਲੋਕਾਂ ਤੋਂ ਮੁਵਾਫੀ ਮੰਗੀ ਜਾਵੇ ਨਹੀਂ ਤਾਂ ਮਾਨਹਾਨੀ ਕੇਸ ਕੀਤਾ ਜਾਵੇਗਾ,ਪਰ ਦੂਸਰੇ ਪਾਸੇ ਅਣਜਾਮ ਲਾਉਣ ਰਟਾਇਰ ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਦੀ ਪਤਨੀ ਵੱਲੋ ਭੇਜਿਆ 24 ਘੰਟਿਆਂ ਵਾਲਾ ਮਾਨਹਾਨੀ ਨੋਟਿਸ ਪ੍ਰਾਪਤ ਨਹੀਂ ਹੋਇਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਡਾ ਗੁਰਪ੍ਰੀਤ ਕੌਰ ਤੇ ਲੱਗੇ 5 ਕਰੌੜ ਰਿਸ਼ਵਤ ਲੈਣ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਨ ਦੇ ਨਾਲ ਨਾਲ ਦੋਸ ਲਾਉਣ ਵਾਲੇ ਰਿਟਾਇਰ ਜਸਟਿਸ ਰਣਜੀਤ ਸਿੰਘ ਨੂੰ ਬੇਨਤੀ ਕਰਦੀ ਹੈ ਕਿ ਅਗਰ ਉਹਨਾਂ ਕੋਲ ਅਜਿਹੇ ਕੋਈ ਸਬੂਤ ਹਨ ਤਾਂ ਪੇਸ਼ ਕਰੋ ਨਹੀਂ ਤਾਂ ਜਨਤਾ ਤੋਂ ਮੁਵਾਫੀ ਮੰਗੋ ਜਾ ਫਿਰ ਮਾਨਹਾਨੀ ਕੇਸ ਸਾਹਮਣੇ ਕਰਨ ਲਈ ਤਿਆਰ ਰਹੋ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ 5 ਕਰੌੜ ਰਿਸ਼ਵਤ ਲੈਣ ਵਾਲੇ ਮਾਮਲੇ ਦੀ ਜਾਂਚ, ਜਸਟਿਸ ਰਣਜੀਤ ਸਿੰਘ ਨੂੰ ਸਬੂਤ ਪੇਸ਼ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਮਾਮਲਾ ਅੰਮ੍ਰਿਤਸਰ ਵਿਖੇ ਹੋਏ ਬਲਾਤਕਾਰ ਦੇ ਕੇਸ ਨੂੰ ਰਫਾ ਦਫਾ ਕਰਨ ਬਦਲੇ ਮੁੱਖ ਮੰਤਰੀ ਦੀ ਪਤਨੀ ਵੱਲੋਂ 5 ਕਰੌੜ ਦੀ ਰਿਸ਼ਵਤ ਮੰਗਣ ਨਾਲ ਜੁੜਿਆ ਹੈ, ਭਾਈ ਖਾਲਸਾ ਨੇ ਡਾਕਟਰ ਗੁਰਪ੍ਰੀਤ ਕੌਰ ਨੇ ਇਸ ਸਬੰਧੀ ਦੋਸ ਲਾਉਣ ਨੂੰ 24 ਘੰਟਿਆਂ ਵਿੱਚ ਜੁਵਾਬ ਤੇ ਮੁਵਾਫੀ ਮੰਗਣ ਲਈ ਕਿਹਾ ਸੀ ਪਰ ਦੋਸ਼ ਲਾਉਣ ਵਾਲੇ ਰਿਟਾਇਰ ਜਸਟਿਸ ਰਣਜੀਤ ਸਿੰਘ ਨੇ 24 ਘੰਟੇ ਬੀਤ ਜਾਣ ਬਾਅਦ ਸਪੱਸ਼ਟ ਕੀਤਾ ਕਿ ਉਹਨਾਂ ਨੂੰ ਅਜੇ ਤੱਕ ਮੁੱਖ ਮੰਤਰੀ ਦੀ ਪਤਨੀ ਵੱਲੋਂ ਭੇਜਿਆ ਕੋਈ ਵੀ ਨੋਟਿਸ ਅਜੇ ਤੱਕ ਪ੍ਰਾਪਤ ਨਹੀਂ ਹੋਇਆ, ਭਾਈ ਖਾਲਸਾ ਨੇ ਕਿਹਾ ਵਿਰੋਧੀ ਧਿਰ ਆਗੂ ਇਸ ਮਾਮਲੇ ਸਬੰਧੀ ਸਰਕਾਰ ਨੂੰ ਘੇਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਇਸ ਮਾਮਲੇ ਸੰਬੰਧੀ ਮਹਿਲਾ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਮਾਮਲਾ ਲੜਕੀ ਨਾਲ ਹੋਏ ਬਲਾਤਕਾਰ ਨੂੰ ਰਿਸ਼ਵਤ ਨਾਲ ਖਤਮ ਕਰਨ ਨਾਲ ਜੁੜਿਆ ਹੋਇਆ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ,ਅਗਰ ਦੋਸ ਸ਼ਾਬਤ ਨਹੀਂ ਹੁੰਦੇ ਤਾਂ ਦੋਸ ਲਾਉਣ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਤੇ ਸਿਆਸੀ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਸਨ ।।


