ਚੰਡੀਗੜ੍ਹ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਸਰਬਜੀਤ ਸਿੰਘ ਡਿਗਰਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਵਿਸ਼ਾਲ ਰੈਲੀ ਬੁਲਾਈ ਗਈ ਹੈ। ਇਹ ਰੈਲੀ 7 ਅਗਸਤ ਨੂੰ ਸਵੇਰੇ 11:00 ਵਜੇ ਦਾਣਾ ਮੰਡੀ, ਸੈਕਟਰ-39, ਚੰਡੀਗੜ੍ਹ ਵਿਖੇ ਹੋਵੇਗੀ।
ਇਹ ਹਨ ਮੁੱਖ ਮੰਗਾਂ
- ਬਕਾਇਆ ਸਮੇਤ ਰਹਿੰਦਾ 18% ਡੀ.ਏ. ਤੁਰੰਤ ਜਾਰੀ ਕੀਤਾ ਜਾਵੇ।
- ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਦੁਹਰਾਈ ਜਾਵੇ।
- ਐਨ.ਪੀ.ਐਸ. (NPS) ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ (OPS) ਬਹਾਲ ਕੀਤੀ ਜਾਵੇ।
- ਤਰਸ ਦੇ ਅਧਾਰ ਉਪਰ ਨਿਯੁਕਤ ਕਲਰਕਾਂ ਨੂੰ ਟਾਈਪ ਟੈਸਟ ਤੋਂ ਛੋਟ ਦੇ ਕੇ ਕੰਪਿਊਟਰ ਟ੍ਰੇਨਿੰਗ ਦਿੱਤੀ ਜਾਵੇ ਤੇ ਸਲਾਨਾ ਤਰੱਕੀ ਬਹਾਲ ਕੀਤੀ ਜਾਵੇ।
- ਬੰਦ ਕੀਤੇ 37 ਭੱਤੇ ਮੁੜ ਚਾਲੂ ਕੀਤੇ ਜਾਣ।
- ਏ.ਸੀ.ਪੀ. (ACP) ਸਕੀਮ ਬਹਾਲ ਕਰਕੇ ਨਵੇਂ ਸਕੇਲਾਂ ਵਿੱਚ ਲਾਗੂ ਕੀਤੀ ਜਾਵੇ।
- 15.01.2015 ਦਾ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਕੇ ਪਰਖ ਸਮੇਂ ਦੌਰਾਨ ਪੂਰੀ ਤਨਖ਼ਾਹ ਅਤੇ ਭੱਤੇ ਦਿੱਤੇ ਜਾਣ।
- 17.07.2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖ਼ਾਹ ਸਕੇਲਾਂ ਅਧੀਨ ਕੀਤਾ ਜਾਵੇ।
ਰੈਲੀ ਦੇ ਆਯੋਜਕ ਅਤੇ ਅਹੁੱਦੇਦਾਰ
- ਸਰਬਜੀਤ ਸਿੰਘ ਡਿਗਰਾ – ਸੂਬਾ ਪ੍ਰਧਾਨ, ਪੰਜਾਬ ਸਿਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ ਆਫਿਸ) ਐਸੋਸੀਏਸ਼ਨ
- ਪਵਨਦੀਪ ਸ਼ਰਮਾ (ਪਟਿਆਲਾ) – ਸੂਬਾ ਜਨਰਲ ਸਕੱਤਰ
- ਰਾਜਦੀਪ ਗੁਪਤਾ (ਪਠਾਨਕੋਟ) – ਕਾਰਜਕਾਰੀ ਸੂਬਾ ਪ੍ਰਧਾਨ
- ਨਿਸ਼ਾਨ ਸਿੰਘ ਵਰਾਣਾ (ਤਰਨਤਾਰਨ) – ਸੂਬਾ ਵਿੱਚ ਸਕੱਤਰ
- ਸੰਜੀਵ ਕੁਮਾਰ ਕਾਲੜਾ (ਫਤਿਹਗੜ੍ਹ ਸਾਹਿਬ) – ਸੂਬਾ ਚੇਅਰਮੈਨ
- ਸੁਰਿੰਦਰ (ਜਲੰਧਰ) – ਸੂਬਾ ਵਾਈਸ ਚੇਅਰਮੈਨ
- ਉਂਕਾਰ ਸਿੰਘ (ਕਪੂਰਥਲਾ) – ਮੁੱਖ ਸਲਾਹਕਾਰ
- ਵਰਿੰਦਰ ਸ਼ਰਮਾ (ਰੋਪੜ) – ਸੂਬਾ ਵਾਈਸ ਪ੍ਰਧਾਨ
- ਰੁਪਿੰਦਰ ਸਿੰਘ ਸੰਧੂ (ਸ੍ਰੀ ਮੁਕਤਸਰ ਸਾਹਿਬ) – ਸੂਬਾ ਵਾਈਸ ਪ੍ਰਧਾਨ
- ਅਮਨ ਸ਼ਰਮਾ (ਫਿਰੋਜ਼ਪੁਰ) – ਸੂਬਾ ਸਕੱਤਰ
- ਤਰੁਣ ਚੱਢਾ (ਮੋਹਾਲੀ) – ਸੂਬਾ ਸਕੱਤਰ
- ਅੰਕੁਸ਼ ਸ਼ਰਮਾ (ਹੁਸ਼ਿਆਰਪੁਰ) – ਸੂਬਾ ਸਕੱਤਰ
- ਲਾਲ ਸਿੰਘ ਰੱਲਾ (ਬਠਿੰਡਾ) – ਸੂਬਾ ਸਕੱਤਰ
- ਹਰਦੀਪ ਸਿੰਘ (ਮਾਨਸਾ) – ਸੂਬਾ ਸਕੱਤਰ
- ਤਜਿੰਦਰ ਸਿੰਘ – ਜ਼ਿਲਾ ਪ੍ਰਧਾਨ (ਸ਼ਹੀਦ ਭਗਤ ਸਿੰਘ ਨਗਰ)
- ਸੁਖਜੀਤ ਸਿੰਘ – ਜ਼ਿਲਾ ਪ੍ਰਧਾਨ (ਜਲੰਧਰ)
- ਜਸਵਿੰਦਰ ਸਿੰਘ – ਜ਼ਿਲਾ ਪ੍ਰਧਾਨ (ਫਾਜ਼ਿਲਕਾ)
- ਤਜਿੰਦਰ ਕੁਮਾਰ ਸਰਮਾ – ਜ਼ਿਲਾ ਜਨਰਲ ਸਕੱਤਰ (ਸ੍ਰੀ ਅੰਮ੍ਰਿਤਸਰ ਸਾਹਿਬ)
- ਰਮਨਦੀਪ ਸਿੰਘ – ਜ਼ਿਲਾ ਜਨਰਲ ਸਕੱਤਰ (ਪਟਿਆਲਾ)
- ਅਮਨਦੀਪ ਸਾਹਨੀ – ਜ਼ਿਲਾ ਜਨਰਲ ਸਕੱਤਰ (ਗੁਰਦਾਸਪੁਰ)


