ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਸਮੇਤ 8 ਹੋਰਾਂ ਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਰਿਸ਼ਵਤ ਲੈਕੇ ਕੈਦੀਆਂ ਨੂੰ ਜੇਲ ‘ਚ ਮੋਬਾਇਲ ਫੋਨ ਦੇਣ ਦੇ ਦੋਸ਼ਾਂ ਹੇਠ ਪਰਚਾ ਦਰਜ ਕਰਨਾ ਸ਼ਲਾਘਾਯੋਗ – ਭਾਈ ਵਿਰਸਾ ਸਿੰਘ ਖਾਲਸਾ

ਪੰਜਾਬ

ਫਿਰੋਜ਼ਪੁਰ , ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਬੀਤੇ ਦਿਨੀਂ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਚੈਕਿੰਗ ਤੋਂ ਬਾਅਦ ਕੈਦੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ ਅਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਸ ਸਬੰਧੀ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਜੇਲ ਵਾਰਡਿੰਨ ਕੋਲੋਂ ਇੱਕ ਹੋਰ ਫੋਨ ਤਲਾਸ਼ੀ ਦੌਰਾਨ ਬ੍ਰਾਮਦ ਕੀਤਾ ਗਿਆ,ਜਦੋਂ ਇਸ ਵਾਰਡਿਨ ਦੀ ਸਖ਼ਤੀ ਨਾਲ ਤਪਦੀਫ ਕੀਤੀ ਗਈ ਤਾਂ ਉਸ ਨੇ ਸਾਫ ਦੱਸਿਆ ਕਿ ਸਹਾਇਕ ਸੁਪਰਡੈਂਟ ਕੈਦੀਆਂ ਤੋਂ ਮੋਟੀ ਰਿਸ਼ਵਤ ਲੈਕੇ ਮੋਬਾਈਲ ਫੋਨ ਵੇਚਦਾ ਸੀ ਅਤੇ ਅਸੀਂ ਸਾਰੇ ਉਸ ਦਾ ਹੀ ਕੰਮ ਕਰਦੇ ਹਾਂ, ਹੋਰ ਵਡੇਰੀ ਤਫਦੀਸ਼ ਤੋਂ ਬਾਅਦ ਪਤਾ ਲੱਗਾ ਕਿ ਇਸ ਗੋਰਖਧੰਦੇ ਵਿਚ ਸਹਾਇਕ ਸੁਪਰਡੈਂਟ ਦਾ 8 ਹੋਰ ਜੇਲ੍ਹ ਵਾਰਡਿਨ ਸਾਥ ਦੇ ਰਹੇ ਸਨ ਜਿਨ੍ਹਾਂ ਰਾਹੀਂ ਫੌਨ ਲਿਆ ਕੇ ਕੈਦੀਆਂ ਤੱਕ ਪਹੁਚਾਏ ਜਾਂਦੇ ਸਨ,ਜਿਸ ਕਰਕੇ ਹੁਣ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਸੁਪਰਡੈਂਟ ਜੇਲ੍ਹ ਦੀ ਸਕਾਇਤ ਤੇ ਸਹਾਇਕ ਸੁਪਰਡੈਂਟ ਜੇਲ੍ਹ ਫਿਰੋਜ਼ਪੁਰ ਸਮੇਤ ਅੱਠ ਹੋਰ ਵਾਰਡਿਨਾ ਤੇ ਕੈਦੀਆਂ ਤੋਂ ਰਿਸ਼ਵਤ ਲੈ ਕੇ ਮੋਬਾਈਲ ਫੋਨ ਸਪਲਾਈ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕਰ ਲਿਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜੇਲ੍ਹ ਦੇ ਵੱਡੇ ਅਫ਼ਸਰ ਵੱਲੋਂ ਰਿਸ਼ਵਤ ਲੈ ਕੇ ਗੈਰਕਾਨੂੰਨੀ ਕੰਮ ਕਰਨ ਦੀ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਖ਼ਾਕੀ ਨੂੰ ਦਾਗ਼ਦਾਰ ਕਰਨ ਵਾਲੇ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਵੱਲੋਂ ਸਹਾਇਕ ਸੁਪਰਡੈਂਟ ਸਮੇਤ ਅੱਠ ਹੋਰ ਜੇਲ ਵਾਰਡਨਾਂ ਤੇ ਜੇਲ੍ਹ ‘ਚ ਕੈਦੀਆਂ ਨੂੰ ਮੋਬਾਈਲ ਫੋਨ ਸਪਲਾਈ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕਰਨ ਦੀ ਸ਼ਲਾਘਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਰਕਾਰਾਂ ਜਿਨੀ ਮਰਜੀ ਜੇਲਾਂ ਵਿੱਚ ਸਖਤਾਈ ਕਰ ਦੇਣ ਪਰ ਜੇਲਾਂ ਵਿੱਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੋਬਾਈਲ ਫੋਨ ਅਤੇ ਨਸ਼ਿਆਂ ਦੇ ਵਪਾਰ ਦਾ ਗੋਰਖਧੰਦਾ ਮੱਠਾ ਨਹੀਂ ਪੈ ਸਕਦਾ,ਪਰ ਸਮੇਂ ਸਮੇਂ ਚੈਕਿੰਗ ਹੁੰਦੀ ਰਹਿਣੀ ਹੈ ਅਤੇ ਨਜਾਇਜ਼ ਫੋਨ ਕੈਦੀਆਂ ਕੋਲੋਂ ਮਿਲ਼ਦੇ ਹੀ ਰਹਿਣੇ ਹਨ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ ਕੈਦੀ ਫੋਨ ਰੱਖਣਾ ਚਾਹੁੰਦੇ ਹਨ ਉਹਨਾਂ ਨੂੰ ਕਾਨੂੰਨਨ ਤੌਰ ਤੇ ਦੇ ਦੇਵੇ ਅਤੇ ਸਰਕਾਰ ਇਹਨਾਂ ਦੀਆਂ ਸਾਰੀਆਂ ਕਾਲਾ ਤੇ ਨਿਗਰਾਨੀ ਰੱਖੇ ਤਾ ਬਹੁਤ ਚੰਗਾ ਹੋ ਸਕਦਾ, ਇਸ ਨਾਲ ਸਰਕਾਰ ਦੀ ਇਨਕਮ ਵਧੇਗੀ ਅਤੇ ਜੇਲ੍ਹਾਂ ਤੋਂ ਅਪਰਾਧਾਂ ਵਾਲੀਆਂ ਕਾਲਾ ਤੇ ਰੋਕ ਲੱੱਗ ਸਕਦੀ ਹੈ ਕਿਉਂਕਿ ਹਰ ਕੈਂਦੀ ਅਪਰਾਧਕ ਕਾਲ਼ਾ ਲਈ ਜੁੰਮੇਵਾਰ ਹੋਵੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਮੇਤ 8 ਹੋਰ ਜੇਲ ਵਾਰਡਿਨਾ ਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਵੱਲੋਂ ਪਰਚਾ ਦਰਜ ਕਰਨ ਦੀ ਸ਼ਲਾਘਾ ਕਰਦੀ ਹੈ ਉਥੇ ਹੀ ਮੰਗ ਕਰਦੀ ਹੈ ਕਿ ਕੈਦੀਆਂ ਲਈ ਬਣਾਈਆਂ ਗਈਆਂ ਐਸ ਟੀ ਡੀ ਪੀ ਸੀ ਓ ਦੀ ਗਿਣਤੀ ਵਧਾਈ ਜਾਵੇ ਅਤੇ ਕੈਦੀ ਜਦੋਂ ਚਾਹੇ ਉਸ ਦੀ ਹਰ ਪਾਸੇ ਫੋਨ ਤੇ ਗੱਲ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ,ਇਸ ਨਾਲ ਕੈਦੀਆਂ ਨੂੰ ਚੋਰੀ ਮੋਬਾਈਲ ਫੋਨ ਰੱਖਣ ਦੀ ਲੋੜ ਨਹੀਂ ਪਵੇਗੀ ਅਤੇ ਅਪਰਾਧਾਂ ਵਿਚ ਕਮੀਂ ਆਵੇਗੀ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਮੋਬਾਈਲ ਫੋਨ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ।

Leave a Reply

Your email address will not be published. Required fields are marked *