ਮੁਕਤਸਰ ਸਾਹਿਬ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਸਿੱਖ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਸਬੰਧੀ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਦੇਖਰੇਖ ਹੇਠ 24 ਜੁਲਾਈ ਤੋਂ 4 ਅਗਸਤ ਤੱਕ ਸਜਾਏ ਜਾ ਰਹੇ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅੱਜ ਮੁਕਤਸਰ ਸਾਹਿਬ ਜੀ ਦੀ ਧਰਤੀ ਤੋਂ ਰਾਤਰੀ ਵਿਸ਼ਰਾਮ ਕਰਨ ਤੋਂ ਬਾਅਦ ਆਪਣੇ ਅਗਲੇ ਪੜਾਅ ਗੁਰਦੁਆਰਾ ਫਕਰਸਰਖੇੜੀ ਨੇੜੇ ਮਲੋਟ ਮੁਕਤਸਰ ਸਾਹਿਬ ਨੂੰ ਵੱਡੇ ਜਾਹੋਜਲਾਲ ਨਾਲ ਅੱਗੇ ਵਧਿਆ ਚੇਤਨਾ ਮਾਰਚ ਅੱਗੇ ਅੱਗੇ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਫੌਜਾਂ ਗਤਕੇਬਾਜ਼ੀ ਦੇ ਜੌਹਰ ਵਿਖਾ ਰਹੀਆਂ ਸਨ,ਅਜ ਰਾਤਰੀ ਵਿਸ਼ਰਾਮ ਮੁਕਤਸਰ ਸਾਹਿਬ ਵਿਖੇ ਕਰਨ ਤੋਂ ਬਾਅਦ ਸਵੇਰੇ 9/30 ਵਜੇ ਆਰੰਭ ਹੋਏ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅੱਜ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਫਕਰਸਰ ਖੇੜੀ ਨੇੜੇ ਮਲੋਟ ਵਿਖੇ ਰਾਤਰੀ ਵਿਸ਼ਰਾਮ ਕਰੇਗਾ ਅਤੇ ਸਵੇਰੇ ਅਗਲੇ ਪੜਾਅ ਗੁਰਦੁਆਰਾ ਹਾਜੀ ਰਤਨ ਬਠਿੰਡਾ ਨੂੰ ਰਵਾਨਾ ਹੋਵੇਗਾ ਅਤੇ 4 ਅਗਸਤ ਨੂੰ ਸਾਬੋਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ ਅਤੇ ਇਥੇ ਹੀ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਦੀ ਸਮਾਪਤੀ ਅਰਦਾਸ ਹੋਵੇਗੀ ਅਤੇ ਚੇਤਨਾ ਮਾਰਚ ਨੂੰ ਸੰਯੋਗ ਦੇਣ ਵਾਲੀਆਂ ਨਹਿੰਗ ਸਿੰਘ ਜਥੇਬੰਦੀਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਜਾਵੇਗਾ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 24 ਜੁਲਾਈ ਤੋਂ ਲੈ ਕੇ 4 ਜੁਲਾਈ ਤਕ ਸਜ਼ਾਏ ਦਾ ਰਹੇਂ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅੱਜ਼ ਮੁਕਤਸਰ ਸਾਹਿਬ ਦੀ ਸ਼ਹੀਦੀ ਧਰਤੀ ਤੇ ਰਾਤਰੀ ਵਿਸ਼ਰਾਮ ਤੋਂ ਬਾਅਦ ਅਗਲੇ ਪੜਾਅ ਗੁਰਦੁਆਰਾ ਪਾਤਸ਼ਾਹੀ ਦਸਵੀਂ ਫਕਰਸਰ ਖੇੜੀਂ ਨੇੜੇ ਮਲੋਟ ਮੁਕਤਸਰ ਪਹੁੰਚੇਗਾ,ਭਾਈ ਖਾਲਸਾ ਨੇ ਕਿਹਾ ਕੱਲ ਨੂੰ ਅਗਲਾ ਪੜਾਅ ਹਾਜੀ ਰਤਨ ਸਾਹਿਬ ਬਠਿੰਡਾ ਵਿਖੇ ਕੀਤਾ ਜਾਵੇਗਾ ਅਤੇ ਸਵੇਰੇ ਅਰਦਾਸ ਤੋਂ ਬਾਅਦ ਆਪਣੇ ਅੰਤਿਮ ਪੜਾਅ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਪਹੁੰਚੇਗਾ ਅਤੇ ਇਥੇ ਹੀ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਦੀ ਸਮਾਪਤੀ ਅਰਦਾਸ ਹੋਵੇਗੀ , ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ, ਬਾਬਾ ਗੁਰਦਿੱਤ ਸਿੰਘ ਰੀਟਾਉਲ,ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਜਥੇਦਾਰ ਹੀਰਾ ਸਿੰਘ ਕੋਟ ਖਾਲਸਾ ਤੋਂ ਇਲਾਵਾ ਹਜ਼ਾਰਾਂ ਲਾਡਲੀਆਂ ਫੌਜਾਂ ਹਾਜ਼ਰ ਸਨ ।।


