ਕਨੈਡਾ, ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਕਨੈਡਾ ਵਿੱਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੁਰਦੁਆਰਾ ਦੇ ਬਾਹਰ ਖ਼ਾਲਸਤਾਨੀ ਪ੍ਰਭਾਵ ਸਾਲੀ ਸ੍ਰ ਨਿੱਝਰ ਦਾ ਕੁਝ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਅਤੇ ਕਨੈਡਾ ਸਰਕਾਰ ਇਸ ਕਤਲਕਾਂਡ ਪਿਛੇ ਭਾਰਤੀਆਂ ਦੀਆਂ ਏਜੰਸੀਆਂ ਨੂੰ ਜੁਮੇਵਾਰ ਦੱਸ ਰਹੇ ਸਨ ਅਤੇ ਇਹਨਾਂ ਦੋਸ਼ਾਂ ਨੂੰ ਲੈਕੇ ਦੋਹਾਂ ਮੁਲਕਾਂ ਵਿੱਚ ਵੱਡਾ ਤਨਾਹ ਪੈਦਾ ਹੋਇਆ ਅਤੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਵਿਗੜ ਗਏ ਅਤੇ ਹੁਣ ਕੁਝ ਸਾਲਾਂ ਬਾਅਦ ਵਿਦੇਸ਼ ਰਹਿੰਦੇ ਭਾਰਤੀ ਬਦਨਾਮ ਗੈਂਗਸਟਰ ਗੋਲਡੀ ਬਰਾੜ ਵੱਲੋਂ ਨਿਝਰ ਕਤਲਕਾਂਡ ਦੀ ਜੁਮੇਵਾਰੀ ਲੈਣ ਤੋਂ ਬਾਅਦ ਭਾਰਤ ਨੇ ਸੁਖ ਦਾ ਸਾਹ ਲਿਆ ਅਤੇ ਕਨੈਡਾ ਸਰਕਾਰ ਨੇ ਨਿਝਰ ਕਤਲ ਕਾਂਡ ਸਬੰਧੀ ਭਾਰਤ ਨੂੰ ਦੋਸ਼ਾਂ ਮੁਕਤ ਕਰਦਿਆਂ ਇਸ ਸਬੰਧੀ ਬਿਆਨਬਾਜ਼ੀ ਬੰਦ ਕਰ ਦਿੱਤੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਿਝਰ ਕਤਲਕਾਂਡ ਦੀ ਜੁਮੇਵਾਰੀ ਗੋਲਡ ਬਰਾੜ ਵੱਲੋਂ ਲਏ ਜਾਣ ਤੋਂ ਕਨੈਡਾ ਤੇ ਭਾਰਤ ਦੇ ਆਪਸੀ ਮਤਭੇਦ ਖਤਮ ਹੋਣ ਦਾ ਸਵਾਗਤ ਕਰਦੀ ਹੈ ਮੰਗ ਕਰਦੀ ਹੈ ਕਿ ਦੋਸ਼ੀ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਮੁਕੱਦਮਾ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੋਲਡੀ ਬਰਾੜ ਵੱਲੋਂ ਨਿਝਰ ਕਤਲਕਾਂਡ ਦੀ ਜੁਮੇਵਾਰੀ ਲੈਣ ਬਾਅਦ ਭਾਰਤ ਕਨੈਡਾ ਦੇ ਸਬੰਧਾਂ ਦੇ ਗਿਲਵੇ ਸ਼ਿਕਵਿਆਂ ਵਿੱਚ ਸੁਧਾਰ ਆਉਣ ਦਾ ਆਸ ਦੀ ਆਸ ਕਰਨ ਦੇ ਨਾਲ ਨਾਲ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਕੇਸ ਚਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕੁਝ ਸਾਲ ਪਹਿਲਾਂ ਖ਼ਾਲਸਤਾਨੀ ਸਮਰਥਕ ਤੇ ਪ੍ਰਭਾਵਸ਼ਾਲੀ ਸਿੱਖ ਆਗੂ ਭਾਈ ਨਿਝਰ ਨੂੰ ਕਨੈਡਾ ਦੇ ਗੁਰਦੁਆਰੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਕਨੈਡਾ ਸਰਕਾਰ ਇਸ ਕਤਲ ਪਿੱਛੇ ਭਾਰਤੀਆਂ ਏਜੰਸੀਆਂ ਦਾ ਹੱਥ ਹੋਣ ਦੇ ਦੋਸ ਲਾ ਰਿਹਾ ਅਤੇ ਭਾਰਤ ਸਰਕਾਰ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਰਹੀ ਸੀ, ਭਾਈ ਖਾਲਸਾ ਨੇ ਕਿਹਾ ਇਸ ਮਾਮਲੇ ਨੂੰ ਲੈਕੇ ਦੋਹਾਂ ਦੇਸਾਂ ਦੇ ਆਪਸੀ ਸਬੰਧ ਵਿਗੜ ਗਏ ਸਨ ਅਤੇ ਹੁਣ ਜਦੋਂ ਵਿਦੇਸ਼ ਬੈਠੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਨਿਝਰ ਕਤਲਕਾਂਡ ਦੀ ਜੁਮੇਵਾਰੀ ਲੈ ਲਈ ਹੈ ਤਾਂ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਵੱਡਾ ਸੁਧਾਰ ਆਉਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਕਨੈਡਾ ਨੂੰ ਵੀ ਭਾਰਤ ਵਿਰੁੱਧ ਇਸ ਮਾਮਲੇ ਤੇ ਬਿਆਨ ਬਾਜੀ ਕਰਨ ਦਾ ਮੌਕਾ ਨਹੀਂ ਮਿਲੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੋਲਡੀ ਬਰਾੜ ਵੱਲੋਂ ਨਿਝਰ ਕਤਲਕਾਂਡ ਦੀ ਜੁਮੇਵਾਰੀ ਲੈਣ ਤੋਂ ਬਾਅਦ ਕਨੈਡਾ ਅਤੇ ਭਾਰਤ ਵਿਚਾਲੇ ਵਿਗੜੇ ਸਬੰਧਾ ਵਿੱਚ ਸੁਧਾਰ ਆਉਣ ਦੀ ਆਸ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਕੇਸ ਚਲਾਇਆ ਜਾਵੇ , ਇਸ ਮੌਕੇ ਭਾਈ ਸੁਖਦੇਵ ਸਿੰਘ ਪੀ ਏ ਸਮੇਤ ਬਹੁਤ ਸਾਰੇ ਆਗੂ ਮੌਜੂਦ ਸਨ ।।


