ਅਮਰੀਕਾ ਦੀ ਐਫਬੀਆਈ ਏਜੰਸੀ ਨੇ ਭਾਰਤ ਦੇ ਭਗੌੜੇ ਗੋਲਡੀ ਬਰਾੜ ਨੂੰ ਦਸ ਖਤਰਨਾਕ ਅਪਰਾਧੀਆਂ ਦੀ ਸੂਚੀ ‘ਚ ਸ਼ਾਮਲ ਕਰਕੇ ਸੂਅ ਦੇਣ ਵਾਲੇ ਲਈ10 ਲੱਖ ਅਮਰੀਕੀ ਡਾਲਰਾਂ ਦਾ ਰੱਖਿਆ ਇਨਾਮ- ਭਾਈ ਵਿਰਸਾ ਸਿੰਘ ਖ਼ਾਲਸਾ

ਵਿਦੇਸ਼

ਅਮਰੀਕਾ, ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਭਾਰਤ ਦਾ ਬਦਨਾਮ ਅਤੇ ਕਈ ਕੇਸਾਂ ਵਿੱਚ ਭਗੌੜਾ ਗੈਂਗਸਟਰ ਗੋਲਡੀ ਬਰਾੜ ਜੋ ਬਿਸ਼ਨੋਈ ਗੈਂਗ ਲਈ ਵਿਸ਼ੇਸ਼ ‘ਚ ਬੈਠਾ ਅਪਰਾਧਿਕ ਮਾਮਲਿਆਂ ਦਾ ਨੈਟਵਰਕ ਚਲਾ ਰਿਹਾ ਹੈ ਹੁਣ ਅਮਰੀਕੀ ਨੇ ਉਹਨਾਂ ਦੇਸ ਦੇ ਸਭ ਤੋਂ ਵੱਧ ਖਤਰਨਾਕ ਦਸ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਉਸ ਦੀ ਸੂਅ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ,ਉਸ ਨੂੰ ਕਤਲਾਂ ਫ਼ਿਰੌਤੀਆਂ ਤੇ ਡਰੱਗ ਮਾਮਲਿਆਂ ‘ਚ ਦੋਸ਼ੀ ਐਲਾਨਿਆ ਗਿਆ,ਇਹ ਭਾਰਤ ਲਈ ਕੋਈ ਚੰਗੀ ਗੱਲ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਮਰੀਕਾ ਸਰਕਾਰ ਨੂੰ ਬੇਨਤੀ ਕਰਦੀ ਹੈ ਇਸ ਖਤਰਨਾਕ ਗੈਂਗਸਟਰ ਨੂੰ ਬਖਸ਼ਿਆ ਨਾਂ ਜਾਵੇ ਅਤੇ ਜਲਦੀ ਗਿਰਫ਼ਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਜਿਹੇ ਲੋਕਾਂ ਦੇ ਵਿਦੇਸ਼ਾਂ ਵਿੱਚ ਬੈਠ ਕੇ ਕੀਤੇ ਜਾ ਰਹੇ ਅਪਰਾਧਿਕ ਮਾਮਲਿਆਂ ਦਾ ਅਸਰ ਅਮਰੀਕਾ ਜਾਣ ਵਾਲੇ ਨੇਕ ਅਤੇ ਧਰਮੀ ਲੋਕਾਂ ਤੇ ਪੈ ਰਿਹਾ ਹੈ ਅਤੇ ਉਥੇ ਦੇ ਵਸਨੀਕ ਭਾਰਤੀਆਂ ਨਾਲ ਨਸਲੀ ਹਮਲੇ ਕਰਨ ਲੱਗ ਪਏ ਹਨ ਇਸ ਕਰਕੇ ਅਮਰੀਕਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਅਪਰਾਧੀਆਂ ਨੂੰ ਜਲਦੀ ਜਲਦੀ ਗਿਰਫ਼ਤਾਰ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਦੀ ਵੱਡੀ ਖੁਫੀਆ ਏਜੰਸੀ FBI ਵੱਲੋਂ ਅਮਰੀਕਾ ਵਿਚ ਬੈਠ ਕੇ ਲਾਰੈਂਸ ਬਿਸ਼ਨੋਈ ਲਈ ਅਪਰਾਧਿਕ ਮਾਮਲਿਆਂ ਦਾ ਨੈਟਵਰਕ ਚਲਾਉਣ ਵਾਲੇ ਭਾਰਤੀ ਭਗੌੜੇ ਗੋਲਡੀ ਬਰਾੜ ਨੂੰ ਦੇਸ਼ ਦੇ ਉਹਨਾਂ ਦਸ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਲ ਕਰਕੇ ਸੂਅ ਦੇਣ ਵਾਲੇ ਨੂੰ 10 ਲੱਖ ਰੁਪਏ ਅਮਰੀਕੀ ਡਾਲਰ ਇਨਾਮ ਦੇਣ ਵਾਲੇ ਫੈਸਲੇ ਦੀ ਹਮਾਇਤ ਅਤੇ ਇਸ ਨੂੰ ਜਲਦੀ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਅਮਰੀਕਾ ਦੀ ਐਫ ਬੀ ਆਈ ਏਜੰਸੀ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਬਹੁਤ ਸਾਰੇ ਕਤਲਾਂ, ਫ਼ਿਰੌਤੀਆਂ ਤੇ ਡਰੱਗ ਵਰਗੇ ਅਪਰਾਧਿਕ ਮਾਮਲਿਆਂ ਦਾ ਨੈਟਵਰਕ ਚਲਾਉਣ ਦੇ ਵੱਡੇ ਦੋਸ਼ਾਂ ਬਦਲੇ ਫੜਾਉਣ ਵਾਲੇ ਲਈ ਦਸ ਲੱਖ ਰੁਪਏ ਅਮਰੀਕੀ ਡਾਲਰ ਦੇਣ ਦਾ ਇਨਾਮ ਰੱਖਿਆ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਮਰੀਕਾ ਦੀ ਐਫ ਬੀ ਆਈ ਵੱਲੋਂ ਗੋਲਡੀ ਬਰਾੜ ਨੂੰ ਦਸ ਵੱਡੇ ਅਪਰਾਧਿਆਂ ਦੀ ਲਿਸਟ ਵਿੱਚ ਸ਼ਾਮਲ ਕਰਨ ਅਤੇ ਦਸ ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਣ ਦੀ ਹਦਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਉਸ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇ ਕਿਉਂਕਿ ਅਜਿਹੇ ਲੋਕਾਂ ਨੇ ਵਿਦੇਸ਼ਾਂ ਵਿੱਚ ਭਾਰਤ ਦਾ ਨਾਂ ਬਦਨਾਮ ਕੀਤਾ ਹੋਇਆ ਹੈ।

Leave a Reply

Your email address will not be published. Required fields are marked *