ਕਾਂਗਰਸ ਹਾਈ ਕਮਾਂਡ ਵੱਲੋਂ ਮੁੱਖ ਚੋਣ ਕਮਿਸ਼ਨਰ ਦਾ ਅਸਤੀਫ਼ਾ ਤੇ ਐਸਆਈਆਰ ਚੋਣ ਪ੍ਰਕਿਰਿਆ ਤੇ ਰੋਕ ਲਾਉਣ ਦੀ ਮੰਗ ਸਮੇਂ ਤੇ ਲੋਕਾਂ ਦੀ ਮੰਗ ਵਾਲੀ ਸ਼ਲਾਘਾਯੋਗ ਕਹੀਂ ਜਾਂ ਸਕਦੀ : ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਕਾਂਗਰਸ ਲੰਮੇ ਸਮੇਂ ਤੋਂ ਭਾਜਪਾ ਤੇ ਇਲਜਾਮ ਰਹੀ ਹੈ ਉਹ ਐਸ ਆਈ ਆਰ ਰਾਹੀਂ ਵਿਰੋਧੀਆਂ ਦੀਆਂ ਵੋਟਾਂ ਕੱਟ ਕੇ ਜਿੱਤਣ ਦੀ ਰਾਜਨੀਤੀ ਕਰ ਰਹੀ ਹੈ ਜੋ ਭਾਰਤ ਵਰਗੇ ਵਿਸ਼ਾਲ ਲੋਕਤੰਤਰਕ ਦਾ ਘਾਂਣ ਹੀ ਕਿਹਾ ਜਾ ਸਕਦਾ ਹੈ ਅਤੇ ਇਸ ਸਬੰਧੀ ਹੁਣ ਅਵਾਜ਼ਾਂ ਬਹੁਤ ਸਾਰੇ ਸੂਬਿਆਂ ਤੋਂ ਲੋਕਾਂ ਦੀਆਂ ਆਈਆ ਕਿ ਉਹਨਾਂ ਦੀ ਨਜਾਇਜ਼ ਵੋਟ ਕੱਟੀ ਗਈ ਦੇ ਨਾਲ ਨਾਲ ਮੁੱਖ ਕਮਿਸ਼ਨਰ ਤੇ ਦੋਸ਼ ਲਾਏ ਜਾਂ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਐਸ ਆਈ ਆਰ ਵੋਟ ਪ੍ਰਨਾਲੀ ਰਾਹੀਂ ਚੋਣ ਕਮਿਸ਼ਨ ਵੱਲੋਂ ਭਾਜਪਾ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ,ਇਸੇ ਹੀ ਕਰਕੇ ਕਾਂਗਰਸ ਹਾਈ ਕਮਾਂਡ ਨੇ ਦਿਲੀ’ਚ ਮੀਟਿੰਗ ਕਰਕੇ ਕਈ ਮਤੇ ਪਾਸ ਕੀਤੇ ਅਤੇ ਭਾਰਤ ਦੇ ਚੋਣ ਕਮਿਸ਼ਨਰ ਤੇ ਲੱਗੇ ਇਲਜ਼ਾਮਾਂ ਅਨੁਸਾਰ ਅਸਤੀਫ਼ੇ ਦੀ ਮੰਗ ਕਰਨ ਦੇ ਨਾਲ ਨਾਲ ( ਐਸ ਆਈ ਆਰ) ਵੋਟ ਪ੍ਰਕਿਰਿਆ ਤੇ ਰੋਕ ਲਾਉਣ ਦਾ ਵੀ ਮਤਾ ਪਾਸ ਕੀਤਾ ਗਿਆ ਹੈ, ਇਸ ਮੀਟਿੰਗ ਵਿੱਚ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸ੍ਰ ਚਰਨਜੀਤ ਚੰਨੀ ਵੀ ਸ਼ਾਮਲ ਸਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਐਸ ਆਈ ਆਰ ਵੋਟ ਸੁਧਾਈ ਪਰਨਾਲੀ ਰਾਹੀਂ ਵਿਰੋਧੀਆਂ ਦੀਆਂ ਵੋਟਾਂ ਕੱਟ ਕੇ ਭਾਜਪਾ ਨੂੰ ਲਾਭ ਪਹੁੰਚਾਉਣ ਵਾਲੇ ਲੋਕਤੰਤਰ ਵਿਰੋਧੀ ਨੀਤੀ ਦੀ ਨਿੰਦਿਆ ਕਰਦੀ ਹੈ, ਉਥੇ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਲੀ ‘ ਚ ਮੀਟਿੰਗ ਦੌਰਾਨ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਤੇ SIR ਤੇ ਰੋਕ ਲਾਉਣ ਦੇ ਨਾਲ ਨਾਲ ਲੱਖਾਂ ਕੱਟੀਆਂ ਵੋਟਾਂ ਨੂੰ ਬਹਾਲ ਕਰਨ ਵਰਗੇ ਸਾਰੇ ਮਤਿਆਂ ਦੀ ਪੂਰਨ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਐਸ ਆਈ ਆਰ ਤੇ ਰੋਕ ਲਾਈ ਜਾਵੇ ਅਤੇ ਭਾਰਤ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਲੀ ਵਿਖੇ ਮੀਟਿੰਗ ਕਰਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਦੇ ਨਾਲ ਨਾਲ ਐਸ ਆਈ ਆਰ ਤੇ ਰੋਕ ਲਾਉਣ ਵਰਗੇ ਮਤਿਆਂ ਦੀ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਬਹੁਤ ਸਾਰੇ ਸੂਬਿਆਂ ਤੋਂ ਖਬਰਾਂ ਆਈਆਂ ਕਿ ਐਸ ਆਈ ਆਰ ਪ੍ਰਕਿਰਿਆ ਰਾਹੀਂ ਨਜਾਇਜ਼ ਵੋਟਾਂ ਕੱਟੀਆਂ ਜਾ ਰਹੀਆਂ ਹਨ ਅਤੇ ਦੋਸ ਲਾਏ ਜਾ ਰਹੇ ਸਨ ਕਿ ਮੁੱਖ ਚੋਣ ਕਮਿਸ਼ਨਰ ਐਸ ਆਈ ਆਰ ਚੋਣ ਪ੍ਰਕਿਰਿਆ ਰਾਹੀਂ ਭਾਜਪਾ ਨੂੰ ਲਾਭ ਪਹੁੰਚਾਉਣ ਬਦਲੇ ਅਸਤੀਫਾ ਦੇਣ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਐਸ ਆਈ ਆਰ ਰਾਹੀਂ ਵਿਰੋਧੀਆਂ ਦੀਆਂ ਵੋਟਾਂ ਕੱਟ ਕੇ ਭਾਜਪਾ ਨੂੰ ਲਾਭ ਪਹੁੰਚਾਉਣ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਕਾਂਗਰਸ ਹਾਈ ਕਮਾਂਡ ਵੱਲੋਂ ਮੀਟਿੰਗ ਦੌਰਾਨ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ, ਕੱਟੀਆਂ ਵੋਟਾਂ ਮੁੜ ਬਹਾਲ ਕਰਨ ਦੇ ਨਾਲ ਐਸ ਆਈ ਆਰ ਤੇ ਰੋਕ ਲਾਉਣ ਵਰਗੇ ਅਹਿਮ ਮਤਿਆਂ ਦੀ ਪੂਰਨ ਹਮਾਇਤ ਕਰਦੀ ਹੋਈ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੋਕਾਂ ਵੱਲੋਂ ਲਾਏ ਦੋਸ਼ਾਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਐਸ ਆਈ ਆਰ ਤੇ ਰੋਕ ਲਾਉਣ ਦੇ ਨਾਲ ਨਾਲ ਕੱਟੀਆਂ ਵੋਟਾਂ ਬਹਾਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਬਹੁਤ ਸਾਰੇ ਫੈਡਰੇਸ਼ਨ ਆਗੂ ਹਾਜ਼ਰ ।

Leave a Reply

Your email address will not be published. Required fields are marked *