ਗੁਰਦਾਸਪੁਰ, 24 ਜੂਨ (ਸਰਬਜੀਤ)-ਥਾਣਾ ਸਦਰ ਦੀ ਪੁਲਸ ਨੇ ਹਮਲਾ ਕਰਕੇ ਨੌਜਵਾਨ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਨਾਮਜਦ ਕੀਤਾ ਹੈ।
ਪਵਨ ਕੁਮਾਰ ਪੁੱਤਰ ਜੀਤ ਰਾਮ ਵਾਸੀ ਭੁੱਲਾ ਨੇ ਦੱਸਿਆ ਕਿ 10 ਜੂਨ ਨੂੰ ਉਹ ਆਪਣੀ ਭੈਣ ਰੰਜੂ ਬਾਲਾ ਪਤਨੀ ਪਰਵੀਨ ਕੁਮਾਰ ਵਾਸੀ ਹਰਦੋਬਥਵਾਲਾ ਪਾਸ ਗਿਆ ਸੀ ਅਤੇ ਗਲੀ ਵਿਚੋ ਲੰਘ ਰਿਹਾ ਸੀ ਕਿ ਦੋਸੀ ਸੁਨੀਲ ਕੁਮਾਰ ਪੁੱਤਰ ਕੁੰਨਣ ਲਾਲ ਵਾਸੀ ਹਰਦੋਬਥਵਾਲਾ ਨੇ ਬੇਸਬਾਲ ਨਾਲ ਸੱਟਾਂ ਮਾਰ ਕੇ ਮੁਦਈ ਨੂੰ ਜਖਮੀ ਕਰ ਦਿੱਤਾ।