ਹਲਕਾ ਪਾਇਲ ਤੋਂ ਮੌਜੂਦਾ ਵਿਧਾਇਕ ਅਤੇ ਹੁਣ ਟਿਕਟ ਲੈ ਕੇ ਉਮੀਦਵਾਰ ਬਣੇ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਸਜ਼ਾ ਲਵਾਉਣੀ ਸ਼ਲਾਘਾਯੋਗ ਨੀਤੀ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਮਲੇਰਕੋਟਲਾ, ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਹਲਕਾ ਪਾਇਲ ਤੋਂ ਮਜੌਦਾ ਵਿਧਾਇਕ ਅਤੇ ਹੁਣ ਟਿਕਟ ਲੈ ਚੋਣ ਲੜਨ ਵਾਲੇ ਸ੍ਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚਿੱਠੀ ਲਿਖ ਕੇ ਤਨਖਾਹ ਵਧਾਉਣ ਦੀ ਬੇਨਤੀ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਨੀਤੀ ਕਿਹਾ ਜਾ ਸਕਦਾ ਹੈ ਕਿਉਂਕਿ ਪਹਿਲਾਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਪੇਸ ਨਹੀਂ ਸਨ ਹੋਏ ਅਤੇ ਹੁਣ ਉਹਨਾਂ ਨੇ ਆਪਣੀ ਗਲਤੀ ਵਾਲੀ ਭੁੱਲ ਨੂੰ ਦਰੁਸਤ ਕਰਦਿਆਂ ਪੇਸ਼ ਹੋ ਕੇ ਸਜਾ ਲਵਾਉਣੀ ਦੀ ਪੇਸ਼ਕਸ ਕੀਤਾ ਹੈ, ਹੁਣ ਦੇਖਦੇ ਹਾਂ ਕਿ ਜਥੇਦਾਰ ਸਾਹਿਬ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਕਦੋਂ ਸਜ਼ਾ ਸੁਣਾਉਂਦੇ ਹਨ ਪਰ ਸਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਜ਼ਾ ਲਵਾਉਣ ਵਾਲੀ ਜਥੇਦਾਰ ਸਾਹਿਬ ਨੂੰ ਭੇਜੀ ਚਿੱਠੀ ਦੀ ਸ਼ਲਾਘਾ ਹੋ ਰਹੀ ਹੈ ਅਤੇ ਇਸ ਨੂੰ ਵਧੀਆ ਅਤੇ ਸਮੇਂ ਦੀ ਲੋੜ ਵਾਲੀ ਨੀਤੀ ਮੰਨਿਆ ਜਾ ਰਿਹਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਾਇਲ ਤੋਂ ਵਧਾਇਕ ਸ੍ਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਅਕਾਲਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚਿੱਠੀ ਲਿਖ ਕੇ ਤਨਖਾਹ ਵਧਾਉਣ ਵਾਲੀ ਨੀਤੀ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬੀਤੇ ਸਮੇਂ ਉਹਨਾਂ ਨੇ ਸਿੱਖ ਵਿਰੋਧੀ ਟਿੱਪਣੀਆਂ ਕੀਤੀਆਂ ਸਨ ਜਿਸ ਕਰਕੇ ਉਹਨਾਂ ਤਲਬ ਕੀਤਾ ਗਿਆ ਪਰ ਉਹ ਪੇਸ਼ ਨਹੀਂ ਹੋਏ ਅਤੇ ਹੁਣ ਜਦੋਂ ਉਹਨਾਂ ਨੂੰ ਆਪ ਪਾਰਟੀ ਨੇ ਇੱਕ ਵਾਰ ਚੋਣ ਲੜਨ ਟਿਕਟ ਦਿੱਤੀ ਗਈ ਤਾਂ ਲੋਕਾਂ ਵਿਚ ਚਰਚਾ ਛਿੜ ਗਈ ਕਿ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਵਿਆਕਤੀ ਨੂੰ ਕੇਵੇ ਟਿਕਟ ਦਿੱਤੀ ਗਈ, ਭਾਈ ਖਾਲਸਾ ਨੇ ਦੱਸਿਆ ਹੁਣ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ ਹੈ ਜਾਣੇ ਅਣਜਾਣੇ ਵਿੱਚ ਉਹਨਾਂ ਕੋਲੋਂ ਜੋ ਵੀ ਭੁੱਲ ਹੋਈ ਹੈ ਉਸ ਮੁਵਾਫੀ ਦੇ ਕੇ ਉਹਨਾਂ ਬਣਦੀ ਸਜ਼ਾ ਸੁਣਾਈ ਜਾਵੇ ਮੈਂ ਅਕਾਲਤਖਤ ਸਾਹਿਬ ਤੇ ਆਪਣੀ ਭੁੱਲ ਬਖਸ਼ਾਉਣ ਲਈ ਤਿਆਰ ਹਾਂ ਭਾਈ ਖਾਲਸਾ ਨੇ ਕਿਹਾ ਹੁਣ ਦੇਖਦੇ ਹਾਂ ਕਿ ਜਥੇਦਾਰ ਸਾਹਿਬ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਕਦੋਂ ਪੇਸ਼ ਹੋਣ ਹੁਕਮ ਦੇਂਦਾ ਤੇ ਕੇਹੋ ਜਿਹੀ ਤਨਖਾਹ ਲਗਾਉਂਦੇ ਅਜੇ ਸਮੇਂ ਦਾ ਭਵਿੱਖ ਹੀ ਦੱਸੇਗਾ ਪਰ ਲੋਕਾਂ ਵੱਲੋਂ ਗਿਆਸਪੁਰਾ ਦੀ ਨੀਤੀ ਦੀ ਤਰੀਫ ਅਤੇ ਇਸ ਨੂੰ ਸਮੇਂ ਦੀ ਲੋੜ ਵਾਲੀ ਨੀਤੀ ਮੰਨਿਆ ਜਾ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵਰਤੀ ਇਸ ਨੀਤੀ ਦੀ ਸ਼ਲਾਘਾ ਕਰਦੀ ਹੋਈ ਜਥੇਦਾਰ ਅਕਾਲਤਖਤ ਤੋਂ ਮੰਗ ਕਰਦੀ ਹੈ ਕਿ ਗਿਆਸਪੁਰਾ ਦੀਆਂ ਜਾਣੇ ਅਣਜਾਣੇ ਹੋਈਆਂ ਭੁੱਲਾਂ ਬਖਸ਼ ਕੇ ਤਨਖਾਹ ਲਾਈ ਜਾਵੇ ਤਾਂ ਕਿ ਉਸ ਵਾਸਤੇ ਚੋਣ ਲੜਨ ਰਾਹ ਪੱਧਰਾ ਹੋ ਸਕੇ, ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸਿੰਦਾ ਸਿੰਘ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *