ਮਰਨ ਤੋਂ ਬਾਅਦ ਪਰਮਿੰਦਰ ਝੋਟਾ ਦੀ ਲੋਕਪ੍ਰਿਅਤਾ ਦੀ ਲਹਿਰ ਉੱਠਣ ਤੋਂ ਬਾਅਦ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਸ਼ਹੀਦ ਐਲਾਨ ਦਿੱਤਾ!ਪਰ ਜਿਉਂਦੇ ਜੀਅ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਤੋਂ ਕਿਨਾਰਾ ਕਰ ਗਏ ਸਨ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਮਾਨਸਾ, ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)– ਅੱਜ ਪਰਮਿੰਦਰ ਸਿੰਘ ਝੋਟਾ ਦੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੀਤੇ ਪਰਉਪਕਾਰੀ ਕੰਮਾਂ ਨੂੰ ਲੋਕ ਯਾਦ ਤੇ ਸਲਾਮ ਵੀ ਕਰ ਰਹੇ ਹਨ, ਇਥੇ ਹੀ ਬਸ ਨਹੀਂ ? ਦੇਸ਼ ਵਿਚ ਕੌਮੀ ਪੱਧਰ ਦੇ ਲੀਡਰਾਂ ਵੱਲੋਂ ਭਾਈ ਪਰਮਿੰਦਰ ਸਿੰਘ ਝੋਟਾ ਦੇ ਹੱਕ’ਚ ਨਾਹਰਾ ਮਾਰਦਾ ਦੀ ਲਹਿਰ ਬਣ ਚੁੱਕੀ ਹੈ ਅਤੇ ਹਰ ਵਰਗ ਲੋਕਾਂ ਵੱਲੋਂ ਪ੍ਰਵਾਰ ਨਾਲ ਡੂੰਘਾ ਦੁੱਖ਼ ਸਾਂਝਾ ਕਰਨ ਦੇ ਨਾਲ ਨਾਲ ਕੁਝ ਅਹਿਮ ਫੈਸਲੇ ਵੀ ਲੈ ਜਾਂ ਰਹੇ ਹਨ, ਭਾਵੇਂ ਜਿਉਂਦੇ ਜੀਅ ਪਰਮਿੰਦਰ ਸਿੰਘ ਝੋਟਾ ਦੀ ਜਮਾਤ ਤਾਂ ਕੀ ਬਣਨਾ ਸੀ ? ਉਹਨਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਭੱਜਦੇ ਰਹੇ ਹੋਣ ! ਅਜਿਹਾਂ ਵਰਤਾਰਾ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਦਿਨੀਂ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਲਈ ਮਾਨਸਾ ਦੇ ਸਿਵਲ ਹਸਪਤਾਲ ਦੇ ਬਹਾਰ ਲੱਗੇ ਵਿਸ਼ਾਲ ਧਰਨੇ ‘ਚ ਬੋਲਦਿਆਂ ਜਿਥੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ, ਉਥੇ ਹਮਦਰਦੀ ਭਰੇ ਲਹਿਜੇ ‘ਚ ਕਿਹਾ ਜੋ ਲੋਕਾਂ ਲਈ ਲੜਦੇ ਮਰਦੇ ਹਨ, ਉਹ ਕੌਮ ਦੇ ਸ਼ਹੀਦ ਹੁੰਦੇ ਹਨ ! ਇਸ ਕਰਕੇ ਮੈ ਅਕਾਲਤਖਤ ਸਾਹਿਬ ਦਾ ਜਥੇਦਾਰ ਹੋਣ ਦੇ ਨਾਤੇ ਉਹਨਾਂ ( ਪਰਮਿੰਦਰ ਸਿੰਘ ਝੋਟਾ ) ਨੂੰ ਕੌਮੀ ਸ਼ਹੀਦ ਦਾ ਖਿਤਾਬ ਦੇ ਕੇ ਸਨਮਾਨਿਤ ਕਰਦਾਂ ਹਾਂ, ਜਦੋਂ ਕਿ ਜਿਉਂਦੇ ਜੀਅ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਰਮਿੰਦਰ ਸਿੰਘ ਝੋਟਾ ਵੱਲੋਂ ਪੁੱਛੇ ਕੁਝ ਸਵਾਲਾਂ ਦਾ ਜਵਾਬ ਦੇਣ ਤੋਂ ਸਾਫ਼ ਜੁਵਾਬ ਦੇ ਦਿੱਤਾ ਸੀ ? ਜਿਸ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਲੋਕਾਂ ਸਹਾਮਣੇ ਅਜਿਹੇ ਲੋਕਾਂ ਅਸਲੀ ਚਿਹਰਾ ਨਿਕਾਬ ਕਰਨ ਲਈ ਵਾਇਰਲ ਹੋ ਚੁੱਕੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲੱਗੇ ਵਿਸ਼ਾਲ ਧਰਨੇ ‘ਚ ‘ ਸ਼ਹੀਦ ‘ ਦਾ ਦਰਜਾ ਦੇਣ ਵਾਲੇ ਫੈਸਲੇ ਦਾ ਜ਼ੋਰਦਾਰ ਸ਼ਬਦਾਂ ਵਿਚ ਸਵਾਗਤ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਪਰਮਿੰਦਰ ਸਿੰਘ ਝੋਟਾ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਿਧੜਕ ਤੇ ਬਹਾਦਰੀ ਨਾਲ ਸਮਾਜ ਲਈ ਕੀਤੇ ਪਰਉਪਕਾਰੀ ਕੌਮਾਂ ਕਰਕੇ ਕੌਮੀ ਸ਼ਹੀਦ ਦਾ ਦਰਜਾ ਦੇਣਾ ਬਣਦਾ ਹੀ ਹੈ ਪਰ ਅਫਸੋਸ ਲੋਕ ਵੋਟਾਂ ਨੂੰ ਸਲਾਮ ਕਰਦੇ ਹਨ ਪਰ ਜਿਉਂਦੇ ਜੀਅ ਪਰਉਪਕਾਰੀ ਕੰਮਾਂ ਦੀ ਜਮਾਤ ਕੀ ਬਣਨਾ ਉਹਨਾਂ ਵੱਲੋਂ ਪੁੱਛੇ ਸਵਾਲਾਂ ਦੇ ਜੁਆਬ ਦੇਣ ਤੋਂ ਵੀ ਕਿਨਾਰੇ ਕਰ ਜਾਂਦਾ ਹਨ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅੱਜ ਪਰਮਿੰਦਰ ਸਿੰਘ ਝੋਟਾ ਦੇ ਮਰਨ ਤੋਂ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੀ ਹਾਈ ਕਮਾਂਡ ਰਾਹੁਲ ਗਾਂਧੀ ਤੋਂ ਇਲਾਵਾ ਦੇਸ਼ ਭਰੇ ਸਿਆਸੀ ਨੇਤਾਵਾਂ ਨੇ ਝੋਟਾ ਵੱਲੋਂ ਉਠਾਏ ਮੁੱਦੇ ਨੂੰ ਸਲਾਮ ਕੀਤਾ ਜਾ ਰਿਹਾ ਹੈ ਜੋ ਦੇਸ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਹੁਤ ਵਧੀਆ ਹੈ, ਭਾਈ ਖਾਲਸਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਪਰਮਿੰਦਰ ਸਿੰਘ ਝੋਟਾ ਨੂੰ ਉੱਘੇ ਸਮਾਜ ਸੇਵਕ ਦਾ ਕਰਾਰ ਦੇ ਦਿੱਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪਰਮਿੰਦਰ ਸਿੰਘ ਝੋਟਾ ਨੂੰ ਸ਼ਹੀਦ ਦਰਜਾ ਦੇਣ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੋਈ ਸਾਰੇ ਇੱਕ ਜੁੱਟ ਹੋ ਕੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਵੱਲੋਂ ਚਲਾਈ ਲਹਿਰ ਨੂੰ ਵੱਡੀ ਪੱਧਰ ਤੇ ਜਾਰੀ ਰੱਖਣ ਦਾ ਪ੍ਰਣ ਕਰੀਏ ਉਹ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਮੌਕੇ ਤੇ ਭਾਈ ਖਾਲਸਾ ਨਾਲ ਹੋਰ ਕਾਰਕੁੰਨ ਹਾਜਰ ਸਨ ।

Leave a Reply

Your email address will not be published. Required fields are marked *