ਗੰਗਾ ਨਗਰ ਸੰਚਖੰਡ ਐਕਸਪ੍ਰੈਸ ਗੱਡੀ ਦੇ ਏਸੀ ਥਰਡ ਡੱਬਾਂ ਨੰਬਰ M 2 ‘ਚ ਯਾਤਰੂਆਂ ਲਈ ਲੰਗਰ ਅਤੇ 30 ਯਾਤਰੂਆਂ ਨੂੰ 2 ਲੱਖ ਰੁਪਏ ਦੀਆਂ ਫ੍ਰੀ ਟਿਕਟਾਂ ਦੇ ਕੇ ਬਾਬਾ ਗੁਰਬਚਨ ਸਿੰਘ ਦਿੜ੍ਹਬਾ ਨੇ ਕਲਗ਼ੀਧਰ ਦੇ ਖੁਸੇ ਪ੍ਰਾਪਤ ਕੀਤੇ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਦਿੜ੍ਹਬਾ, ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)– ਸਿੱਖਾਂ ਵਿੱਚ ਲੋੜਵੰਦਾਂ ਨੂੰ ਲੰਗਰ ਛਕਾਉਣ ਦੀ ਮਰਿਯਾਦਾ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਲਾਈ ਅਤੇ ਇਸ ਦੇ ਬਦਲੇ ਇਤਿਹਾਸਕਾਰਾਂ ਮੁਤਾਬਿਕ ਪਿਤਾ ਕਾਲੂ ਜੀ ਵੱਲੋਂ ਬੁਰਾ ਭਲਾ ਵੀ ਕਿਹਾ ਗਿਆ,ਪਰ ਉਨ੍ਹਾਂ ਵੱਲੋਂ ਚਲਾਈ ਲੰਗਰ ਦੀ ਸੇਵਾ ਅੱਜ ਵੀ ਸਿੱਖ ਕੌਮ ਵੱਡੀ ਪੱਧਰ ਤੇ ਜਾਰੀ ਰੱਖ ਰਹੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਲੋਂ ਕੌਮੀ ਆਫ਼ਤ ਅਤੇ ਕੁਦਰਤੀ ਆਫਤ ਮੌਕੇ ਵੱਡੇ ਵੱਡੇ ਲੰਗਰ ਲਾ ਲੋੜਵੰਦਾਂ ਦੀ ਸੇਵਾ ਕਰਨ ਦੀ ਪਰੰਪਰਾ ਵਾਲੀ ਲਹਿਰ ਚੱਲੀ ਹੋਈ ਅਤੇ ਅੱਜ ਵੀ ਸ਼ਰਧਾਵਾਨ ਸਿੱਖ ਸ਼ਰਧਾਲੂ ਅਜਿਹਾ ਸਮਾਂ ਲੱਭਦੇ ਰਹਿੰਦੇ ਹਨ ਕਦੋਂ ਉਹਨਾਂ ਨੂੰ ਮੌਕਾ ਮਿਲੇ ਤੇ ਉਹ ਗੁਰੂ ਨਾਨਕ ਦੇਵ ਸਾਹਿਬ ਵੱਲੋਂ ਚਲਾਈ ਗਈ ਲੰਗਰ ਦੀ ਮਰਯਾਦਾ ਤੇ ਪਹਿਰਾ ਦੇ ਕੇ ਖੁਸ਼ੀਆਂ ਦੇ ਪਾਤਰ ਬਣ ਸਕਣ ਅਤੇ ਅਜਿਹਾ ਸੱਚਖੰਡ ਗੰਗਾ ਨਗਰ ਐਕਸਪ੍ਰੈਸ ਗੱਡੀ ਦੇ ਏ ਸੀ ਥਰਡ ਡੱਬਾ ਨੰਬਰ ਐਮ 2 ‘ ਚ ਦਰਸ਼ਨ ਕਰਨ ਜਾ ਰਹੇ ਯਾਤਰੂਆਂ ਲਈ ਬੁੱਢਾ ਦਲ ਦੇ ਸਰਧਾਵਾਨ ਤਿਆਰ ਬਰ ਤਿਆਰ ਨਿਹੰਗ ਬਾਬਾ ਗੁਰਬਚਨ ਸਿੰਘ ਦਿੜ੍ਹਬਾ ਨੇ ਅਨੌਖਾ ਲੰਗਰ ਲਾ ਕੇ ਕਲਗ਼ੀਧਰ ਪਾਤਸ਼ਾਹੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ, ਉਹਨਾਂ ਵੱਲੋਂ ਚਲਾਇਆ ਇਹ ਲੰਗਰ ਸਵੇਰੇ ਸਵਾ ਨੌਂ ਵਜੇ ਸਵੇਰੇ ਪੂੜ੍ਹੀ ਛੋਲੇ, ਰਸਗੁੱਲੇ,ਵੇਸਣ,ਬਰਫ਼ੀ ਤੇ ਮਿਕਸ ਫਰੂਟ ਆਦਿ ਵੰਡ ਕੇ ਕੀਤਾ ਅਤੇ ਉਨ੍ਹਾਂ ਨੇ ਸਮੂਹ ਗੱਬੇ ਦੇ ਯਾਤਰੂਆਂ ਨੂੰ ਬੇਨਤੀ ਕੀਤੀ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਜਾਣ ਤੱਕ ਉਹ ਹਰ ਤਰ੍ਹਾਂ ਦੇ ਲੰਗਰ ਲਈ ਤਿਆਰ ਹਨ ਕਿਸੇ ਨੂੰ ਪੈਸੇ ਖਰਚ ਕਰਕੇ ਬਾਹਰ ਤੋਂ ਖਾਣਾ ਖਾਣ ਦੀ ਲੋੜ ਨਹੀਂ ?

ਭਾਈ ਖਾਲਸਾ ਨੇ ਦੱਸਿਆ ਬਾਬਾ ਗੁਰਬਚਨ ਸਿੰਘ ਦਿੜ੍ਹਬਾ ਜੀ ਲੰਗਰ ਸੇਵਾ ਤੋਂ ਇਲਾਵਾ 30 ਸ਼ਰਧਾਲੂਆਂ ਨੂੰ 2 ਲੱਖ ਰੁਪਏ ਦੀਆਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਦੀਆਂ ਫ੍ਰੀ ਟਿਕਟਾਂ ਦੇ ਲੰਗਰ ਦੀ ਸੇਵਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਡੱਬੇ ਦੇ ਸਮੂਹ ਯਾਤਰੂਆਂ ਹਰ ਦੋ ਘੰਟੇ ਬਾਅਦ ਕੇਲੇ ਸੇਬ ਪਾਣੀ ਠੰਡੇ ਤੇ ਹੋਰ ਫਰੂਟ ਆਦਿ ਦੀ ਸੇਵਾ ਲਗਤਾਰ ਕਰਦੇ ਰਹੇ, ਉਹਨਾਂ ਦੇ ਦੱਸਣ ਮੁਤਾਬਿਕ ਉਹਨਾਂ ਦਾ ਇੱਕ ਪੁੱਤਰ ਕਨੇਡਾ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਉਹ ਹੀ ਬਾਬਾ ਗੁਰਬਚਨ ਸਿੰਘ ਦਿੜ੍ਹਬਾ ਨੂੰ ਅਜਿਹੀਆਂ ਸੇਵਾਵਾਂ ਹਰ ਸਾਲ ਸੱਚਖੰਡ ਜਾਣ ਵਾਲੇ ਯਾਤਰੂਆਂ ਲਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਭਾਈ ਖਾਲਸਾ ਨੇ ਕਿਹਾ ਹਰ ਧਰਮੀ ਇਨਸਾਨ ਨੂੰ ਬਾਬਾ ਗੁਰਬਚਨ ਸਿੰਘ ਦਿੜ੍ਹਬਾ ਵਰਗੇ ਧਰਮੀ ਕਾਰਜ ਕਰਨ ਦੀ ਲੋੜ ਤੇ ਜੋਰ ਦੇ ਕੇ ਗੁਰੂ ਗਰਗੀਧਰ ਪਾਤਸ਼ਾਹ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ, ਇਸ ਮੌਕੇ ਉਨ੍ਹਾਂ ਨਾਲ ਬਗੇਲ ਸਿੰਘ ਨਾਗਾ, ਸ੍ਰ ਨਿਹਾਲ ਸਿੰਘ ਨਾਗਾ ਤੇ ਬਲਕਾਰ ਸਿੰਘ ਤੋਂ ਇਲਾਵਾ ਬਹੁਤ ਸਾਰੇ ਯਾਤਰੂ ਮਜੌਦ ਸਨ ।

Leave a Reply

Your email address will not be published. Required fields are marked *