ਦਿੱਲੀ ਸੰਸਦ ਘਿਰਾਓ ਵਿੱਚ ਪੰਜਾਬ ਵਿੱਚੋ 25 000 ਸੀਟੂ ਵਰਕਰ ਸਮੂਲੀਅਤ ਕਰਨਗੇ
ਮਾਨਸਾ, ਗੁਰਦਾਸਪੁਰ, 29 ਨਵੰਬਰ (ਸਰਬਜੀਤ ਸਿੰਘ)— ਸਥਾਨਿਕ ਬਾਲ ਭਵਨ ਵਿੱਖੇ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਜਿਲ੍ਹਾ ਇਕਾਈ ਮਾਨਸਾ ਦੀ ਜਰਨਲਬਾਡੀ ਮੀਟਿੰਗ ਕਾਮਰੇਡ ਅਮਰਜੀਤ ਸਿੰਘ ਸਿੱਧੂ ਰਿਟਾਇਰਡ ਐਸ ਡੀ ਓ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ। ਮੀਟਿੰਗ ਦੇ ਆਰੰਭ ਵਿੱਚ ਵਿਛੜੇ ਸਾਥੀਆ ਦੀ ਯਾਦ ਵਿੱਚ ਸੌਕ ਮਤਾ ਰੱਖ ਕੇ ਉਨ੍ਹਾ ਨੂੰ ਸਰਧਾਜਲੀਆ ਭੇਟ ਕੀਤੀਆ ਗਈਆ। ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਨੇ ਕਿਹਾ ਕਿ ਕੇਦਰ ਦੀ ਮੋਦੀ ਹਕੂਮਤ ਨੇ ਆਪਣੇ 12 ਸਾਲਾ ਦੇ ਕਾਰਜਕਾਲ ਦੌਰਾਨ ਜਨਤਕ ਖੇਤਰ ਨੂੰ ਅੰਬਾਨੀ – ਅਡਾਨੀ ਵਰਗੇ ਆਪਣੇ ਦਰਬਾਰੀ ਪੂੰਜੀਪਤੀਆ ਨੂੰ ਸੌਪ ਦਿੱਤਾ , ਜਿਸ ਕਾਰਨ ਬੇਰੁਜਗਾਰੀ ਆਪਣੀ ਚਰਮ ਸੀਮਾ ਤੇ ਪਹੁੰਚ ਗਈ ਹੈ।
ਕਾਮਰੇਡ ਚੰਦਰ ਸੇਖਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਜ਼ਦੂਰਾ ਵੱਲੋ ਆਪਣਾ ਲਹੂ ਡੋਲ ਕੇ ਬਣਵਾਏ 44 ਲੇਬਰ ਕਾਨੂੰਨਾ ਨੂੰ ਖਤਮ ਕਰਕੇ 4 ਲੇਬਰ ਕੋਡ ਬਣਾ ਦਿੱਤੇ, ਜਿਨ੍ਹਾਂ ਲੇਬਰ ਕੋਡਾ ਦਾ ਮਕਸਦ ਕਾਰਪੋਰੇਟ ਘਰਾਣਿਆ ਨੂੰ ਮਾਲੋ ਮਾਲ ਕਰਨਾ ਤੇ ਮਜਦੂਰਾ ਨੂੰ ਬੰਧੂਆ ਮਜਦੂਰ ਬਣਾ ਕੇ ਰੱਖ ਦੇਣਾ । ਮਜਦੂਰ ਆਪਣੀ ਯੂਨੀਅਨ ਨਹੀ ਬਣਾ ਸਕਦੇ, ਹੜਤਾਲ ਨਹੀ ਕਰ ਸਕਦੇ , ਹੋਰ ਤਾਂ ਹੋਰ ਮਜਦੂਰ ਆਪਣੀਆ ਤਨਖਾਹਾ ਮੰਗਣ ਦੇ ਹੱਕ ਤੋ ਵੀ ਬਾਝੇ ਕਰ ਕੇ ਰੱਖ ਦਿੱਤੇ ।
ਕਾਮਰੇਡ ਚੰਦਰ ਸੇਖਰ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਵਰਕਿੰਗ ਕਲਾਸ ਦੇ ਹੱਕਾਂ ਤੇ ਡਾਕੇ ਮਾਰਨ ਵਿੱਚ ਮੋਦੀ ਸਰਕਾਰ ਤੋ ਇੱਕ ਵੀ ਕਦਮ ਪਿਛੇ ਨਹੀ , ਬਲਕਿ ਕਿ ਮੋਦੀ ਸਰਕਾਰ ਤੋ ਇੱਕ ਕਦਮ ਅੱਗੇ ਹੋ ਕੇ ਕਾਰਪੋਰੇਟ ਘਰਾਣਿਆ ਦੀ ਸੇਵਾ ਵਿੱਚ ਮਗਨ ਹੋ ਚੁੱਕੀ ਹੈ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ( ਸੀਟੂ ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 1,2 ਦਸੰਬਰ ਦੇ ਦਿੱਲੀ ਸੰਸਦ ਦਾ ਘਿਰਾਓ ਦੇਸ ਦੀ ਮੋਦੀ ਸਰਕਾਰ ਦੀਆ ਜੜ੍ਹਾ ਹਿਲਾ ਕੇ ਰੱਖ ਦੇਵੇਗਾ, ਇਸ ਸੰਸਦ ਮਾਰਚ ਵਿੱਚ ਪੰਜਾਬ ਭਰ ਵਿੱਚੋ 25 ਹਜਾਰ ਸੀਟੂ ਵਰਕਰ ਸਮੂਲੀਅਤ ਕਰਨਗੇ, ਜਿਸ ਦੀਆ ਤਿਆਰੀਆ ਲਗਭਗ ਮੁਕੰਮਲ ਹੋ ਚੁੱਕੀਆ ਹਨ।
ਇਸ ਮੌਕੇ ਤੇ ਸੰਬੋਧਨ ਕਰਦਿਆ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਸੂਬਾਈ ਮੀਤ ਪ੍ਰਧਾਨ ਤੇ ਸੀਟੂ ਦੀ ਜਿਲ੍ਹਾ ਕੌ- ਕਨਵੀਨਰ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ 1,2 ਦਸੰਬਰ ਦੇ ਦਿੱਲੀ ਸੰਸਦ ਦੇ ਘਿਰਾਓ ਵਿੱਚ ਮਾਨਸਾ ਜ਼ਿਲ੍ਹੇ ਵਿੱਚੋ ਵੱਡੀ ਤਦਾਦ ਵਿੱਚ ਸੀਟੂ ਵਰਕਰ ਸਮੂਲੀਅਤ ਕਰਨਗੇ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਸਾਧੂ ਸਿੰਘ ਰਾਮਾਨੰਦੀ ਰਿਟਾਇਰਡ ਜੀਏ, ਬਲਵਿੰਦਰ ਸਿੰਘ ਕੋਟ ਧਰਮੂ,ਬਿੱਕਰ ਸਿੰਘ ਮਾਖਾ, ਜਲੋਰ ਸਿੰਘ ਕੋਟ ਧਰਮੂ, ਪ੍ਰਦੀਪ ਸਿੰਘ, ਜੱਗਾ ਸਿੰਘ ਰਾਏਪੁਰ, ਗੁਰਪਿਆਰ ਸਿੰਘ ਫੱਤਾ, ਸੰਕਰ ਸਿੰਘ ਜਟਾਣਾ, ਦੇਸਰਾਜ ਸਿੰਘ ਕੋਟ ਧਰਮੂ, ਸੁਖਦੇਵ ਸਿੰਘ ਦਲੇਲਵਾਲਾ, ਗੁਰਦੀਪ ਸਿੰਘ ਚੱਕਭਾਈ ਕੇ , ਜਗਤਾਰ ਸਿੰਘ ਬੋਹਾ , ਭੋਲਾ ਸਿੰਘ ਮਾਖਾ, ਰਾਜ ਕੌਰ ਝੰਡੂਕੇ , ਸੁਖਦੇਵ ਸਿੰਘ ਛਾਪਿਆਵਾਲੀ, ਵਿਰਸਾ ਸਿੰਘ ਛਾਪਿਆਂਵਾਲੀ, ਬਲਦੇਵ ਸਿੰਘ ਦੂਲੋਵਾਲ, ਸੁਖਰਾਜ ਸਿੰਘ ਬਾਜੇਵਾਲਾ ਆਦਿ ਵੀ ਹਾਜਰ ਸਨ।

