ਰੱਬ ਦੇ ਰੰਗ ‘ਚ ਰੰਗੇਂ ਸਾਧੂ ਗ੍ਰਿਸਤ ਜੀਵਨ ‘ਚ ਰਹਿ ਕੇ ਵੀ ਸਾਦੇ ਢੰਗ ਨਾਲ ਬ੍ਰਹੱਮ ਪਦਵੀ ਨੂੰ ਪਾ ਸਕਦੇ ਹਨ ਜੰਗਲਾਂ’ਚ ਜਾਣ ਦੀ ਲੋੜ ਨਹੀਂ ? ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਫਿਰੋਜ਼ਪੁਰ, ਗੁਰਦਾਸਪੁਰ, 29 ਨਵੰਬਰ (ਸਰਬਜੀਤ ਸਿੰਘ)– ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰੱਬੀ ਗੁਰਬਾਣੀ ਦਾ ਫੁਰਮਾਨ ਹੈ ਕਿ ਉਸ ਪ੍ਰਭੂ ਪਰਮੇਸ਼ਰ ਰੱੱਬ ਨੂੰ ਲੱਭਣ ਵਾਲੇ ਸਾਧੂਆਂ ਤੇ ਭਗਤ ਜਨਾ ਨੂੰ ਸਪੱਸ਼ਟ ਕੀਤਾ ਹੋਇਆ ਹੈ ਕਿ ਜੰਗਲਾਂ ਵਿੱਚ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਦੇਣ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਰੱਬ ਕਿਤੇ ਜੰਗਲਾਂ ਵਿੱਚ ਨਹੀਂ ਲੁਕਿਆ ਹੋਇਆ ? ਉਹ ਤਾਂ ਸਦਾ ਤੇਰੇ ਹਿਰਦੇ ‘ਚ ਵੱਸਦਾ ,ਤੇਰੇ ਕੋਲ ਰਹਿੰਦਾ ਹੈ ਪਰ ਉਸ ਨੂੰ ਪ੍ਰਗਟ ਕਰਨ,ਅਨੁਭਵ ਲੈਣ ਲਈ ਪੂਰਨ ਗੁਰੂ ਦੀ ਜ਼ਰੂਰਤ ਹੈ ਕਿਉਂਕਿ ਰੱਬ ਨੂੰ ਜੰਗਲਾਂ ਵਿੱਚ ਲੱਭਣ ਦੀ ਬਜਾਇ ਗ੍ਰਿਸਤ ਮਾਰਗ ਰਾਹੀਂ ਵੀ ਪਾਇਆ ਜਾ ਸਕਦਾ ਹੈ,ਉਸ ਪ੍ਰਭੂ ਪਰਮੇਸ਼ਵਰ ਦੀ ਬ੍ਰਹਮ ਪਦਵੀ ਤੱਕ ਪਹੁੰਚਿਆ ਜਾ ਸਕਦਾ ਹੈ ,ਇਸੇ ਹੀ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਧਰਮ ਨੇ ਭੁੱਖੇ ਨੰਗੇ ਰਹਿ ਕੇ ਜੰਗਲਾਂ ਆਦਿ ਵਿੱਚ ਜਾ ਕੇ ਆਪਣੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸਟ ਦੇਣ ਦੀ ਬਜਾਏ ਗ੍ਰਿਸਤ ਜੀਵਨ ਵਿੱਚ ਰਹਿ ਕੇ ਬ੍ਰਹਮ ਗਿਆਨ’ਚ ਖੇਡਣ ਦੀ ਪ੍ਰੇਰਨਾ ਦਿੱਤੀ ਹੈ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਫਿਰੋਜ਼ਪੁਰ ਜਲੰਧਰ ਰੇਲ ਮਾਰਗ ਬਸਤੀ ਨਿਜ਼ਾਮੁਦੀਨ ਫ਼ਾਟਕ ਨਜਦੀਕ ਬਣੀ ਦਰਗਾਹ ਵਿੱਚ ਕੁਝ ਉਹਨਾਂ ਸਾਧੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਜੋ ਗ੍ਰਿਸਤ ਮਾਰਗ ਤੇ ਚੱਲਦੇ ਹੋਏ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਇਹਨਾਂ ਸਾਧੂਆਂ ਵਿੱਚੋ ਦੋ ਸਾਧੂ ਪੀਰ ਤਾਂ ਅਜਿਹੇ ਵੀ ਹਨ ਜੋ ਆਪਣੇ ਘਰਾਂ ਵਿਚ ਰਹਿ ਕੇ ਰੱਬ ਦੀ ਇਬਾਦਤ ਕਰਦੇ ਹਨ, ਘਰਾਂ ਵਿੱਚ ਕਮਰੇ ਦੀ ਦਰਗਾਹ ਵਿਚ ਬੰਦਗੀ ਕਰਦੇ ਹਨ ਜਿਨ੍ਹਾਂ ਵਿੱਚ ਰੁਕਨਾਂ ਮੰਗਲ ! ਬਾਬਾ ਮੇਜਰ ਅਤੇ ਪ੍ਰੀਤ ਬਾਬਾ ਹਰਿਆਣਾ ਰਤੀਆਂ ਦੋਵੇਂ ਸਾਧੂ ਆਪਣੇ ਆਪਣੇ ਘਰਾਂ ਵਿੱਚ ਹੀ ਦਰਗਾਹ ਬਣਾ ਕੇ ਰੱਬ ਦੀ ਬੰਦਗੀ ਕਰਦੇ ਹਨ, ਭਾਈ ਖਾਲਸਾ ਨੇ ਦੱਸਿਆ ਇਹਨਾਂ ਬਾਕੀ ਸਾਰੇ ਸਾਧੂਆਂ ਨੂੰ ਜਦੋਂ ਰੱਬ ਦੀ ਬੰਦਗੀ ਬਾਰੇ ਪੁੱਛਿਆ ਤਾਂ ਇਹਨਾਂ ਸਾਰਿਆਂ ਨੇ ਮੰਨਿਆ ਕਿ ਗ੍ਰਹਿਸਤ ਮਾਰਗ ਤੇ ਚੱਲਦਿਆਂ ਹੋਇਆਂ ਉਸ ਪ੍ਰਭੂ ਪ੍ਰਮੇਸ਼ਰ ਦੀ ਬੰਦਗੀ ਕਰਨਾ ਸਭ ਤੋਂ ਮਹਾਨ ਤੇ ਉੱਚਾ ਦਰਜ਼ਾ ਹੈ ।

Leave a Reply

Your email address will not be published. Required fields are marked *