ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹਜਾਰਾ ਕਾਮੇ ਲੰਮੇ ਸਮੇ ਤੋ ਤਨਖਾਹਾ ਤੋ ਵਾਂਝੇ
ਮਾਨਸਾ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)— ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਤਾਂ ਪੰਜਾਬ ਵਿਧਾਨ ਸਭਾ ਠੇਕੇਦਾਰੀ ਮਜਦੂਰ ਪ੍ਰਬੰਧ ਦੇ ਨਕਲੀ ਦਾਅਵੇ ਕਰਦਾ ਨਹੀ ਥੱਕਦਾ ਤੇ ਕਰੋੜਾਂ ਰੁਪਏ ਲਾ ਕੇ ਇਸ਼ਤਿਹਾਰ, ਹੋਲਡਿੰਗ ਤੇ ਟੀਵੀ ਤੇ ਪ੍ਰਚਾਰ ਕੀਤਾ ਜਾ ਰਿਹਾ ਕਿ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਮਜਦੂਰ ਮੋਜਾ ਮਾਨ ਰਹੇ ਹਨ , ਦੂਜੇ ਪੰਜਾਬ ਸਰਕਾਰ ਦੇ ਆਪਣੇ ਵਿਭਾਗ ਵਣ ਵਿਭਾਗ ਵਿੱਚ ਕੰਮ ਕਰਦੇ ਹਜਾਰਾ ਮਜ਼ਦੂਰਾਂ ਨੂੰ ਪਿਛਲੇ ਛੇ ਮਹੀਨਿਆ ਤੋ ਤਨਖਾਹਾ ਹੀ ਨਹੀ ਦਿੱਤੀਆ ਗਈਆ , ਜਿਸ ਕਾਰਨ ਵਾਤਾਵਰਨ ਨੂੰ ਸਿਹਤਮੰਦ ਰੱਖਣ ਤੇ ਮਾਨਵਤਾ ਦੀ ਸੇਵਾ ਕਰਨ ਵਾਲੇ ਵਣ ਕਾਮੇ ਤੇ ਉਨ੍ਹਾ ਦੇ ਬੱਚੇ ਭੁੱਖਮਰੀ ਦਾ ਜੀਵਨ ਜਿਊਣ ਲਈ ਮਜਬੂਰ ਹਨ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਸਰਕਾਰ ਨੂੰ ਮਿਹਨਤਕਸ ਲੋਕ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਸਬਕ ਸਿਖਾਉਣਗੇ ਤੇ ਪੰਜਾਬ ਦੇ ਇਤਿਹਾਸ ਵਿੱਚ ਬਦਲਾਅ ਵਾਲੀ ਮਾਨ ਸਰਕਾਰ ਸੱਭ ਤੋ ਭ੍ਰਿਸਟ, ਡਰਾਮੇਬਾਜ ਤੇ ਝੂਠ ਬੋਲਣ ਵਾਲੀ ਸਰਕਾਰ ਦੇ ਰੂਪ ਵਿੱਚ ਦਰਜ ਕੀਤਾ ਜਾਵੇਗਾ ।
ਐਡਵੋਕੇਟ ਉੱਡਤ ਨੇ ਕਿਹਾ ਕਿ ਵਣ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੰਗਲਾਤ ਕਾਮਿਆ ਦੀਆ ਰਹਿੰਦੀਆ ਤਨਖਾਹਾ ਫੋਰੀ ਤੌਰ ਜਾਰੀ ਨਾ ਕੀਤੀਆਂ ਤਾਂ ਸੀਟੂ ਭਰਾਤਰੀ ਜਥੇਬੰਦੀਆ ਨੂੰ ਨਾਲ ਲੈਕੇ ਵਣ ਭਵਨ ਮੋਹਾਲੀ ਵਿੱਖੇ ਪੱਕਾ ਮੋਰਚਾ ਲਾਵੇਗੀ , ਜਿਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ।


