ਤਰਨਤਾਰਨ, ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)–ਗੋਇੰਦਵਾਲ ਸਾਹਿਬ ਦੇ ਚੱਲ ਰਹੇ ਇਤਿਹਾਸਕ ਜੋੜਮੇਲੇ ਦੇ ਆਖਰੀ ਦਿਨ ਦਸਮੇਸ਼ ਤਰਨਾ ਦਲ ਨੇ ਦਲਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ, ਅਖੰਡ ਪਾਠ ਸਾਹਿਬ ਆਰੰਭ ਕਰਵਾਏ ਪਗਏ, ਧਾਰਮਿਕ ਦੀਵਾਨ ਸਜਾਏ ਗਏ, ਮਹੱਲਾ ਖੇਡਣ ਵਾਲੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੂੰ ਕੌਮ ਦੇ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਮਹੱਲੇ’ਚ ਸਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਕਿਹਾ ਮੁਹੱਲੇ ਦੇ ਸਬੰਧ ਵਿੱਚ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪੱਤਣਮੈਣੀਕਲਾਂ ਨੇੜੇ ਬਾਬਾ ਸਾਹਿਬ ਸ਼ਾਹ ਹੋਸੈਨ ਗੋਇੰਦਵਾਲ ਸਾਹਿਬ ਵਿਖੇ ਪਰਸੋਂ ਦੇ ਰੋਜ਼ ਤੋਂ ਗੁਰਬਾਣੀ ਦੇ ਅਖੰਡਪਾਠ ਸਾਹਿਬ ਅਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਆਈ ਸੰਗਤ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ, ਭਾਈ ਖਾਲਸਾ ਨੇ ਦੱਸਿਆ ਬਾਹਦ ਦੁਪਹਿਰ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਫੌਜਾਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਹੱਥ’ਚ ਨੇਜੇ ਬਰਛੇ ਬਰਛੀਆਂ,ਖੰਡੇ, ਦੋ ਧਾਰੇ, ਕਿਰਪਾਨਾਂ ਅਤੇ ਹੋਰ ਰਵਾਇਤੀ ਜੰਗੀ ਹਥਿਆਰਾਂ ਨਾਲ ਲੈਸ ਹੋ ਕੇ ਦਲਪੰਥ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਦੀ ਅਗਵਾਈ ‘ਚ ਸਮੂਹ ਇਤਿਹਾਸਕ ਗੁਰਦੁਆਰਿਆਂ ਵਿੱਚ ਨਕਮਸਤਕ ਹੋਣ ਤੋਂ ਉਪਰੰਤ ਸਥਾਨਕ ਸਟੇਡੀਅਮ ਵਿਖੇ ਆਈ ਸੰਗਤ ਨੂੰ ਨੇਜ਼ਾ ਬਾਜ਼ੀ,ਗਤਕਾਬਾਜੀ, ਘੌੜ ਸਵਾਰੀ ਪੈਂਤੜੇ ਕੱਢਣੇ, ਨੰਗੀਆਂ ਤਲਵਾਰਾਂ ਨਾਲ ਗਤਕੇਬਾਜ਼ੀ ਦੇ ਜੌਹਰ,ਕਿੱਲੀ ਤੇ ਕਿਲਾ ਪੁੱਟਣਾ,ਕਿਲਾ ਫਤਿਹ ਕਰਨਾ,ਦੋ ਦੋ,ਚਾਰ ਚਾਰ ਇਕੱਠਿਆਂ ਘੌੜਿਆ ਦੀਆਂ ਦੌੜਾ ਲਵਾਉਣ ਵਰਗੀਆਂ ਕਈ ਪ੍ਰਕਾਰ ਦੀਆਂ ਜੰਗ ਜੂੰ ਖਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਆਈ ਸੰਗਤ ਨੂੰ ਸਿੱਖੀ ਦੇ ਮਹਾਨ ਵਿਰਸੇ ਇਤਿਹਾਸ ਨਾਲ ਜੋੜਿਆ, ਭਾਈ ਖਾਲਸਾ ਨੇ ਦੱਸਿਆ ਮਹੱਲਾ ਖੇਡਣ ਵਾਲੀਆਂ ਨਿਹੰਗ ਸਿੰਘ ਫ਼ੌਜਾਂ ਨੂੰ ਰੰਗਰੇਟਾ ਕੌਮ ਦੇ ਮਾਰਸ਼ਲ ਜਰਨੈਲ ਅਤੇ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਵੱਲੋਂ ਇਨਾਮ ਵਜੋਂ ਮਾਇਆ ਦੇ ਗੱਫੇ ਵੰਡੇ ਗਏ ਅਤੇ ਮੁੱਖ ਜਥੇਦਾਰ ਸਾਹਿਬਾਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਸ ਮੌਕੇ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨਾਲ ਬਾਬਾ ਗੁਰਪ੍ਰੀਤ ਸਿੰਘ ਮੁਖੀ ਇੰਟਰਨੈਸ਼ਨਲ ਉਦਾਸੀਨ ਟਕਸਾਲ,ਘੌੜਿਆ ਦੇ ਜਥੇਦਾਰ ਬਾਬਾ ਰਵੇਲ ਸਿੰਘ,ਬਾਬਾ ਰਣਜੀਤ ਸਿੰਘ ਲੰਗਰਾਂ ਵਾਲੇ, ਗਿਆਨੀ ਅਰਸ਼ਦੀਪ ਸਿੰਘ ਸੋਢੀ,ਜਥੇਦਾਰ ਜਸਪ੍ਰੀਤ ਸਿੰਘ ਕਪੂਰਥਲਾ, ਸੰਤ ਬਾਬਾ ਮਾਹਵਾਂ ਸਿੰਘ ਕਾਰਸੇਵਾ ਵਾਲੇ, ਜਥੇਦਾਰ ਗੁਰਿੰਦਰ ਸਿੰਘ ਫੌਜੀ, ਬਾਬਾ ਸ਼ਵਿੰਦਰ ਸਿੰਘ ਵਾਹਵਰੋਲਾ, ਜਥੇਦਾਰ ਬਾਬਾ ਰਣਜੀਤ ਸਿੰਘ ਮੀਕੇ, ਬਾਬਾ ਬਲਦੇਵ ਸਿੰਘ ਗਹਿਰੀ, ਬੀਬੀ ਜਸਮੀਤ ਕੌਰ ਖਾਲਸਾ, ਬਾਬਾ ਸੰਦੀਪ ਸਿੰਘ ਆਦਿ ਤੋਂ ਇਲਾਵਾ ਸੈਂਕੜੇ ਜਥੇਦਾਰ ਤੇ ਹਜ਼ਾਰਾਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ ਇਸ ਮੌਕੇ ਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਆਤੁਟ ਵਰਤਾਏ ਗਏ ।


