ਸਾਰੀ ਕਿਰਤੀਆ ਦੀ ਦੇਸ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ – ਕਾਮਰੇਡ ਸਾਈਬਾਬੂ/ ਕਾਮਰੇਡ ਜੌਸੇਫ

ਮਾਝਾ

ਮੋਦੀ ਸਰਕਾਰ ਖਿਲਾਫ ਦੇਸ ਵਿਆਪੀ ਅੰਦੋਲਨ ਦਾ ਐਲਾਨ ਨਾਲ ਆਲ ਇੰਡੀਆ ਵਰਕਿੰਗ ਮੀਟਿੰਗ ਸਮਾਪਤ

ਪਠਾਨਕੋਟ/ ਸਾਹਪੁਰ ਕੰਢੀ, ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ)– ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਆ ਦੀ ਆਲ ਇੰਡੀਆ ਵਰਕਿੰਗ ਕਮੇਟੀ ਦੀ ਦੋ ਰੋਜਾ ਮੀਟਿੰਗ ਮੋਦੀ ਹਕੂਮਤ ਦੇ ਖਿਲਾਫ ਦੇਸ ਵਿਆਪੀ ਅੰਦੋਲਨ ਦਾ ਐਲਾਨ ਕਰਨ ਉਪਰੰਤ ਸਮਾਪਤ ਹੋਈ, 16 ਨਵੰਬਰ ਨੂੰ ਪੂਰੇ ਭਾਰਤ ਵਿੱਚ ਜਿਲ੍ਹਾ ਪੱਧਰ ਤੇ ਰੋਸ ਪ੍ਰਦਰਸਨ ਕੀਤੇ ਜਾਣਗੇ।

ਮੀਟਿੰਗ ਦੀ ਸਮਾਪਤੀ ਤੋ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਅਨ ਦੇ ਕੌਮੀ ਪ੍ਰਧਾਨ ਕਾਮਰੇਡ ਸਾਈ ਬਾਬੂ, ਜਰਨਲ ਸਕੱਤਰ ਕਾਮਰੇਡ ਯੂ ਪੀ ਜੌਸੇਫ ਤੇ ਕੌਮੀ ਮੀਤ ਪ੍ਰਧਾਨ ਕਾਮਰੇਡ ਕਸਮੀਰ ਸਿੰਘ ਠਾਕੁਰ‌ ਨੇ ਕਿਹਾ ਕਿ ਮਜ਼ਦੂਰ ਚਾਰ ਲੇਬਰ ਕੋਡ ਵਿੱਚ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਨੂੰ ਮਰਜ ਕਰਕੇ ਇੱਕ ਤਰ੍ਹਾ ਨਾਲ ਉਸਾਰੀ ਕਿਰਤੀਆ ਨੂੰ ਮਿਲਣ ਵਾਲੇ ਲਾਭ ਨੂੰ ਇੱਕ ਤਰ੍ਹਾ ਨਾਲ ਖਤਮ ਕਰਕੇ ਰੱਖ ਦਿੱਤਾ ਹੈ ਕਿਉਕਿ ਕਿ ਇਸ ਤਹਿਤ ਕਿਰਤੀਆ ਨੂੰ ਰਜਿਸਟਰਡ ਕਰਵਾਉਣਾ ਅਸੰਭਵ ਹੋ ਜਾਵੇਗਾ।
ਆਗੂਆ ਨੇ ਦੇਸ ਦੇ ਉਸਾਰੀ ਕਿਰਤੀਆ ਨੂੰ ਜੱਥੇਬੰਦ ਹੋ ਕੇ ਅੰਦੋਲਨ ਦਾ ਰਾਸਤਾ ਅਖਤਿਆਰ ਕਰਨ ਦਾ ਸੱਦਾ ਦਿੱਤਾ ਤਾ ਸਰਕਾਰ ਦੇ ਹਮਲਿਆ ਦਾ ਮੂੰਹ ਤੋੜ ਜੁਆਬ ਦਿੱਤਾ ਜਾਵੇ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 16 ਨਵੰਬਰ ਨੂੰ ਪੂਰੇ ਦੇਸ ਵਿੱਚ ਜ਼ਿਲ੍ਹਾ/ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ 1 ਸਤੰਬਰ ਤੋ 15 ਸਤੰਬਰ ਤੱਕ ਕਿਊਬਾ ਨਾਲ ਇੱਕਮੁੱਠਤਾ ਪ੍ਰਗਟ ਕਰਨ ਲਈ ਦੇਸ਼ ਵਿਆਪੀ ਅਭਿਮਾਨ ਚਲਾਇਆ ਜਾਵੇਗਾ ਤੇ 15 ਸਤੰਬਰ ਫੰਡ ਇਕੱਠਾ ਕਰਕੇ ਕਿਊਬਾ ਦੇ ਲੋਕਾਂ ਲਈ ਸਹਾਇਤਾ ਭੇਜੀ ਜਾਵੇਗੀ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਮੰਜੂ ਮੈਮਨ, ਸੰਜੇ ਪਾਸਵਾਨ, ਨੱਥਾ ਸਿੰਘ, ਹਰਿੰਦਰ ਸਿੰਘ ਰੰਧਾਵਾ, ਜਸਵੰਤ ਸਿੰਘ ਸੰਧੂ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਦਲਜੀਤ ਕੁਮਾਰ ਗੋਰਾ , ਨੈਬ ਸਿੰਘ ਲੋਮਚਾ, ਦੇਵ ਰਾਜ ਵਰਮਾ, ਸੁੱਚਾ ਸਿੰਘ ਅਜਨਾਲਾ , ਅਮਰਨਾਥ ਕੂੰਮਕਲਾਂ, ਜਨਕ ਰਾਜ, ਬਲਵੰਤ ਸਿੰਘ, ਅਵਤਾਰ ਸਿੰਘ , ਸ਼ਿਵਕੁਮਾਰ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *