ਅੰਮ੍ਰਿਤਸਰ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਹਰ ਸਾਲ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਆਪਣੇ ਘੌੜਿਆ, ਫੌਜਾਂ ਤੇ ਹੋਰ ਸ਼ਸਤਰਾਂ ਨਾਲ ਲੈਸ ਹੋ ਕੇ ਮਹਾਂਰਾਸ਼ਟਰ ਦੀ ਪਵਿੱਤਰ ਧਰਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੁਸ਼ਹਿਰੇ ਮੌਕੇ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕਰਕੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਘੌੜ ਸਵਾਰੀ, ਨੇਜ਼ਾ ਬਾਜ਼ੀ, ਗਤਕੇਬਾਜ਼ੀ,ਪੋਤੜੇ ਕੱਢਣੇ,ਨੰਗੀਆਂ ਕ੍ਰਿਪਾਨਾਂ ਨਾਲ ਗਤਕੇਬਾਜ਼ੀ ਦੇ ਜੌਹਰ, ਕਿੱਲੀ ਤੇ ਕਿਲਾ ਪੁੱਟਣ ਵਰਗੀਆਂ ਕਈ ਤਰ੍ਹਾਂ ਦੀਆਂ ਖ਼ਾਲਸਾਈ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਆਈ ਸੰਗਤ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਦੀ ਸਲਾਨਾ ਮਰਯਾਦਾ ਚਲਾਈ ਹੋਈ ਹੈ ਅਤੇ ਇਸੇ ਮਰਯਾਦਾ ਨੂੰ ਮੁੱਖ ਰੱਖਦਿਆਂ ਅੱਜ ਸਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਨੇ ਗੁਰਦੁਆਰਾ ਟਿੰਬਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਅਸਥਾਨਾਂ ਤੋਂ ਅਰਦਾਸਾਂ ਕਰਕੇ ਮਹਾਰਾਸ਼ਟਰ ਦੀ ਪਵਿੱਤਰ ਧਰਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਆਪਣੇ ਘੌੜਿਆ ਜੰਗੀ ਸਾਜਬਾਜ ਤੇ ਫੌਜਾਂ ਸਮੇਤ ਅਰਦਾਸਾਂ ਕਰਕੇ ਚਾਲੇ ਪਾ ਦਿੱਤੇ ਹਨ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਾ ਦਲ ਸ਼ਹੀਦ ਬਾਬਾ ਜੀਵਨ ਸਿੰਘ ਦੇ ਮੁੱਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਦਲਪੰਥ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਸਹਿਰਾ ਮਨਾਉਣ ਤੋਂ ਉਪਰੰਤ ਮਾਤਾ ਸਾਹਿਬ ਦੇਵਾ ਦੇ ਜੋੜਮੇਲੇ ਮਨਾਉਂਣ ਤੋਂ ਉਪਰੰਤ 27 ਅਕਤੂਬਰ ਨੂੰ ਹਜ਼ੂਰ ਸਾਹਿਬ ਤੋਂ ਪੰਜਾਬ ਨੂੰ ਵਾਪਸੀ ਚਾਲੇ ਪਾਉਣਗੇ, ਇਸ ਮੌਕੇ ਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਨਾਲ ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਨਰਿੰਦਰ ਸਿੰਘ ਵੱਲਾ, ਬਾਬਾ ਗੁਰਦਿੱਤ ਸਿੰਘ ਰਟੌਲ, ਬਾਬਾ ਸੱਤਪਾਲ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਸਮੇਤ ਸੈਂਕੜੇ ਫੌਜਾ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਚਾਲੇ ਪਾਏ।


