ਅੰਮ੍ਰਿਤਸਰ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਹਰ ਸਾਲ ਦਸਮੇਸ਼ ਤਰਨਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਹਿਬ ਜੀਆਂ ਦੀ ਪਵਿੱਤਰ ਅਗਵਾਈ ਹੇਠ ਦੁਸਹਿਰੇ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿੱਚ ਸ਼ਾਨਦਾਰ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਹਜ਼ੂਰ ਸਾਹਿਬ ਸ਼ਰਧਾ ਭਾਵਨਾਵਾਂ ਨਾਲ ਨਕਮਸਤਕ ਹੋਣ ਆਈਆ ਸੰਗਤਾਂ ਖ਼ਾਲਸਾਈ ਜੰਗ ਜੂੰ ਖੇਡਾਂ ਨਾਲ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਦੀ ਸਲਾਨਾ ਮਰਯਾਦਾ ਚਲਾਈ ਹੋਈ ਹੈ ਅਤੇ ਇਸ ਮਰਿਯਾਦਾ ਤੇ ਪਹਿਰਾ ਦੇਂਦਿਆਂ ਦਸਮੇਸ਼ ਤਰਨਾ ਦਲ ਨੇ ਦਲ ਦੇ ਚੀਫ ਕਮਾਂਡਰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਦੀ ਅਗਵਾਈ ‘ਚ ਅਰਦਾਸਾਂ ਕਰਨ ਤੋਂ ਉਪਰੰਤ ਆਪਣੇ ਘੌੜਿਆ, ਫੌਜਾਂ ਤੇ ਜੰਗੀ ਸ਼ਾਜਬਾਜ਼ ਸਮੇਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਨੂੰ ਚਾਲੇ ਪਾ ਦਿਤੇ ਹਨ, ਜਿਥੇ ਉਹ 19 ਅਕਤੂਬਰ ਨੂੰ ਅਖੰਡਪਾਠ ਸਾਹਿਬ ਅਰੰਭ ਕਰਨਗੇ ਅਤੇ 21 ਅਕਤੂਬਰ ਨੂੰ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਦਸਮੇਸ਼ ਤਰਨਾ ਦਲ ਦੇ ਚੀਫ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਦਸ਼ਮੇਸ਼ ਤਰਨਾ ਦਲ ਨੇ ਹਜ਼ੂਰ ਸਾਹਿਬ ਨੂੰ 8 ਅਕਤੂਬਰ ਨੂੰ ਆਪਣੇ ਹੈਂਡ ਕੁਵਾਟਰ ਮਹਿਤਰੋੜ ਅੰਮ੍ਰਿਤਸਰ ਤੋਂ ਚਾਲੇ ਪਾਏ ਅਤੇ ਅੱਜ ਉਹ ਗਵਾਲੀਅਰ ਦੇ ਇਤਿਹਾਸਕ ਗੁਰਦੁਆਰੇ ਤੋਂ ਅਗਲੇ ਪੜਾਅ ਲਈ ਰਵਾਨਾ ਹੋਣਗੇ, ਭਾਈ ਖਾਲਸਾ ਨੇ ਦੱਸਿਆ ਦਸਮੇਸ਼ ਤਰਨਾ ਦਲ ਦਲ ਵੱਲੋਂ ਹਜ਼ੂਰ ਸਾਹਿਬ ਦੇ ਘੋੜਿਆਂ ਵਾਲੇ ਤਬੇਲੇ ਨਜ਼ਦੀਕ ਆਪਣਾ ਪੜਾਅ ਕੀਤਾ ਜਾਵੇਗਾ ਅਤੇ 19 ਅਕਤੂਬਰ ਨੂੰ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਦੀਵਾਨ ਸਮਾਪਤੀ ਤੋਂ ਬਾਅਦ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਦਸ਼ਮੇਸ਼ ਤਰਨਾ ਦਲ ਵੱਲੋਂ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਤੇ ਹੋਰ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ, ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਾਲ ਬਾਬਾ ਪ੍ਰਗਟ ਸਿੰਘ ਜੀ ਮਜੀਠਾ ਰੋਡ, ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਜੀ ਬਾਲੇਵਾਲ, ਬਾਬਾ ਕਸ਼ਮੀਰ ਸਿੰਘ ਜੀ ਧਰਮਕੋਟ, ਬਾਬਾ ਰਵੇਲ ਸਿੰਘ ਜੀ, ਬਾਬਾ ਰਣਜੀਤ ਸਿੰਘ ਸੋਢੀ, ਹਰਜਿੰਦਰ ਸਿੰਘ ਸੈਕਟਰੀ ਤੇ ਗਿਆਨੀ ਅਰਸ਼ਦੀਪ ਸਿੰਘ ਸੋਢੀ ਤੋਂ ਇਲਾਵਾ ਸੈਂਕੜੇ ਨਿਹੰਗ ਸਿੰਘ ਫ਼ੌਜਾਂ ਹਾਜ਼ਰ ਸਨ ।

