ਬਾਬਾ ਬਕਾਲਾ ਸਾਹਿਬ , ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਅਸਥਾਨ ਭੋਰਾ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਹਰ ਸਾਲ ਰੱਖੜਪੁਨਿਆ ਦਾ ਜੋੜ ਮੇਲਾ ਬਹੁਤ ਹੀ ਭਾਰੀ ਲੱਗਦਾ ਹੈ, ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ’ਚ ਸੰਗਤਾਂ ਇਸ ਮੇਲੇ ਵਿੱਚ ਨਕਮਸਕਤ ਹੁੰਦੀਆਂ ਹਨ ਅਤੇ ਰੱਖੜ ਪੁੰਨਿਆ ਵਾਲੇ ਦਿਨ ਪੰਜਾਬ ਦੀਆਂ ਸਮੂਹ ਵੱਡੀਆਂ ਵੱਡੀਆਂ ਪਾਰਟੀਆਂ ਵੱਲੋਂ ਸਿਆਸੀ ਸਟੇਜਾਂ ਲਾ ਕੇ ਲੋਕਾਂ ਨੂੰ ਸਿਆਸੀ ਝੂਠ ਨਾਲ ਜੋੜਿਆ ਜਾਂਦਾ ਹੈ ਅਤੇ ਇਸੇ ਸਬੰਧ ਵਿੱਚ ਮੌਕੇ ਦੀ ਆਪ ਸਰਕਾਰ ਨੇ ਆਪਣੀ ਸਿਆਸੀ ਸਟੇਜ ਨੂੰ ਵੱਡੀ ਪੱਧਰ ਤੇ ਕਾਮਯਾਬ ਕਰਨ ਲਈ ਲਗਭਗ 700 ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਇਹਨਾਂ ਨੂੰ ਸਿਰਫ਼ ਤੇ ਸਿਰਫ਼ ਸਿਆਸੀ ਸਟੇਜ ਦੀ ਸਫਲਤਾ ਲਈ ਵਰਤ ਕੇ ਸਰਕਾਰੀ ਖਜ਼ਾਨੇ ਨੂੰ ਕਰੌੜਾ ਦਾ ਚੂਨਾ ਲਾਇਆ ਜਾਵੇਗਾ, ਜਦੋਂ ਕਿ ਅਜਿਹੇ ਸਮੇਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਬੱਸਾਂ ਦਾ ਇਸਤੇਮਾਲ ਨਾ ਕਰੇ, ਪਰ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਹਨ, ਉਨ੍ਹਾਂ ਵੱਲੋਂ ਅਜਿਹੀ ਪਾਈ ਪਿਰਤ ਤੋਂ ਆਪ ਪਾਰਟੀ ਕੇਵੇ ਪਿਛੇ ਰਹਿਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਰੱਖੜਪੁਨਿਆ ਦੇ ਇਤਿਹਾਸਕ ਜੋੜਮੇਲੇ ਬਾਬਾ ਬਕਾਲਾ ਸਾਹਿਬ ‘ਚ ਸਿਆਸੀ ਰੈਲੀ ਲਈ 700 ਦੇ ਲਗਭਗ ਬੱਸਾਂ ਦਾ ਇਸਤੇਮਾਲ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਵਰਤਾਰੇ ਦੀ ਨਿੰਦਿਆ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਇਤਿਹਾਸਕ ਜੋੜ ਮੇਲਿਆਂ ਤੇ ਲੋਕਾਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਇਤਿਹਾਸਕ ਨਾਲ ਜੋੜਨ ਦੀ ਬਜਾਏ ਸਿਆਸੀ ਝੂਠ ਨਾਲ ਜੋੜਨ ਵਾਲੀਆਂ ਸਾਰੀਆਂ ਸਿਆਸੀ ਸਟੇਜਾਂ ਨੂੰ ਅਕਾਲਤਖਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਅਨੁਸਾਰ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਵੱਲੋਂ ਲਗਾਏ ਜਾਂਦੇ ਧਾਰਮਿਕ ਦੀਵਾਨਾ ਵਿਚ ਜਾਂ ਕੇ ਨੌਵੇਂ ਪਾਤਸ਼ਾਹ ਦੇ ਪਾਵਨ ਇਤਹਾਸ ਨਾਲ ਜੁੜਨ ਦਾ ਲਾਭ ਪ੍ਰਾਪਤ ਕਰ ਸਕਣ ਅਤੇ ਸਿਆਸੀ ਸਟੇਜਾਂ ਲਈ ਖਰਚੇ ਜਾ ਰਹੇ ਕਰੌੜਾਂ ਰੁਪਿਆ ਨੂੰ ਬਚਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵੱਲੋਂ ਬਾਬੇ ਬਕਾਲੇ ਵਿਖੇ ਸਿਆਸੀ ਰੈਲੀ ਕਰਨ ਲਈ 700 ਦੇ ਲਗਭਗ ਸਰਕਾਰੀ ਬੱਸਾਂ ਦਾ ਇਸਤੇਮਾਲ ਕਰਕੇ ਸਰਕਾਰ ਨੂੰ ਕਰੌੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਵਰਤਾਰੇ ਦੀ ਨਿੰਦਿਆ ਅਤੇ ਸਰਕਾਰ ਤੋਂ ਅਜਿਹੇ ਇਤਿਹਾਸਕ ਜੋੜ ਮੇਲਿਆਂ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਸਿਆਸੀ ਸਟੇਜਾਂ ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਅਜਿਹਾ ਕਰਨ ਨਾਲ ਜਿਥੇ ਸਿਆਸੀ ਸਟੇਜਾਂ ਤੇ ਲੱਗਣ ਵਾਲੇ ਕਰੌੜਾ ਰੁਪਏ ਬਚਾਏ ਸਕਦੇ ਹਨ, ਉਥੇ ਸ਼ਰਧਾ ਨਾਲ ਨਤਮਸਤਕ ਹੋਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਵੱਲੋਂ ਲਾਏ ਜਾਣ ਵਾਲੇ ਧਾਰਮਿਕ ਦੀਵਾਨਾ’ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲ ਸਕੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰੱਖੜ ਪੁੰਨਿਆ ਦੇ ਜੋੜ ਮੇਲੇ ਬਾਬਾ ਬਕਾਲਾ ਸਾਹਿਬ ਵਿਖੇ ਸਰਕਾਰ ਵੱਲੋਂ ਆਪਣੀ ਰੈਲੀ ਲਈ 700 ਦੇ ਲਗਭਗ ਸਰਕਾਰੀ ਬੱਸਾਂ ਦਾ ਇਸਤੇਮਾਲ ਕਰਕੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਵਰਤਾਰੇ ਦੀ ਨਿੰਦਾ ਅਤੇ ਇਤਿਹਾਸਕ ਜੋੜ ਮੇਲਿਆ ਤੇ ਸਿਆਸੀ ਸਟੇਜਾਂ ਤੇ ਪਬੰਦੀ ਲਾਉਣ ਦੀ ਮੰਗ ਕਰਦੀ ਹੈ ਤਾਂ ਕਰੌੜਾਂ ਰੁਪਏ ਨੂੰ ਬਚਾਇਆ ਜਾ ਸਕੇ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਅਤੇ ਪੀਏ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਸਨ ।।


