ਆਪ ਪਾਰਟੀ ਐਮ ਪੀ ਕੰਗ ਵੱਲੋਂ ਗੁਮਾਡਾ ਨੂੰ ਭ੍ਰਿਸ਼ਟਾਚਾਰ,ਲੁੱਟ ਦਾ ਅੱਡਾ ਦੱਸ ਬੰਦ ਕਰਨ ਦੀ ਮੰਗ ਤੋਂ ਸਾਬਤ ਹੋਇਆ,”ਸਰਕਾਰ ਭ੍ਰਿਸ਼ਟਾਚਾਰ ਬੰਦ ਕਰਨ’ਚ ਬੁਰੀ ਤਰ੍ਹਾਂ ਫੇਲ ਹੋਈ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਮੋਹਾਲੀ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਰਾਜ਼ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਰਾਜ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਬੀਤੇ ਸਾਡੇ ਚਾਰ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਡੀ ਆਈ ਜੀ ਸਮੇਤ ਵੱਡੇ ਵੱਡੇ ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਦੇ ਨਾਲ ਨਾਲ ਸਰਕਾਰ ਦੇ ਵੱਡੇ ਵੱਡੇ ਮੰਤਰੀ ਵੀ ਇਹਨਾਂ ਦੋਸ਼ਾਂ ਤੋਂ ਬਚ ਨਹੀਂ ਸਕੇ ਪਰ ਸਰਕਾਰ ਦੇ ਮੁੱਖ ਮੰਤਰੀ ਨਿਤ ਦਾਹਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਰਾਜ਼’ਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਈ ,ਪਰ ਗਰਾਉਂਡ ਲੇਵਲ ਤੇ ਅਜਿਹਾ ਕੁਝ ਵੀ ਨਹੀਂ ? ਕਿਉਂਕਿ ਸਰਕਾਰ ਦੇ ਹਰ ਦਫ਼ਤਰ ਵਿੱਚ ਪਹਿਲਾਂ ਵਾਂਗ ਰਿਸ਼ਵਤਖੋਰੀ ਜਾਰੀ ਹੈ,ਇਥੇ ਹੀ ਬੱਸ ਨਹੀਂ ! ਸਰਕਾਰ ਦੇ ਬਣੇ ਗੁਮਾਡਾ ਵਿਚ ਵੀ ਵੱਡੀ ਪੱਧਰ ਤੇ ਭਿਰਸ਼ਟਾਚਾਰ ਦਾ ਬੋਲਬਾਲਾ ਹੈ,ਜਿਸ ਦਾ ਪੜਦਾ ਫਾਸ਼ ਸਰਕਾਰ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐਮ ਪੀ ਕੰਗ ਨੇ ਗੁਮਾਡਾ ਨੂੰ ਭਿਰਸ਼ਟਾਚਾਰ ਦਾ ਅੱਡਾ, ਲੁੱਟ ਦਾ ਕੇਂਦਰ ਆਦਿ ਦੱਸ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਚੰਡੀਗੜ੍ਹ ਗੁਮਾਡਾ ਭਿਰਸ਼ਟਾਚਾਰ ਤੇ ਲੁੱਟ ਦਾ ਕੇਂਦਰ ਬਣ ਚੁੱਕਾ ਹੈ,ਆਓ ਰਲ ਮਿਲ ਕੇ ਇਸ ਨੂੰ ਤੁਰੰਤ ਬੰਦ ਕਰਨ ਦੀ ਲੋੜ ਤੇ ਜੋਰ ਦੇਹੀਏ ਤਾਂ ਹੀ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋ ਸਕਣ ਦੇ ਨਾਲ ਨਾਲ ਸੂਬੇ ਨੂੰ ਭਿਰਸ਼ਟਾਚਾਰ ਮੁਕਤ ਪੰਜਾਬ ਬਣਾਇਆ ਜਾ ਸਕਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਪ ਪਾਰਟੀ ਦੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਐਮ ਪੀ ਕੰਗ ਵੱਲੋਂ ਗੁਮਾਡਾ ਨੂੰ ਭਿਰਸ਼ਟਾਚਾਰ ਦਾ ਅੱੱਡਾ ਤੇ ਲੁੱਟ ਦਾ ਵੱਡਾ ਕੇਂਦਰ ਦੱਸ ਕੇ ਆਪਣੀ ਹੀ ਸਰਕਾਰ ਦੇ ਭਿਰਸ਼ਟਾਚਾਰੀ ਵਰਤਾਰੇ ਨੂੰ ਲੋਕ ਕਚਹਿਰੀ ‘ਚ ਨੰਗਾ ਕਰਨ ਅਤੇ ਮੁਖਮੰਤਰੀ ਤੋਂ ਇਸ ਨੂੰ ਬੰਦ ਕਰਵਾਉਣ ਵਾਲੀ ਮੰਗ ਦੀ ਪੂਰਨ ਕਰਦੀ ਹੋਈ ਮੁੱਖ ਮੰਤਰੀ ਤੋਂ ਮੰਗ ਕਰਦੀ ਹੈ ਅਨੰਦਪੁਰ ਸਾਹਿਬ ਤੋਂ ਐਮ ਪੀ ਕੰਗ ਵੱਲੋਂ ਗੁਮਾਡਾ ‘ਚ ਚੱਲ ਰਹੇ ਭਿਰਸਟਾਚ ਦੇ ਦੋਸ਼ਾਂ ਨੂੰ ਮੁੱਖ ਰੱਖਦਿਆਂ ਐਮ ਪੀ ਕੰਗ ਦੀ ਰੀਪੋਰਟ ਤੇ ਬੰਦ ਕੀਤਾ ਜਾਵੇ ਤਾਂ ਹੀ ਰਾਜ਼ ਵਿਚੋਂ ਭਿਰਸ਼ਟਾਚਾਰ ਨੂੰ ਖਤਮ ਕੀਤਾ ਜਾ ਸਕਦਾ ਹੈ ਦੇ ਨਾਲ ਨਾਲ ਸੂਬੇ ਨੂੰ ਭਿਰਸ਼ਟਾਚਾਰ ਮੁਕਤ ਬਣਾਇਆਂ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ ਨੇ ਐਮ ਪੀ ਕੰਗ ਸਾਹਿਬ ਵੱਲੋਂ ਆਪਣੀ ਸਰਕਾਰ ਦੇ ਮੋਹਾਲੀ ਚੰਡੀਗੜ੍ਹ ਬਣਾਏ ਗੁਮਾਡਾ ਵਿਚ ਚੱਲ ਰਹੇ ਭਿਰਸ਼ਟਾਚਾਰ ਨੂੰ ਮੁੱਖ ਰੱਖਦਿਆਂ ਭਗਵੰਤ ਮਾਨ ਨੂੰ ਇਸ ਨੂੰ ਬੰਦ ਕਰਨ ਮੰਗ ਦੀ ਪੂਰਨ ਹਮਾਇਤ ਅਤੇ ਮੁੱਖ ਮੰਤਰੀ ਤੋ ਗੁਮਾਡਾ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਵੈਸੇ ਤਾਂ ਗੱਲ ਸੱਚ ਹੈ ਕਿ ਰਾਜ ਦੇ ਹਰ ਦਫਤਰ,ਹਰ ਮਹਿਕਮੇ’ਚ ਭਿਰਸ਼ਟਾਚਾਰ ਦਾ ਬੋਲਬਾਲਾ ਹੈ, ਪਰ ਇਸ ਨੂੰ ਲੋਕ ਕਚਹਿਰੀ ਵਿੱਚ ਨੰਗਾ ਕਰਨਾ ਸਰਕਾਰ ਦੇ ਆਪਣੇ ਹੀ ਐਮ ਪੀ ਕੰਗ ਦਾ ਹੀ ਸ਼ਲਾਘਾਯੋਗ ਤੇ ਲੋਕਾਂ ਦੇ ਨਾਲ ਨਾਲ ਸਮੇਂ ਦੀ ਮੰਗ ਵਾਲਾਂ ਵਧੀਆ ਕਦਮ ਮੰਨਿਆ ਜਾ ਸਕਦਾ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਜਦੋਂ ਪੱਤਰਕਾਰਾਂ ਨੇ ਐਮ ਪੀ ਕੰਗ ਤੋਂ ਪੁੱਛਿਆ “ਸਰਕਾਰ ਤੁਹਾਡੀ,ਗੁਮਾਡਾ ਤੁਹਾਡਾ” ਤਾਂ ਫਿਰ ਘਰਾਊ ਕਰਨ ਦੀ ਕੀ ਜ਼ਰੂਰਤ! ਤਾਂ ਇਸ ਦੇ ਜੁਵਾਬ ਵਿਚ ਉਹਨਾਂ ਰੋਸ ਜਿਤਾਉਂਦਿਆਂ ਕਿਹਾ ਕੀ ਕਰੀਏ,ਕੋਈ ਸੁਣਦਾ ਹੀ ਨਹੀਂ?ਤਾਂ ਫਿਰ ਧਰਨਾ ਹੀ ਦੇਵਾਗੇ, ਭਾਈ ਖਾਲਸਾ ਨੇ ਕਿਹਾ ਜਦੋਂ ਭਿਰਸ਼ਟਾਚਾਰ ਸਬੰਧੀ ਲਾਏ ਐਮ ਪੀ ਦੇ ਦੋਸ਼ਾਂ ਦੀ ਸੁਣਵਾਈ ਨਹੀਂ ? ਤਾਂ ਰਾਜ ਦੇ ਗਰੀਬ ਲੋਕ ਭਿਰਸ਼ਟਾਚਾਰੀ ਵਿਰੁੱਧ ਅਵਾਜ਼ ਬੁਲੰਦ ਕਰਕੇ ਕੇਹੜਾ ਇਨਸਾਫ਼ ਲੈਣ ਦੀ ਉਮੀਦ ਰੱਖ ਸਕਦੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਨੰਦਪੁਰ ਸਾਹਿਬ ਤੋਂ ਆਪ ਐਮਪੀ ਕੰਗ ਵੱਲੋਂ ਗੁਮਾਡਾ ਨੂੰ ਬੰਦ ਕਰਨ ਵਾਲੀ ਮੰਗ ਦੀ ਪੂਰਨ ਹਮਾਇਤ ਕਰਦੀ ਹੋਈ ਮੁੱਖ ਮੰਤਰੀ ਤੋਂ ਮੰਗ ਕਰਦੀ ਹੈ ਕਿ ਐਮ ਪੀ ਕੰਗ ਵੱਲੋਂ ਗੁਮਾਡਾ ਤੇ ਲਾਏ ਭਿਰਸ਼ਟਾਚਾਰੀ ਦੇ ਦੋਸ਼ਾਂ ਨੂੰ ਮੁੱਖ ਰੱਖਦਿਆਂ ਇਸ ਨੂੰ ਬੰਦ ਕੀਤਾ ਜਾਵੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਤੇ ਭਾਈ ਜੋਗਿੰਦਰ ਸਿੰਘ ਆਦਿ ਆਗੂ ਹਾਜਰ ।

Leave a Reply

Your email address will not be published. Required fields are marked *