ਬਟਾਲਾ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੁਸਹਿਰਾ ਮਨਾਉਣ ਨੂੰ ਮੁੱਖ ਰੱਖਦਿਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਪੜਾਵਾਂ ਤੋਂ ਚਾਲੇ ਪਾਉਣ ਦੀ ਮਰਯਾਦਾ ਤਹਿਤ ਮਿਸਲ ਸਹੀਦ ਬਾਬਾ ਸੁੱਖਾ ਸਿੰਘ,ਬਾਬਾ ਸੇਵਾ ਸਿੰਘ ਤਰਨਾ ਦਲ ਨੇ ਆਪਣੇ ਹੈਂਡ ਕੁਵਾਟਰ ਗੁਰਦੁਆਰਾ ਅਮਰ ਸ਼ਹੀਦ ਜਰਨੈਲ ਬਾਬਾ ਜੀਵਨ ਸਿੰਘ ਜੀ ਡੇਰਾ ਬਾਬਾ ਨਾਨਕ ਰੋਡ ਬਾਲੇਵਾਲ ਬਟਾਲਾ ਤੋਂ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਆਪਣੇ ਘੌੜਿਆ, ਫੌਜਾਂ ਤੇ ਜੰਗੀ ਸਾਜਬਾਜ ਸਮੇਤ ਜਥੇਦਾਰ ਬਾਬਾ ਦਿਲਬਾਗ ਸਿੰਘ ਮੀਤ ਜਥੇਦਾਰ ਬਾਬਾ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਦੁਸਹਿਰਾ ਮਨਾਉਂਣ ਲਈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਨੂੰ ਚਾਲੇ ਪਾ ਦਿੱਤੇ ਗਏ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੀਤ ਜਥੇਦਾਰ ਬਾਬਾ ਮਨਪ੍ਰੀਤ ਸਿੰਘ ਨਾਲ ਇਸ ਸਬੰਧੀ ਮੁਕੰਮਲ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਦਲਪੰਥ ਚਾਲਾਂ ਪਾਉਣ ਤੋਂ ਉਪਰੰਤ ਆਗਰੇ ਇਤਿਹਾਸਕ ਗੁਰਦੁਆਰੇ ਰਾਤਰੀ ਪੜਾਅ ਕਰਨ ਤੋਂ ਬਾਅਦ ਅਗਲੇ ਪੜਾਅ ਲਈ ਰਵਾਨਾ ਹੋਵੇਗਾ ਅਤੇ ਹਜੂਰ ਸਾਹਿਬ ਪਹੁੰਚਣ ਕੇ ਗੁਰਦੁਆਰਾ ਭਜਨਗੜ ਸਾਹਿਬ ਗੋਦਾਵਰੀ ਵਿਖੇ ਪੜਾਅ ਕਰੇਗਾ ਇਸ ਮੌਕੇ ਦਲ ਮੁਖੀ ਜਥੇਦਾਰ ਬਾਬਾ ਦਿਲਬਾਗ ਸਿੰਘ ਅਤੇ ਮੀਤ ਜਥੇਦਾਰ ਬਾਬਾ ਮਨਪ੍ਰੀਤ ਸਿੰਘ ਬਾਲੇਵਾਲ ਨਾਲ ਹੈਡ ਗ੍ਰੰਥੀ ਅਨਮੋਲ ਸਿੰਘ, ਜਥੇਦਾਰ ਕੁਲਜੀਤ ਸਿੰਘ ਕੁਰਵਾਲੀਆ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਫੌਜਾਂ ਹਾਜ਼ਰ ਸਨ ।

