ਕੰਸਟ੍ਰਕਸ਼ਨ ਵਰਕਰਜ ਫੈਡਰੇਸ਼ਨ ਆਫ ਇੰਡੀਆ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਦੀਆ ਤਿਆਰੀਆ ਮੁਕੰਮਲ : ਕਾਮਰੇਡ ਨੱਥਾ ਸਿੰਘ

ਮਾਝਾ

22, 23 ਅਗਸਤ ਦੀ ਆਲ ਇੰਡੀਆ ਵਰਕਿੰਗ ਮੀਟਿੰਗ ਵਿੱਚ ਨਿੱਠ ਕੇ ਕੀਤੀ ਜਾਵੇਗੀ ਵਿਚਾਰ ਚਰਚਾ

ਪਠਾਨਕੋਟ/ ਸਾਹਪੁਰ ਕੰਢੀ, ਗੁਰਦਾਸਪੁਰ , 21 ਅਗਸਤ ( ਸਰਬਜੀਤ ਸਿੰਘ)– ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਆ ਦੀਆ 72 ਵੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਸਥਾਨਿਕ ਰਾਮ ਸਿੰਘ ਪਠਾਣੀਆ ਕਿਰਤੀ ਕੇਦਰ ਵਿੱਖੇ ਕਲ ਤੋ ਭਾਅ 22 ਅਗਸਤ ਨੂੰ ਪੂਰੇ ਇਨਕਲਾਬੀ ਜੋਸੋ -ਖਰੋਸ ਨਾਲ ਸੁਰੂ ਹੋਵੇਗੀ ਤੇ ਆਉਦੇ 2 ਦਿਨ ਜਾਰੀ ਰਹੇਗੀ। ਜਿਸ ਵਿੱਚ ਪੂਰੇ ਭਾਰਤ ਵਿੱਚੋ ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਆ ਦੀ ਲੀਡਰਸਿਪ ਸਮੂਲੀਅਤ ਕਰੇਗੀ ਤੇ ਵਰਕਿੰਗ ਕਲਾਸ ਦੀਆ ਮੰਗਾ ਪੂਰੀਆ ਕਰਵਾਉਣ ਲਈ ਨਿੱਠ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਆਉਣ ਵਾਲੇ ਸਮੇ ਲਈ ਸੰਘਰਸ ਦੀ ਰੂਪ ਰੇਖਾ ਉਲੀਕੀ ਜਾਵੇਗੀ, ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਨੱਥਾ ਸਿੰਘ ਨੇ ਕਿਹਾ ਕਿ ਆਲ ਇੰਡੀਆ ਵਰਕਿੰਗ ਕਮੇਟੀ ਦੀ ਮੀਟਿੰਗ ਦੀਆ ਸਾਰੀਆ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ, ਸਹਿਰ ਝੰਡਿਆ ਨਾਲ ਰੰਗ ਦਿੱਤਾ ਗਿਆ , ਮਹਿਮਾਨਾ ਦੇ ਖਾਣ , ਰਹਿਣ ਦੇ ਸਾਰੇ ਬੰਦੋਬਸਤ ਕਰ ਲਏ ਗਏ ਹਨ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਕੁਲਵਿੰਦਰ ਸਿੰਘ ਉੱਡਤ ਮਾਨਸਾ, ਦਲਜੀਤ ਕੁਮਾਰ ਗੋਰਾ ਲੁਧਿਆਣਾ, ਨਾਇਬ ਸਿੰਘ ਲੋਚਮਾ ਪਟਿਆਲਾ, ਹਰਿੰਦਰ ਸਿੰਘ ਰੰਧਾਵਾ , ਜਸਵੰਤ ਸਿੰਘ ਸੰਧੂ, ਜਨਕ ਰਾਜ, ਵਿਨੋਦ ਕੁਮਾਰ, ਵਿਜੈ ਕੁਮਾਰ, ਰਣਯੋਧ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ ਮਾਧੋਪੁਰੀਆ, ਗੁਰਦਰਸ਼ਨ ਸਿੰਘ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *