ਅੰਮ੍ਰਿਤਸਰ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 650 ਵਾਂ ਪ੍ਰਕਾਸ਼ ਦਿਹਾੜਾ ਜਿਥੇ ਬਹੁਤ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਉਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਡੇਰਾ ਬਾਬਾ ਫੂਲ ਨਾਥ ਨਾਨਕਗਨਰੀ ਚੁਹੇੜੂ ਜਲੰਧਰ ਦੇ ਗੱਦੀ ਨਸ਼ੀਨ ਸੰਤ ਕਿਸ਼ਨ ਨਾਥ ਮਹਾਰਾਜ਼ ਜੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਨੂੰ ਘਰ ਘਰ ਫੈਲਾਉਣ ਲਈ ਇੱਕ ਧਰਮੀ ਲਹਿਰ ਚਲਾਈ ਹੋਈ ਹੈ ਅਤੇ ਇਸ ਲਹਿਰ ਤਹਿਤ ਮਹਾਂਪੁਰਖ ਪਿੰਡਾਂ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਦਿਨ ਅਤੇ ਰਾਤ ਨੂੰ ਵੱਡੇ ਵੱਡੇ ਸਮਾਗਮ ਕਰ ਰਹੇ ਹਨ ਅਤੇ ਇਸੇ ਕੜੀ ਤਹਿਤ ਅੱਜ 4 ਅਕਤੂਬਰ ਐਤਵਾਰ ਨੂੰ ਏਕਤਾ ਨਗਰ ਅੰਮ੍ਰਿਤਸਰ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੇ ਪ੍ਰਬੰਧਾਂਂ ਹੇਠ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ ਕਿਸ਼ਨ ਨਾਥ ਮਹਾਰਾਜ ਜੀ ਨੇ ਪਹੁੰਚ ਕੇ ਆਪਣੇ ਪ੍ਰਵਚਨਾਂ ਰਾਹੀਂ ਆਈ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਾਗਰੂਕ ਕੀਤਾ, ਇਸ ਮੌਕੇ ਤੇ ਸਾਂਝੀ ਵਾਲਤਾ ਤੇ ਪਹਿਰਾ ਦੇਂਦਿਆਂ ਹਰ ਧਰਮ ਹਰ ਸਿਆਸੀ ਪਾਰਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਸੰਤ ਕਿਰਸਨਨਾਥ ਮਹਾਰਾਜ ਜੀ ਨੂੰ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਗੁਰੂ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ ਦੇ ਨਾਲ ਨਾਲ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਗਿਆ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਸ਼ਾਨਦਾਰ ਸਜ਼ਾਏ ਗਏ ਪੰਡਾਲ’ਚ ਅੰਮ੍ਰਿਤ ਬਾਣੀ ਦੀ ਸਰਪ੍ਰਸਤੀ ਹੇਠ ਸੈਕੜੇ ਸੰਤਾਂ ਮਹਾਪੁਰਸ਼ਾਂ ਤੇ ਧਾਰਮਿਕ ਬੁਲਾਰਿਆਂ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇ ਪ੍ਰਕਾਸ਼ ਦਿਹਾੜੇ ਸਬੰਧੀ ਜਾਗਰੂਕ ਕੀਤਾ ਉਥੇ ਇਸ ਮੌਕੇ ਤੇ ਵਿਸ਼ੇਸ਼ ਤੌਰ ਪਹੁੰਚੇ ਡੇਰਾ ਬਾਬਾ ਫੂਲ ਨਾਥ ਚਿਹੇੜੂ ਦੇ ਗੱਦੀ ਨਸ਼ੀਨ ਸੰਤ ਕਿਸ਼ਨ ਨਾਥ ਮਹਾਰਾਜ ਜੀ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੇ ਜ਼ੋਸ਼ੀਲੇ ਤੇ ਅਧਿਆਤਮਕ ਪ੍ਰਵਚਨ ਰਾਹੀਂ ਸਮੂਹ ਵਰਗ ਦੇ ਲੋਕਾਂ ਨੂੰ ਜਾਤੀ ਭਾਵਨਾਵਾਂ ਤੋਂ ਉਪਰ ਉਠ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ 650 ਵੇ ਪ੍ਰਕਾਸ਼ ਦਿਹਾੜੇ ਨੂੰ ਸਾਂਝੀਵਾਲਤਾ ਨਾਲ ਮਨਾਉਣ ਦੀ ਲੋੜ ਤੇ ਜ਼ੋਰ ਦੇਣ ਲਈ ਪ੍ਰੇਰਿਤ ਕੀਤਾ, ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਧਰਮਪਾਲ ਸੈਕਟਰੀ ਪ੍ਰਵੀਨ ਕੁਮਾਰ ਹੈਂਡ ਗ੍ਰੰਥੀ ਅਤੇ ਹਜੂਰੀ ਕੀਰਤਨੀ ਜਥੇ ਦੇ ਮੈਂਬਰਾ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ ਇਸ ਤੇ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ ।


