ਗੁਰਦਾਸਪੁਰ ‘ਚ ਸੀ ਟੀ ਯੂ ਦੀ ਮੀਟਿੰਗ, 25 ਅਕਤੂਬਰ ਨੂੰ ਜਲੰਧਰ ਕਨਵੈਨਸ਼ਨ ਦਾ ਐਲਾਨ-ਕਾਮਰੇਡ ਜਗਦੀਸ਼ ਚੰਦਰ

ਗੁਰਦਾਸਪੁਰ

ਗੁਰਦਾਸਪੁਰ 4 ਅਕਤੂਬਰ (ਸਰਬਜੀਤ ਸਿੰਘ)– ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਨਾਲ ਸਬੰਧਤ ਪੰਜਾਬ ਦੇ ਵੱਖੋ-ਵੱਖ ਉਦਯੋਗਿਕ ਇਕਾਈਆਂ ਟੈਕਸਟਾਈਲ ਹੌਜ਼ਰੀ ਸਟੀਲ ਤੇ ਹੋਰ ਸੰਅਤੀ ਕੇਂਦਰ ਦੇ ਕਾਮਿਆਂ, ਨਿਰਮਾਣ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਘਰੈਲੂ ਮਜ਼ਦੂਰਾਂ ਅਤੇ ਆਟੋ ਰਿਕਸ਼ਾ ਚਾਲਕਾਂ ਸਮੇਤ ਹੋਰ ਕਿਰਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਮਨਰੇਗਾ ਕਾਨੂੰਨ ਮੁੜ ਬਹਾਲ ਕਰਾਉਣ ਲਈ 25 ਅਕਤੂਬਰ 2026 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਨਵੈਨਸ਼ਨ ਕਰਕੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।
ਕਨਵੈਨਸ਼ਨ ਦੀ ਤਿਆਰੀ ਸਬੰਧੀ ਜ਼ਿਲਾਂ ਮੀਟਿੰਗਾਂ ਦੇ ਹਿੱਸੇ ਵੱਜੋਂ ਅੱਜ ਗੁਰਦਾਸਪੁਰ ਜਿਲੇ ਦੀ ਮੀਟਿੰਗ ਸ਼ਹੀਦ ਬਲਜੀਤ ਸਿੰਘ ਫਜਲਾਬਾਦ ਯਾਦਗਾਰ ਭਵਨ ਰੁਲੀਆ ਰਾਮ ਕਲੋਨੀ ਜੇਲ ਰੋਡ ਗੁਰਦਾਸਪੁਰ ਵਿਖੇ ਕਾਮਰੇਡ ਧਿਆਨ ਸਿੰਘ ਠਾਕੁਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਪਹੁੰਚੇ ਸੀ ਟੀ ਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਜਗਦੀਸ਼ ਚੰਦਰ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਸਾਂਝੇ ਤੌਰ ਤੇ ਕਿਹਾ ਕਿ ਮਜ਼ਦੂਰ ਜਮਾਤ ਨੇ ਲੰਮੇ ਸੰਘਰਸ਼ਾਂ ਤੋਂ ਬਾਅਦ ਕੁਝ ਕਿਰਤ ਕਾਨੂੰਨ ਆਪਣੇ ਹੱਕ ਵਿੱਚ ਬਣਵਾਏ ਸਨ। ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਨੇ ਉਹਨਾਂ ਸਾਰੇ ਕਿਰਤ ਕਾਨੂੰਨ ਖਤਮ ਕਰਕੇ ਕਾਰਪੋਰੇਟ ਪੱਖੀ ਚਾਰ ਲੇਬਰ ਕੋਡ ਵਿੱਚ ਤਬਦੀਲ ਕਰਕੇ ਮਜ਼ਦੂਰ ਜਮਾਤ ਨੂੰ ਗੁਲਾਮ ਬਣਾਉਣ ਦਾ ਯਤਨ ਕੀਤਾ ਗਿਆ ਉਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮਜ਼ਦੂਰਾਂ ਨਾਲ ਧ੍ਰੋਹ ਕਰ ਰਹੀ ਹੈ, ਸਤੰਬਰ 2023 ਵਿੱਚ ਮਾਨ ਸਰਕਾਰ ਨੇ ਅੱਠ ਘੰਟੇ ਕੰਮ ਦਿਹਾੜੀ ਦੀ ਬਜਾਏ ਬਾਰਾ ਘੰਟੇ ਕੰਮ ਲੈਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮਜ਼ਦੂਰ ਵਿਰੋਧੀ ਹੋਣਾ ਸਾਬਤ ਕੀਤਾ ਹੈ।
ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਖਤਮ ਕੀਤਾ ਤਾਂ ਮਾਨ ਸਰਕਾਰ ਨੇ ਵਿਰੋਧ ਕਰਨ ਦੀ ਬਜਾਏ ਜੁਲਾਈ ਮਹੀਨੇ ਵੀਬੀ ਜੀ ਰਾਮ ਜੀ ਕਾਨੂੰਨ ਲਾਗੂਕਰਨ ਦੀ ਸਹਿਮਤ ਹੋ ਗਈ। ਨਿਰਮਾਣ ਮਜ਼ਦੂਰਾਂ ਦੀ ਨਵੀਂ ਰਜਿਸਟ੍ਰੇਸ਼ਨ ਤੇ ਲਾਭਕਾਰੀ ਸਕੀਮਾਂ ਵਿੱਚ ਬੇਲੋੜੀਆਂ ਸ਼ਰਤਾਂ ਲਾ ਕੇ ਨਿਰਮਾਣ ਮਜ਼ਦੂਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ। ਇੱਟ ਭੱਠਿਆਂ ਉੱਪਰ ਕਿਰਤ ਕਨੂੰਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ। ਏਕੇ ਤੇ ਸੰਘਰਸ਼ ਨਾਲ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ। ਗੁਰਦਾਸਪੁਰ ਤੋਂ ਜਲੰਧਰ ਕਨਵੈਨਸ਼ਨ ਵਿਚ ਵੱਡੀ ਸੰਖਿਆ ਵਿਚ ਮਜ਼ਦੂਰ ਸ਼ਾਮਲ ਕਰਾਉਣ ਦਾ ਫੈਸਲਾ ਕੀਤਾ।
ਮੀਟਿੰਗ ਵਿੱਚ ਕਾਮਰੇਡ ਸ਼ਿਵ ਕੁਮਾਰ, ਬਲਦੇਵ ਸਿੰਘ ਕਾਦੀਆਂ, ਸੰਤੋਖ ਸਿੰਘ ਡੇਰਾ ਬਾਬਾ ਨਾਨਕ, ਦਤਾਰ ਸਿੰਘ ਅਤੇ ਹੋਰ ਹਾਜ਼ਰ ਸਾਥੀਆਂ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *