ਜੰਗਲਾਤ ਮੰਤਰੀ ਨੇ ਵਣ ਵਰਕਰਾ ਦੀਆ ਜਾਇਜ ਮੰਗਾ ਜਲਦੀ ਪੂਰੀਆ ਕਰਨ ਦਾ ਭਰੋਸਾ ਦਿੱਤਾ : ਉੱਡਤ/ ਕੂੰਮਕਲਾ/ਗੋਰਾ
ਪਠਾਨਕੋਟ/ ਰਾਏਕੋਟ/ ਮਾਨਸਾ, ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)— ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ (ਸੀਟੂ) ਦਾ ਇੱਕ ਅਹਿਮ ਵਫਦ ਜੰਗਲਾਤ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਮਿਲਿਆ ਤੇ ਪੰਜਾਬ ਦੇ ਜੰਗਲਾਤ ਵਰਕਰਾ ਦੀਆ ਜਾਇਜ ਮੰਗਾ ਦਾ ਇੱਕ ਮੈਮੋਰੰਡਮ ਮੰਤਰੀ ਸਾਹਿਬ ਨੂੰ ਦਿੱਤਾ ਤੇ ਜੰਗਲਾਤ ਵਰਕਰਾ ਦੀਆ ਮੰਗਾ ਤੇ ਸਮੱਸਿਆਵਾ ਸਬੰਧੀ ਖੁੱਲ ਕੇ ਦੱਸੀਆ ਤੇ ਮੰਤਰੀ ਸਾਹਿਬ ਨੇ ਜੱਥੇਬੰਦੀ ਦੇ ਆਗੂਆ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦੇ ਵਣ ਕਾਮਿਆ ਦੀਆ ਸਾਰੀਆਂ ਮੰਗਾ ਜਲਦੀ ਹੀ ਪੂਰੀਆ ਕੀਤੀਆ ਜਾਣਗੀਆ ।
ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਦਲਜੀਤ ਕੁਮਾਰ ਗੋਰਾ ਤੇ ਸੂਬਾਈ ਸਕੱਤਰ ਕਾਮਰੇਡ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਮੰਤਰੀ ਸਾਹਿਬ ਨਾਲ ਮੀਟਿੰਗ ਬਹੁਤ ਹੀ ਖੁਸ਼ਾਮਦ ਮਾਹੌਲ ਵਿੱਚ ਹੋਈ , ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹਜਾਰਾ ਕੱਚੇ ਵਰਕਰਾ ਨੂੰ ਜਲਦੀ ਹੀ ਰੈਗੂਲਰ ਕਰ ਦਿੱਤਾ ਜਾਵੇਗਾ, ਸੀਨੀਆਰਤਾ ਸੂਚੀ ਦੀਆ ਤਰੁਟੀਆਂ ਦੂਰ ਕਰਨ ਸਬੰਧੀ ਅਫਸਰਾ ਨੂੰ ਹਦਾਇਤਾ ਕਰ ਦਿੱਤੀਆ ਹਨ , ਰਹਿੰਦੀਆਂ ਤਨਖਾਹਾ ਦਾ ਪੈਸਾ ਜਾਰੀ ਕਰਨ ਸਬੰਧੀ ਵੀ ਅਫਸਰਸ਼ਾਹੀ ਕਹਿ ਦਿੱਤਾ ਜਾਵੇਗਾ । ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸੀਟੂ ਆਗੂ ਵਿਨੋਦ ਕੁਮਾਰ ਪਠਾਨਕੋਟ , ਬਲਵੰਤ ਸਿੰਘ ਪਠਾਨਕੋਟ, ਨਿੰਦਰ ਸਿੰਘ ਰਾਏਕੋਟ, ਨਾਇਬ ਸਿੰਘ ਲੋਚਮਾ ਪਟਿਆਲਾ ਤੇ ਗੁਰਦਰਸ਼ਨ ਸਿੰਘ ਰਾਜਪੁਰਾ ਆਦਿ ਆਗੂ ਹਾਜਰ ਸਨ।


