ਸਾਵਣ ਸੁਦੀ ਦਸਵੀਂ ਦਾ ਸ਼ੁੱਭ ਦਿਹਾੜਾ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ,ਯਾਦਗਰ ਵੱਡਾ ਘੱਲੂਘਾਰਾ, ਜੋਗੀ ਮਾਜਰਾ ਰੋਡ,ਕੁੱਪ ਕਲਾਂ ਮਾਲੇਰਕੋਟਲਾ ਵਿਖੇ ਮਨਾਇਆ ਗਿਆ- ਭਾਈ ਮਨਪ੍ਰੀਤ ਸਿੰਘ

ਮਾਲਵਾ

ਮਲੇਰਕੋਟਲਾ, ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)– ਮਹਿਨਾਵਾਰੀ ਦਸਵੀਂ ਦਾ ਦਿਹਾੜਾ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ, ਯਾਦਗਾਰ ਵੱਡਾ ਘੱਲੂਘਾਰਾ, ਜੋਗੀ ਮਾਜਰਾ ਰੋਡ,ਕੁੱਪ ਕਲਾਂ ਮਲੇਰਕੋਟਲਾ ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਦੀ ਦੇਖ ਰੇਖ ਮਨਾਇਆ ਗਿਆ, ਗੁਰਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਧਾਰਮਿਕ ਬੁਲਾਰਿਆਂ ਨੇ ਹਾਜ਼ਰੀ ਲਵਾ ਕੇ ਆਈ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ, ਸਮੂਹ ਧਾਰਮਿਕ ਬੁਲਾਰਿਆਂ ਤੇ ਹੋਰ ਸਨਮਾਨਯੋਗ ਹਸਤੀਆਂ ਦਾ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਲੰਗਰ ਅਤੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ , ਭਾਈ ਖਾਲਸਾ ਨੇ ਦੱਸਿਆ ਇਸ ਸਥਾਨ ਦੇ ਸੱਚਖਡ ਨਿਵਾਸੀ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀਆ ਵੱਲੋਂ ਦਸਵੀਂ ਦੇ ਸ਼ੁੱਭ ਦਿਹਾੜੇ ਤੇ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਰਾਹੀਂ ਸੰਗਤਾਂ ਨੂੰ ਗੁਰੂਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜੇ ਜਾਣ ਦੀ ਧਾਰਮਿਕ ਮਰਯਾਦਾ ਪਰੰਪਰਾ ਚਲਾਈ ਹੋਈ ਹੈ ਅਤੇ ਮਜੌਦਾ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਇਸ ਚਲਾਈ ਮਰਯਾਦਾ ਤੇ ਨਿਰੰਤਰ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਇਸੇ ਹੀ ਕੜੀ ਤਹਿਤ ਸਾਵਣ ਸੁਦੀ ਦਸਵੀਂ ਦਾ ਦਿਹਾੜਾ ਮਨਾਉਣ ਲਈ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ, ਯਾਦਗਾਰ ਵੱਡਾ ਘੱਲੂਘਾਰਾ, ਜੋਗੀ ਮਾਜਰਾ ਰੋਡ,ਕੁੱਪ ਕਲਾਂ ਵਿਖੇ ਪਰਸੋਂ ਦੇ ਰੋਜ਼ ਤੋਂ ਚੱਲ ਰਹੇ ਗੁਰਬਾਣੀ ਦੇ ਲੜੀਵਾਰ ਅਖੰਡਪਾਠਾਂ ਦੇ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਹੋਈ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਹਾਜ਼ਰੀ ਲਵਾਈ ਅਤੇ ਜਿਥੇ ਆਈ ਸੰਗਤ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੇ ਵਿਰਸੇ ਇਤਿਹਾਸ ਨਾਲ ਜੋੜਿਆ ,ਸਮੁਹ ਧਾਰਮਿਕ ਬੁਲਾਰਿਆਂ ਦਾ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ, ਇਸ ਮੌਕੇ ਤੇ ਬੋਲਦਿਆਂ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਆਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਇਸ ਅਸਥਾਨ ਹਰ ਐਤਵਾਰ ਸੁਖਮਨੀ ਸਾਹਿਬ ਜੀ ਭੋਗ ਪਾਉਣ ਤੋਂ ਧਾਰਮਿਕ ਦੀਵਾਨ ਸਜਾਏ ਜਾਂਦੇ, ਉਹਨਾਂ ਦੱਸਿਆ ਸੰਗਤ ਵੱਲੋਂ ਦੁਖ ਸੁਖ ਤੇ ਸਾਨਤੀ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਜੋ ਸੰਪੂਰਨ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਅਖੰਡਪਾਠ ਆਰੰਭ ਕਰਵਾਏ ਜਾਂਦੇ ਹਨ ਅਤੇ ਇਸੇ ਕਰਕੇ ਇਸ ਅਸਥਾਨ ਤੇ ਲੜੀਵਾਰ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਹਨ, ਇਸ ਮੌਕੇ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਤੇ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਤੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਇਆ ।

Leave a Reply

Your email address will not be published. Required fields are marked *