ਲੁਧਿਆਣਾ, ਗੁਰਦਾਸਪੁਰ, 3 ਨਵੰਬਰ (ਸਰਬਜੀਤ ਸਿੰਘ)–ਲੁਧਿਆਣਾ ਵਿਖੇ ਇੱਕ ਪ੍ਰੇਮਕਾਂ ਨੌਜਵਾਨ ਲੜਕੀ ਵੱਲੋਂ ਸੁਸਾਇਟ ਕਰਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਬਹੁਤ ਹੀ ਗੁੰਝਲਦਾਰ ਬਣਦਾ ਜਾ ਰਿਹਾ ਹੈ, ਲੜਕੀ ਵਾਲੇ ਦੋਸ਼ ਲਾ ਰਹੇ ਹਨ ਕਿ ਲੜਕੀ ਨੂੰ ਲੜਕਾ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਇਸ ਕਰਕੇ ਹੀ ਲੜਕੀ ਵੱਲੋਂ ਸੁਸਾਇਡ ਕੀਤਾ ਗਿਆ,ਜਦੋਂ ਕਿ ਦੂਜੇ ਪਾਸੇ ਲੜਕੇ ਦਾ ਕਹਿਣਾ ਹੈ ਕਿ ਪ੍ਰਵਾਰ ਤੋਂ ਦੁਖੀ ਹੋ ਕੇ ਉਸ ਨੇ ਸੁਸਾਇਟ ਕੀਤਾ, ਕਿਉਂਕਿ ਪ੍ਰਵਾਰਕ ਮੈਂਬਰਾਂ ਨੇ ਉਸ ਦੀ ਕੁੱਟ ਮਾਰ ਕੀਤੀ ਸੀ ,ਹੁਣ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲਿਸ ਕੀ ਕਰਦੀ ਹੈ ਅਤੇ ਇਸ ਸੁਸਾਇਟ ਬਦਲੇ ਕਿਸ ਤੇ ਕਾਨੂੰਨੀ ਕਾਰਵਾਈ ਕਰਦੀ ਹੈ ਸਮਾਂ ਆਉਣ ਤੇ ਪਤਾ ਲੱਗ ਜਾਵੇਗਾ ਅਤੇ ਇਸ ਮਾਮਲੇ ਸਬੰਧੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣੀ ਪੁਲਿਸ ਦੀ ਜੁਮੇਵਾਰੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੁਧਿਆਣਾ ਦੀ ਪ੍ਰੇਮਿਕਾ ਵੱਲੋਂ ਪ੍ਰੇਮੀ ਦੀ ਖਾਰ ਗੱਡੀ ਤੇ ਹਮਲਾ ਕਰਨ ਤੋਂ ਬਾਅਦ ਕੀਤੀ ਗਈ ਖਦਗਸੀ ਤੇ ਗਹਿਰੀ ਚਿੰਤਾ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਕਿ ਲੁਧਿਆਣਾ ਵਿਖੇ ਇੱਕ ਲੜਕੀ ਨੇ ਆਪਣੇ ਪ੍ਰੇਮੀ ਨੂੰ ਕੇਕ ਕੱਟਣ ਸਮੇਂ ਬੁਲਾਇਆ ਸੀ ਅਤੇ ਪ੍ਰਵਾਰ ਵਾਲਿਆਂ ਨੇ ਉਸ ਦੀ ਕੁੱਟ ਮਾਰਕੇ ਕੀਤੀ ਸੀ ਅਤੇ ਇਸ ਕਰਕੇ ਹੀ ਲੜਕੀ ਵੱਲੋਂ ਸੁਸਾਇਡ ਕੀਤਾ ਗਿਆ,ਜਦੋਂ ਕਿ ਲੜਕੀ ਦੇ ਪ੍ਰਵਾਰ ਵਾਲਿਆਂ ਦੋਸ਼ ਹੈ ਕਿ ਲੜਕਾ ਲੰਮੇ ਸਮੇਂ ਤੋਂ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਜਿਸ ਨੇ ਉਸ ਨੂੰ ਖੁਦਗਸੀ ਲਈ ਮਜਬੂਰ ਕੀਤਾ, ਭਾਈ ਖਾਲਸਾ ਨੇ ਦੱਸਿਆ ਪ੍ਰੇਮੀ ਲੜਕਾ ਅਤੇ ਲੜਕੀ ਦੇ ਪ੍ਰਵਾਰਕ ਮੈਂਬਰ ਇੱਕ ਦੂਜੇ ਨੂੰ ਲੜਕੀ ਦੇ ਸੁਸਾਇਡ ਬਦਲੇ ਇੱਕ ਦੂਜੇ ਨੂੰ ਜ਼ੁਮੇਵਾਰ ਬਣਾ ਰਹੇ ਹਨ ਅਤੇ ਇਹ ਸਾਰਾ ਮਾਮਲਾ ਬਹੁਤ ਹੀ ਗੁੰਝਲਦਾਰ ਤੇ ਭਿਆਨਕ ਬਣਦਾ ਜਾ ਰਿਹਾ ਹੈ ਇਸ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਣਾ ਪੰਜਾਬ ਪੁਲਿਸ ਦੀ ਵੱਡੀ ਡਿਊਟੀ ਹੈ ਤੇ ਉਸ ਨੂੰ ਸਾਰੇ ਮਾਮਲੇ ਦੀ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਤੇ ਡੂੰਘਾ ਦੁਖ ਪ੍ਰਗਟ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਪੁਲਿਸ ਜਾਂਚ ਕਰਕੇ ਲੋਕਾਂ ਸਾਹਮਣੇ ਸੱਚ ਲਿਆਉਣ ਦੀ ਲੋੜ ਤੇ ਜ਼ੋਰ ਦੇਵੇ ਅਤੇ ਲੋਕਾਂ ਨੂੰ ਦੱਸੇ ਕਿ ਅਸਲ ਵਿੱਚ ਲੜਕੀ ਨੂੰ ਸੁਸਾਇਡ ਕਰਨ ਲਈ ਕੌਣ ਦੋਸ਼ੀ ਜ਼ੁਮੇਵਾਰ ਹੈ, ਪ੍ਰੇਮੀ ਜਾ ਪ੍ਰੇਮਿਕਾ ਦਾ ਪ੍ਰਵਾਰ ਵਾਲੇ ਅਤੇ ਜੁੰਮੇਵਾਰ ਦੋਸ਼ੀਆਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਸਾਹਮਣੇ ਸੱਚ ਲਿਆਂਦਾ ਜਾਵੇ, ਇਸ ਮੌਕੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਹੁਤ ਸਾਰੇ ਫੈਡਰੇਸ਼ਨ ਦੇ ਆਗੂ ਮੌਜੂਦ ਸਨ ।

