ਮਾਨਸਾ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਫੀਲਡ ਵਰਕ ਐਡ ਵਰਕਸਾਪ ਵਰਕਰਜ ਯੂਨੀਅਨ ਵਿਗਿਆਨਕ ਦੇ ਸੂਬਾਈ ਮੀਤ ਵਿੱਤ ਸਕੱਤਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਿਗਿਆਨਕ ਦੇ ਜਿਲ੍ਹਾ ਜਰਨਲ ਸਕੱਤਰ ਸਾਥੀ ਜਸਮੇਲ ਸਿੰਘ ਅਤਲਾ (ਜੋ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ) ਦੇ ਗ੍ਰਹਿ ਵਿਖੇ ਸੌਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਡਸਾ ਪਰਿਵਾਰ ਨਾਲ ਦੁੱਖ ਸਾਝਾ ਕਰਨ ਲਈ ਪਹੁੰਚੇ। ਸ੍ਰੀ ਪਰਮਿੰਦਰ ਢੀਂਡਸਾ ਨੇ ਉੱਘੇ ਮੁਲਾਜਮ ਆਗੂ ਜਸਮੇਲ ਸਿੰਘ ਅਤਲਾ ਦੀ ਬੇਵਕਤ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਜਗਦੀਸ਼ ਸਿੰਘ ਨੰਬਰਦਾਰ, ਮਨਜੀਤ ਸਿੰਘ, ਬਲਵੀਰ ਸਿੰਘ ਗਿੰਦੜਾਆਣੀ , ਨਿਰਮਲ ਸਿੰਘ, ਸੌਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂ ਹਿੰਮਤ ਸਿੰਘ ਅਤਲਾ ਮੌਜੂਦ ਸਨ ।

