ਬਿਆਸ, ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)- ਹਰ ਮੱਸਿਆ ਤੇ ਤਰਨ ਦਲ ਬਾਬਾ ਬਕਾਲਾ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਕਾਲਾ ਦੀ ਅਗਵਾਈ ਹੇਠ ਚੱਲ ਰਹੇ ਇਤਿਹਾਸਕ ਗੁਰਦੁਆਰਾ ਇਮਾਨਤਸਰ ਸਾਹਿਬ ਬਿਆਸ ਵਿਖੇ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਧਾਰਮਿਕ ਦੀਵਾਨਾਂ ਦੇ ਲੰਗਰ ਲਗਾਉਣ ਵਾਲੀ ਮਰਯਾਦਾ ਤਹਿਤ ਅੱਸੂ ਮਹੀਨੇ ਦੀ ਮੱਸਿਆ ਤੇ ਅਖੰਡਪਾਠ ਸਾਹਿਬ ਦੇ ਸੰਪੂਰਨ ਭੋਗ ਤੇ ਧਾਰਮਿਕ ਦੀਵਾਨ ਤੋਂ ਬਾਅਦ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਸੇਵਾਦਾਰ ਬਾਬਾ ਮਾਨ ਸਿੰਘ ਨਾਲ ਸਮਾਗ਼ਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਮੱਸਿਆ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਰਸੋਂ ਦੇ ਰੋਜ਼ ਤੋਂ ਅਖੰਡਪਾਠ ਸਾਹਿਬ ਦੇ ਪਾਠ ਅਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਹਾਜ਼ਰੀ ਲਵਾਈ ਅਤੇ ਆਈ ਸੰਗਤ ਨੂੰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਇਤਿਹਾਸ ਨਾਲ ਜੋੜਿਆ, ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਤੇ ਦੇਗਾਂ ਸਰਦਾਈਆ ਤੇ ਗੁਰੂ ਲੰਗਰ ਅਤੁੱਟ ਵਰਤਾਏ ਗਏ, ਗੁਰਦੁਆਰਾ ਸਾਹਿਬ ਦੇ ਮਜੌਦਾ ਪ੍ਰਬੰਧਕੀ ਸੇਵਾਦਾਰ ਬਾਬਾ ਮਾਨ ਸਿੰਘ ਨੇ ਦੱਸਿਆ ਇਸ ਧਾਰਮਿਕ ਅਸਥਾਨ ਰਾਹਗੀਰ ਲੋੜ ਵੰਦ ਸੰਗਤਾਂ ਲਈ 24 ਘੰਟੇ ਲੰਗਰ ਛਕਾਉਣ, ਰਹਾਇਸ਼ ਨਹਾਉਣ ਆਦਿ ਪੂਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਚਕਰਵਰਤੀ ਨਿਹੰਗ ਸਿੰਘ ਜਥੇਬੰਦੀਆਂ ਦੇ ਇਥੇ ਪੜਾਅ ਲੱਗਦੇ ਰਹਿੰਦੇ ਹਨ, ਭਾਈ ਖਾਲਸਾ ਨੇ ਇਸ ਅਸਥਾਨ ਤੇ ਮੱਸਿਆ, ਸੰਗਰਾਂਦ, ਪੂਰਨਮਾਸ਼ੀ ਤੋਂ ਇਲਾਵਾ ਵਜੀਰ ਦੀਆਂ ਸੰਗਤਾਂ ਵੱਲੋਂ ਵੀ ਲੰਗਰ ਲਗਾਏ ਜਾਂਦੇ ਹਨ, ਭਾਈ ਖਾਲਸਾ ਨੇ ਦੱਸਿਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਯਾਦ’ਚ ਵੱਡੇ ਮਹਾਂਪੁਰਖ ਬ੍ਰਹਮਗਿਆਨੀ ਸੰਤ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਵਡਾਲੇ ਵਾਲਿਆਂ ਨੇ ਨੌਮੰਜਲਾ ਤਿਆਰ ਕਰਵਾਇਆ ਗਿਆ ਅਤੇ ਇਸ ਅਸਥਾਨ ਤੇ 24 ਘੰਟੇ ਲੰਗਰ ਲੋੜਵੰਦ ਰਾਹਗੀਰਾਂ ਨੂੰ ਮਜੌਦਾ ਤਰਨਦਲ ਬਾਬਾ ਬਕਾਲਾ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੇ ਹੁਕਮਾਂ ਅਨੁਸਾਰ ਛਕਾਇਆ ਜਾਂਦਾ ਹੈ ਅਤੇ ਲੰਗਰ ਦੇ ਸਾਰੇ ਪ੍ਰਬੰਧਾਂ ਦੀ ਜੁਮੇਵਾਰੀ ਬਾਬਾ ਮਾਨ ਸਿੰਘ ਨੂੰ ਸੌਂਪੀ ਗਈ ਹੈ ਜੋ ਬਾਖੂਬੀ ਨਾਲ ਸੇਵਾ ਨਿਭਾਅ ਰਹੇ ਅੱਜ਼ ਮੱਸਿਆ ਦੇ ਸ਼ੁੱਭ ਦਿਹਾੜੇ ਤੇ ਹਜ਼ਾਰਾਂ ਸੰਗਤਾਂ ਨੇ ਗੁਰੂ ਕੇ ਲੰਗਰ ਛਕੇ ।


