3 ਦਸੰਬਰ ਨੂੰ ਹੋਵੇਗਾ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ – ਡੱਲੇਵਾਲ

ਦੋਆਬਾ

ਮਾਮਲਾ ਗੰਨੇ ਦਾ ਵਾਜਿਬ ਮੁੱਲ ਅਤੇ ਆਗੂਆਂ ਦੀ ਰਿਹਾਈ ਦਾ

ਜਲੰਧਰ, ਗੁਰਦਾਸਪੁਰ, 27 ਨਵੰਬਰ (ਸਰਬਜੀਤ ਸਿੰਘ)– ਅੱਜ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੇ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਰੜਾ, ਸੁਖਦੇਵ ਸਿੰਘ ਭੋਜਰਾਜ,ਮੁਕੇਸ਼ ਚੰਦਰ ਮੀਤ ਪ੍ਰਧਾਨ ਬੀ ਕੇ ਯੂ ਰਾਜੇਵਾਲ,ਹਰਪਾਲ ਸਿੰਘ ਸੰਘਾ ਆਜ਼ਾਦ ਕਿਸਾਨ ਕਮੇਟੀ,ਸੁਖਬੀਰ ਸਿੰਘ ਕੁੱਕੜ ਪਿੰਡ ਕਿਸਾਨ ਮਜ਼ਦੂਰ ਮੋਰਚਾ,ਸਰਪੰਚ ਦਲਜੀਤ ਸਿੰਘ ਬਾਗੜੀਆਂ,ਇੰਦਰਪਾਲ ਸਿੰਘ ਬੈਂਸ ਬੀ ਕੇ ਯੂ ਚੜੂਨੀ, ਰਜਿੰਦਰ ਸਿੰਘ ਜਫਰਵਾਲ,ਸੋਨੂ ਔਲਖ,ਠਾਕੁਰ ਦਲੀਪ ਸਿੰਘ,ਠਾਕੁਰ ਵਿਜੇ ਸਿੰਘ,ਬਲਵਿੰਦਰ ਸਿੰਘ,ਕੁਲਵੰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸਿਰਸਾ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਗੰਨਾ ਕਾਸ਼ਤਕਾਰਾਂ ਦੇ ਚੱਲ ਰਹੇ ਸੰਘਰਸ਼ ਅਤੇ ਧਰਨਾਕਰੀਆਂ ਉੱਤੇ ਹੋ ਰਹੇ ਜ਼ੁਲਮ ਅਤੇ ਝੂਠੇ ਮੁੱਕਦਮੇ ਪਾਏ ਜਾਣ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਦਿਆਂ 15 ਨਵੰਬਰ ਤੋਂ ਮੁਕੇਰੀਆਂ ਖੰਡ ਮਿੱਲ ਅੱਗੇ ਚੱਲ ਰਹੇ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਗੰਨੇ ਦਾ ਭਾਅ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 940 ਰੁਪਏ ਲੈਣ,ਫਗਵਾੜਾ ਖੰਡ ਮਿੱਲ ਦੇ 27 ਕਰੋੜ,68 ਰੁਪਏ, ਪਨਲਟੀਆਂ ਦੀ ਰਕਮ ਸਮੇਤ ਕਰੀਬ 52 ਕਰੋੜ ਦੀ ਬਕਾਇਆ ਰਾਸ਼ੀ ਲੈਣ,ਗੰਨੇ ਦੀ ਅਦਾਇਗੀ ਯਕਮੁਸ਼ਤ ਲੈਣ,ਖੰਡ ਮਿੱਲਾਂ ਇਕ ਪੱਕੀ ਤਰੀਕ ਨੂੰ ਚਲਾਉਣ ਲਈ ਅਤੇ ਮੁਕੇਰੀਆਂ ਧਰਨੇ ਦੇ ਆਗੂਆਂ ਨੂੰ ਰਿਹਾਅ ਕਰਵਾਉਣ ਅਤੇ ਝੂਠੇ ਮੁੱਕਦਮੇ ਰੱਦ ਕਰਵਾਉਣ ਲਈ ਸੂਬੇ ਦੇ 6 ਕੈਬਨਿਟ ਮੰਤਰੀ, ਸਪੀਕਰ ਕੁਲਤਾਰ ਸਿੰਘ ਸੰਧਵਾਂ,ਡਾਕਟਰ ਬਲਬੀਰ ਸਿੰਘ,ਹਰਪਾਲ ਸਿੰਘ ਚੀਮਾਂ, ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਡਾਕਟਰ ਰਵਜੋਤ ਸਿੰਘ ਅਤੇ ਲਾਲ ਚੰਦ ਕਟਾਰੂ ਚੱਕ ਦੇ ਘਰਾਂ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਆਗੂਆਂ ਨੂੰ ਤਰੰਤ ਰਿਹਾਅ ਕੀਤਾ ਜਾਵੇ। ਗੰਨੇ ਸਬੰਧੀ ਸਾਰੀਆਂ ਮੰਗਾਂ ਮੰਨੀਆਂ ਜਾਣ ਨਹੀਂ ਨਹੀਂ ਤਾਂ ਘਿਰਾਓ ਸਾਰੇ ਮੰਤਰੀਆਂ, ਐਮ ਐਲ ਏ,ਹਲਕਾ ਇੰਚਾਰਜਾਂ ਦੇ ਘਰਾਂ ਤੱਕ ਵੀ ਪਹੁੰਚ ਸਕਦਾ ਹੈ।ਇਸ ਮੌਕੇ ਜਸਬੀਰ ਸਿੰਘ ਸਿੱਧੂਪੁਰ, ਇੰਦਰਜੀਤ ਸਿੰਘ ਘਣੀਆ, ਕੁਲਵਿੰਦਰ ਸਿੰਘ ਮਛਿਆਣਾ, ਹਰਵਿੰਦਰ ਸਿੰਘ ਖਾਲਸਾ ਘੁੰਮਣ, ਹਰਪ੍ਰੀਤ ਸਿੰਘ ਸੰਧੂ, ਸਤਪਾਲ ਸਿੰਘ ਬੱਲ, ਗੁਰਪ੍ਰੀਤ ਸਿੰਘ ਸ਼ਾਮਿਲ ਰਹੇ।

Leave a Reply

Your email address will not be published. Required fields are marked *