ਸ਼ਹੀਦ ਪਰਵਿੰਦਰ ਸਿੰਘ ਨੂੰ ਇਨਸਾਫ਼ ਮੋਰਚਾ ਪੰਜਵੇਂ ਦਿਨ ਵੀ ਰੋਹ ਭਰੇ ਢੰਗ ਨਾਲ ਜਾਰੀ

ਮਾਲਵਾ

ਨੌਜਵਾਨਾਂ ਖਿਲਾਫ ਦਰਜ ਕੇਸ ਰੱਦ ਕੀਤੇ ਜਾਣ – ਐਕਸ਼ਨ ਕਮੇਟੀ

ਮਾਨਸਾ, ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)— ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਲੁਧਿਆਣਾ ਸਿਰਸਾ ਰੋਡ ‘ਤੇ ਚੱਲ ਰਹੇ ਮੋਰਚੇ ਵਿੱਚ ਅੱਜ ਵੀ ਦੂਰ ਨੇੜੇ ਤੋਂ ਪਹੁੰਚੇ ਹਜ਼ਾਰਾਂ ਲੋਕਾਂ ਸ਼ਾਮਲ ਹੋਏ। ਵੱਖ ਵੱਖ ਖੇਤਰਾਂ ਤੇ ਸੰਗਠਨਾਂ ਦੇ ਉੱਘੇ ਆਗੂਆਂ ਨੇ ਮੋਰਚੇ ਵਿੱਚ ਸ਼ਾਮਲ ਹੋ ਕੇ ਮਾਰੂ ਨਸ਼ਿਆਂ ਦੀ ਰੋਕਥਾਮ ਲਈ ਲੜਦਿਆਂ ਜਾਨ ਵਾਰਨ ਵਾਲੇ ਪਰਵਿੰਦਰ ਸਿੰਘ ਇਨਸਾਫ਼ ਐਕਸ਼ਨ ਕਮੇਟੀ ਵਲੋਂ ਰੱਖੀਆਂ ਮੰਗਾਂ ਦੀ ਪੁਰਜ਼ੋਰ ਹਿਮਾਇਤ ਕੀਤੀ।

    ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਬੰਦ ਦੇ ਦਿਨ ਸਤਾਧਾਰੀ ਪਾਰਟੀ ਦੇ ਬੈਨਰ ਪਾੜ੍ਹਨ ਬਦਲੇ ਸਰਦੂਲਗੜ੍ਹ, ਜ਼ਿਲ੍ਹਾ ਸੰਗਰੂਰ, ਫਰੀਦਕੋਟ ਅਤੇ ਕਪੂਰਥਲਾ ਵਿੱਚ ਪੁਲਿਸ ਵਲੋਂ ਨੌਜਵਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਵਰਨਾ ਸਰਕਾਰ ਤੇ ਪੁਲਿਸ ਨੂੰ ਜਨਤਾ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਬੁਲਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਐਲਾਨ ਦਾ ਸੁਆਗਤ ਕੀਤਾ ਕਿ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਜਾਵੇਗੀ।

   ਅੱਜ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾਈ ਲਿਬਰੇਸ਼ਨ ਆਗੂ ਸੁਰਿੰਦਰ ਪਾਲ ਸ਼ਰਮਾ, ਐਂਡ. ਹਰਮੀਤ ਕੌਰ ਬਰਾੜ, ਪ੍ਰੇਮ ਕੁਮਾਰ ਅਰੋੜਾ, ਨਰਿੰਦਰ ਸਿੰਘ ਮੁਲਤਾਨੀ, ਮੁਨੀਸ਼ ਬੱਬੀ, ਸੁਖਦੇਵ ਸਿੰਘ ਭੁਪਾਲ, ਜਰਨੈਲ ਸਿੰਘ ਧੌਲਾ, ਪਰਮਜੀਤ ਸਿੰਘ ਨੰਗਲ ਕਲਾਂ, ਗੁਰਦੀਪ ਬਾਠ, ਰਾਜਬੀਰ ਸਿੰਘ ਗੇਹਲੇ, ਹਰਵਿੰਦਰ ਭਾਰਦਵਾਜ, ਸੁਦਾਗਰ ਸਿੰਘ ਰੱਲਾ, ਬੀਕੇਯੂ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਪਰਮਪਾਲ ਸਿੰਘ ਭੀਖੀ, ਜੰਗੀ ਬਾਬਾ, ਵਾਰਿਸ ਪੰਜਾਬ ਪਾਰਟੀ ਦੇ ਆਗੂ ਬਾਪੂ ਤਰਸੇਮ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਫੂਲ, ਜਥੇਦਾਰ ਦਰਸ਼ਨ ਸਿੰਘ, ਲਛਮਣ ਸਿੰਘ ਚੱਕ ਅਲੀਸ਼ੇਰ, ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ, ਹਰਬੰਸ ਸਿੰਘ ਦਦਹੇੜਾ, ਸੁਖਬੀਰ ਸਿੰਘ ਵਿਰਕ ਜੋਗੀ ਗਰੇਵਾਲ, ਰਜਿੰਦਰ ਸਿੰਘ ਚਾਹਿਲ, ਗੀਤਕਾਰ ਮਾਨ ਭੈਣੀ, ਸੱਥ ਆਗੂ ਜੁਝਾਰੂ ਸਿੰਘ,  ਕਾਮਰੇਡ ਗੁਰਮੀਤ ਸਿੰਘ ਜੋਗਾ, ਉੱਘੇ ਪੱਤਰਕਾਰ ਪ੍ਰਭਜੀਤ ਸਿੰਘ, ਐਡਵੋਕੇਟ ਅਭੇ ਗੋਦਾਰਾ,  ਹਰਦੀਪ ਸਿੰਘ ਜਟਾਣਾ, ਚਰਨਜੀਤ ਕੌਰ, ਜਗਤਾਰ ਸਿੰਘ ਸੁਨਾਮ, ਕੁਲਵਿੰਦਰ ਸਿੰਘ ਉੱਡਤ, ਜਸਬੀਰ ਕੌਰ ਨੱਤ, ਭਗਵੰਤ ਸਿੰਘ ਸਮਾਓ, ਨਿਰਮਲ ਸਿੰਘ ਝੰਡੂਕੇ, ਬੋਘ ਸਿੰਘ ਮਾਨਸਾ, ਅੰਕੁਸ਼ ਜਿੰਦਲ, ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੰਤ ਦਰਸ਼ਨ ਸਿੰਘ ਢੱਕੀ ਵਾਲੇ, ਵਿਨਰਜੀਤ ਗੋਲਡੀ, ਐਡਵੋਕੇਟ ਕਰਮਜੀਤ ਸਿੰਘ ਸੁਨਾਮ, ਕਰਮਜੀਤ ਮਾਣੂੰਕੇ, ਦਲਬੀਰ ਸਿੰਘ ਜਟਾਣਾ, ਜਸਵੰਤ ਸਿੰਘ ਜਵਾਹਰਕੇ, ਡਾ. ਗੁਰਜੀਤ ਸਿੰਘ ਧਨੌਲਾ, ਕਿਸਾਨ ਮਹਾਸਭਾ ਦੇ ਆਗੂ ਭੋਲਾ ਸਿੰਘ ਸਮਾਓਂ, ਭਾਈ ਜਸਵੀਰ ਸਿੰਘ ਰੋਡੇ, ਬਲਦੇਵ ਸਿੰਘ ਸਿਰਸਾ, ਸੁਖਜੀਤ ਸਿੰਘ ਰਾਮਾਨੰਦੀ, ਪੱਗੜੀ ਸੰਭਾਲ ਜੱਟਾ ਦੇ ਆਗੂ ਮਨਦੀਪ ਸਿੰਘ ਨਥਵਾਨ, ਯੂਨਿਸ ਮਲਿਕ, ਬਾਬਾ ਹਰਦੀਪ ਸਿੰਘ ਮਹਿਰਾਜ, ਪੁਸ਼ਪਿੰਦਰ ਕੌਰ ਚੌਹਾਨ, ਸ਼ਮਿੰਦਰ ਸਿਰਸਾ, ਲੱਖਾ ਸਿਧਾਣਾ, ਸਭੀ ਧੂਰੀ, ਬਾਬਾ ਲਾਲ ਸਿੰਘ ਭੀਖੀ, ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ , ਕ੍ਰਿਸ਼ਨ ਚੌਹਾਨ ਅਤੇ ਮਾਨਿਕ ਗੋਇਲ ਸ਼ਾਮਲ ਸਨ।

Leave a Reply

Your email address will not be published. Required fields are marked *