ਮੋਦੀ ਸਰਕਾਰ ਵੱਲੋਂ ਜਬਰੀ ਬੰਦੇ ਮਾਤਰਮ ਥੋਪਣਾ ਦੇਸ਼ ਦੀ ਵੰਨਸੁਵੰਨਤਾ ਤੇ ਧਰਮਨਿਰਪੱਖਤਾ ਤੇ ਸਿੱਧਾ ਹਮਲਾ਼-ਭੀਖੀ

ਮਾਲਵਾ

ਭੀਖੀ, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)— ਮੋਦੀ ਸਰਕਾਰ ਵੱਲੋਂ ਜਬਰੀ ਬੰਦੇ ਮਾਤਰਮ  ਜਬਰੀ ਗੀਤ ਠੋਸਣ ਤੈ ਰਾਸ਼ਟਰਪਤੀ ਵੱਲੋਂ ਇਸ ਤੇ ਮੋਹਰ ਲਾਉਣ ਦੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਸਖ਼ਤ ਨਿਖੇਧੀ ਕਰਦਿਆਂ ਇਸਨੂੰ ਘੱਟ ਗਿਣਤੀਆਂ, ਦਲਿਤਾਂ ਅਤੇ ਭਾਰਤ ਦੀ ਵੰਨਸੁਵੰਨਤਾ ਤੈ ਸਿੱਧਾ ਹਮਲਾ ਕਰਾਰ ਦਿੱਤਾ ਹੈ।

 ਜਾਰੀ ਬਿਆਨ ਵਿੱਚ ਲਿਬਰੇਸ਼ਨ ਆਗੂ ਹਰਭਗਵਾਨ ਭੀਖੀ ਨੇ ਕਿਹਾ ਮੋਦੀ ਰਾਜ ਚ ਜਿਸ ਤਰ੍ਹਾਂ ਮਹਿੰਗਾਈ, ਬੇਰੁਜ਼ਗਾਰੀ,ਦਮਨ ਵਧਿਆ ਹੈ ਉਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਜਪਾ ਅਜਿਹੇ ਕੋਝੇ ਫਾਸ਼ੀਵਾਦੀ ਫੈਸਲੇ ਲੈ ਰਹੀ ਹੈ।ਭੀਖੀ ਨੇ ਕਿਹਾ ਕਿ ਪਹਿਲਾਂ  ਕਿਸਾਨਾਂ ਵੱਲੋਂ ਕਰਾਰੀ ਸ਼ਿਕਸਤ ਦਿਤੀ ਗਈ ਹੁਣ ਜੰਤਰ ਮੰਤਰ ਚ ਹੋਏ ਅੰਦੋਲਨ ਨੇ ਮੋਦੀ ਸਰਕਾਰ ਦੀ ਗੋਡੀਂ ਲਵਾ ਦਿੱਤੀ ਜਿਸ ਕਾਰਨ ਸਰਕਾਰ ਬੁਖਲਾਹਟ ਵਿੱਚ ਆ ਕੇ ਅਜਿਹੇ ਫਾਸ਼ੀਵਾਦੀ ਫੈਸਲੇ ਲੈ ਰਹੀ ਹੈ ਤੇ ਰਾਸ਼ਟਰਪਤੀ ਰਾਸ਼ਟਰ ਦਾ ਪਿਤਾ ਨਹੀਂ ਬਲਕਿ ਭਾਜਪਾ ਦਾ ਮੋਹਰਾ ਹੈ।

 ਲਿਬਰੇਸ਼ਨ ਆਗੂ ਕਾਮਰੇਡ ਹਰਭਗਵਾਨ ਭੀਖੀ ਨੇ ਕਿਹਾ ਬੰਦੇ ਮਾਤਰਮ ਨੂੰ ਜ਼ਬਰਦਸਤੀ ਠੋਸਣਾ ਦੇਸ਼ ਤੇ ਸਵਿੰਧਾਨ ਦੀਆਂ ਮੂਲ ਧਾਰਨਾਵਾਂ ਤੇ ਦੀ ਜਮਹੂਰੀਅਤ ਅਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਭਾਰਤ ਵੰਨਸੁਵੰਨਤਾ ਦਾ ਦੇਸ਼ ਹੈ ,ਜਿਥੇ ਕੋਈ ਧਾਰਮਿਕ ਹੈ ਕੋਈ ਨਾਸਤਿਕ , ਕੋਈ ਮੂਰਤੀ ਪੂਜਾ ਕਰਦਾ ਹੈ ਤੇ ਕੋਈ ਨਹੀਂ ਪਰ ਹਰ ਇੱਕ ਨੂੰ ਰੱਸੇ ਬੰਨ੍ਹਣਾ ਘੋਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਜ਼ੋ ਸਰਕਾਰ ਦੇ ਫੈਸਲੇ ਦੀ ਉਲੰਘਣਾ ਕਰੇਗਾ ਉਸ ਨੂੰ ਤਿੰਨ ਸਾਲ ਦੀ ਸਜ਼ਾ ਦਾ ਫੁਰਮਾਨ ਹੋ ਸਕਦਾ ਹੈ ,ਇਹ ਨਾਜੀਵਾਦੀ ਨਿੱਕਰਧਾਰੀਆਂ   ਦੇ ਫਿਰਕੂ ਏਜੰਡੇ  ਸਿੱਧਾ ਅਰਥ ਹੈ। ਉਨ੍ਹਾਂ ਸਮੂਹ ਦੇਸ਼ ਭਗਤਾਂ, ਖੱਬੀਆਂ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਕਿ ਆਓ ਦੇਸ਼ ਦੀ ਧਰਮਨਿਰਪੱਖਤਾ ਲਈ ਮਿਲਜੁਲ ਕੇ ਭਾਜਪਾ ਦੀ ਫਿਰਕੂ ਸੋਚ ਖ਼ਿਲਾਫ਼ ਵੱਡਾ ਹੰਭਲਾ ਮਾਰੀਏ।

Leave a Reply

Your email address will not be published. Required fields are marked *